Shehnaaz Gill Hospitalized: ਅਦਾਕਾਰਾ ਸ਼ਹਿਨਾਜ ਗਿੱਲ ਦੀ ਵਿਗੜੀ ਸਿਹਤ; ਹਸਪਤਾਲ ਹੋਈ ਭਰਤੀ, ਇੱਥੇ ਜਾਣੋ ਕਾਰਨ
ਸ਼ਹਿਨਾਜ਼ ਗਿੱਲ ਹਾਲ ਹੀ ਵਿੱਚ ਫਿਲਮ ਥੈਂਕ ਯੂ ਫਾਰ ਕਮਿੰਗ ਵਿੱਚ ਨਜ਼ਰ ਆਈ ਸੀ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਅਦਾਕਾਰਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ।
Shehnaaz Gill Hospitalized: ਸ਼ਹਿਨਾਜ਼ ਗਿੱਲ ਹਾਲ ਹੀ ਵਿੱਚ ਫਿਲਮ ਥੈਂਕ ਯੂ ਫਾਰ ਕਮਿੰਗ ਵਿੱਚ ਨਜ਼ਰ ਆਈ ਸੀ। ਫਿਲਮ ਦੇ ਰਿਲੀਜ਼ ਹੋਣ ਤੋਂ ਬਾਅਦ ਅਦਾਕਾਰਾ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਦਰਅਸਲ ਸ਼ਹਿਨਾਜ਼ ਗਿੱਲ ਇਸ ਸਮੇਂ ਹਸਪਤਾਲ 'ਚ ਭਰਤੀ ਸਨ। ਇਸ ਸਬੰਧੀ ਸ਼ਹਿਨਾਜ ਗਿੱਲ ਦੀ ਵੀਡੀਓ ਵੀ ਸਾਹਮਣੇ ਆਈ ਹੈ।
ਦਰਅਸਲ, ਸ਼ਹਿਨਾਜ਼ ਗਿੱਲ ਇਸ ਸਮੇਂ ਹਸਪਤਾਲ 'ਚ ਭਰਤੀ ਸੀ। ਅਦਾਕਾਰਾ ਦੇ ਦਾਖਲ ਹੋਣ ਦੀ ਖਬਰ ਸੋਮਵਾਰ ਰਾਤ ਨੂੰ ਸਾਹਮਣੇ ਆਈ। ਨਾਲ ਹੀ ਸ਼ਹਿਨਾਜ ਗਿੱਲ ਨੇ ਵੀਡੀਓ ਸਾਂਝੀ ਕਰ ਆਪਣੀ ਸਿਹਤ ਬਾਰੇ ਵੀ ਜਾਣਕਾਰੀ ਦਿੱਤੀ।
ਵੀਡੀਓ 'ਚ ਸ਼ਹਿਨਾਜ਼ ਗਿੱਲ ਹਸਪਤਾਲ ਦੇ ਬੈੱਡ 'ਤੇ ਪਈ ਦਿਖਾਈ ਦੇ ਰਹੀ ਹੈ ਅਤੇ ਆਖ ਰਹੀ ਹੈ ਕਿ ਦੇਖੋ, ਹਰ ਕਿਸੇ ਦਾ ਸਮਾਂ ਆ ਜਾਂਦਾ ਹੈ। ਮੇਰੇ ਨਾਲ ਵੀ ਅਜਿਹਾ ਹੀ ਹੋਇਆ। ਪਰ ਮੈਂ ਹੁਣ ਠੀਕ ਹਾਂ। ਮੈਂ ਸੈਂਡਵਿਚ ਖਾ ਲਿਆ ਸੀ ਮੈਨੂੰ ਇੰਨਫੈਕਸ਼ਨ ਹੋ ਗਿਆ, ਪਰ ਹੁਣ ਮੈ ਬਿਲਕੁੱਲ ਹੀ ਠੀਕ ਹਾਂ। ਅਦਾਕਾਰਾ ਦੀ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਪ੍ਰਸ਼ੰਸਕ ਉਸ ਦੇ ਜਲਦੀ ਠੀਕ ਹੋਣ ਦੀ ਦੁਆ ਕਰ ਰਹੇ ਹਨ।
ਜਿਵੇਂ ਹੀ ਸ਼ਹਿਨਾਜ਼ ਗਿੱਲ ਦੇ ਬੀਮਾਰ ਹੋਣ ਦੀ ਖਬਰ ਸੋਸ਼ਲ ਮੀਡੀਆ 'ਤੇ ਆਈ ਤਾਂ ਉਨ੍ਹਾਂ ਦੇ ਪ੍ਰਸ਼ੰਸਕ ਕਾਫੀ ਪਰੇਸ਼ਾਨ ਹੋ ਗਏ। ਇਸ ਨੂੰ ਦੇਖਦੇ ਹੋਏ ਸ਼ਹਿਨਾਜ਼ ਖੁਦ ਵੀ ਦੇਰ ਰਾਤ ਇੰਸਟਾਗ੍ਰਾਮ 'ਤੇ ਲਾਈਵ ਆਈ ਅਤੇ ਆਪਣੇ ਪ੍ਰਸ਼ੰਸਕਾਂ ਨਾਲ ਗੱਲਬਾਤ ਕੀਤੀ ਅਤੇ ਆਪਣੀ ਸਿਹਤ ਬਾਰੇ ਅਪਡੇਟ ਵੀ ਦਿੱਤੀ।
ਸ਼ਹਿਨਾਜ਼ ਦੇ ਇੰਸਟਾਗ੍ਰਾਮ ਲਾਈਵ 'ਤੇ ਟਿੱਪਣੀ ਕਰਦੇ ਹੋਏ ਅਨਿਲ ਕਪੂਰ ਨੇ ਇਹ ਵੀ ਲਿਖਿਆ, ਤੁਸੀਂ ਮੁਮਤਾਜ਼ ਵਾਂਗ ਹੋ, ਅਗਲੀ ਮੁਮਤਾਜ਼। ਹਰ ਕੋਈ ਦੇਖ ਰਿਹਾ ਹੈ ਅਤੇ ਪ੍ਰਸ਼ੰਸਾ ਕਰ ਰਿਹਾ ਹੈ। ਇੰਨਾ ਹੀ ਨਹੀਂ ਨਿਰਮਾਤਾ ਰੀਆ ਕਪੂਰ ਵੀ ਉਨ੍ਹਾਂ ਨੂੰ ਮਿਲਣ ਲਈ ਦੇਰ ਰਾਤ ਹਸਪਤਾਲ ਪਹੁੰਚੀ।
ਇਹ ਵੀ ਪੜ੍ਹੋ: Salman Khan Mystery Girl: ਇਹ ਹੈ ਸਲਮਾਨ ਖ਼ਾਨ ਦੀ ਮਿਸਟ੍ਰੀ ਗਰਲ, ਤਸਵੀਰਾਂ ਸਾਂਝੀਆਂ ਕਰ ਭਾਈਜਾਨ ਨੇ ਆਖੀ ਇਹ ਗੱਲ੍ਹ