Sri Akal Takht Sahib Highlights : ਬੇਅਦਬੀ ਖਿਲਾਫ ਕਾਨੂੰਨ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦਾ ਸਰਕਾਰ ਨੂੰ ਅਲਟੀਮੇਟਮ, AAP ਵਿਧਾਇਕਾਂ ਨੇ ਕਬੂਲੀ ਇਹ ਗੱਲ੍ਹ

ਇਸ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਦੇ ਸਿੱਖ ਮੰਤਰੀ ਅਤੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਸਾਹਮਣੇ ਪੇਸ਼ ਹੋ ਕੇ ਆਪਣੀ ਸਥਿਤੀ ਸਪੱਸ਼ਟ ਕਰਨਗੇ।

By  Aarti June 29th 2026 10:28 AM -- Updated: June 29th 2026 02:59 PM

Jun 29, 2026 02:59 PM

Sri Akal Takht Sahib 'ਤੇ ਮੰਤਰੀਆਂ ਦੇ ਪੇਸ਼ ਹੋਣ ਤੋਂ ਬਾਅਦ H.S Phoolka ਦਾ ਆਇਆ ਬਿਆਨ

Jun 29, 2026 02:59 PM

ਵਿਧਾਇਕਾਂ ਤੇ ਮੰਤਰੀਆਂ ਦੇ ਪੇਸ਼ ਹੋਣ ਤੋਂ ਬਾਅਦ Jathedar Kuldeep Singh Gargaj

Jun 29, 2026 02:58 PM

Sri Akal Takht Sahib ਦੀ ਪੇਸ਼ੀ ਤੋਂ ਬਾਅਦ ਮੰਤਰੀ Baljit Kaur ਦਾ ਬਿਆਨ

Jun 29, 2026 02:58 PM

ਜਥੇਦਾਰ ਵੱਲੋਂ ਕਾਨੂੰਨ ਦਾ ਖਰੜਾ ਪੜ੍ਹਨ ਬਾਰੇ ਪੁੱਛੇ ਸਵਾਲ 'ਤੇ Sukhpal Khaira ਦਾ ਜਵਾਬ

Jun 29, 2026 02:50 PM

'ਹੈਰਾਨੀ ਦੀ ਗੱਲ੍ਹ ਬਿਨਾਂ ਪੜ੍ਹੇ ਬੇਅਦਬੀ ਖਿਲਾਫ ਕਾਨੂੰਨ ਨੂੰ ਪ੍ਰਵਾਨ ਕੀਤਾ ਗਿਆ'

  • ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ
  • ਕਿਹਾ-ਜਦੋਂ ਤੱਕ ਬੇਅਦਬੀ ਕਾਨੂੰਨ ’ਚ ਸੋਧ ਨਹੀਂ ਹੁੰਦੀ, ਉਦੋਂ ਤੱਕ ਕਾਨੂੰਨ ਪ੍ਰਵਾਨ ਨਹੀਂ
  • 'ਜੇ ਕੋਈ ਸਿੱਖ ਵਿਰੋਧੀ ਡੇਰਾ ਜਾਂ ਉਸਦਾ ਪੈਰੋਕਾਰ ਬੇਅਦਬੀ ਕਰਦਾ ਹੈ, ਤਾਂ ਡੇਰਾ ਮੁਖੀ ’ਤੇ ਵੀ ਹੋਵੇ ਪਰਚਾ ਦਰਜ'
  • 'ਬੇਅਦਬੀਆਂ ਦੇ ਦੋਸ਼ੀਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਹੋਵੇ'
  • 'ਪਰ ਸਰਕਾਰ ਪੰਥ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮਸਲਿਆਂ ’ਚ ਦਾਖਲ ਨਾ ਦੇਵੇ'

Jun 29, 2026 02:46 PM

ਇਕੱਤਰਤਾ ਵਿਚ ਹਾਜਰ ਹੋਏ ਮੈਂਬਰ

ਮਿਤੀ 29 ਜੂਨ 2026 ਨੂੰ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਸਬੰਧੀ ਰੱਖੀ ਇਕੱਤਰਤਾ ਵਿਚ ਹਾਜਰ ਹੋਏ ਮੈਂਬਰ: 

ਕਾਂਗਰਸ

1. ਸੁਖਪਾਲ ਸਿੰਘ, ਭੁਲੱਥ।

2. ਅਵਤਾਰ ਸਿੰਘ, ਜਲੰਧਰ ਉਤਰੀ।

3. ਬਲਵਿੰਦਰ ਸਿੰਘ, ਫਗਵਾੜਾ।

4. ਵਿਕਰਮਜੀਤ ਸਿੰਘ, ਫਿਲੌਰ।

5. ਤ੍ਰਿਪਤਰਜਿੰਦਰ ਸਿੰਘ, ਫਤਹਿਗੜ੍ਹ ਚੂੜੀਆਂ।

6. ਨਰੇਸ਼ ਪੁਰੀ, ਸੁਜਾਨਪੁਰ।

7. ਬੀਬੀ ਅਰੁਣਾ ਚੌਧਰੀ, ਦੀਨਾਨਗਰ।

8. ਬਰਿੰਦਰਮੀਤ ਸਿੰਘ, ਗੁਰਦਾਸਪੁਰ।

9. ਕੁਲਦੀਪ ਸਿੰਘ, ਬਰਨਾਲਾ।

10. ਸੁਖਬਿੰਦਰ ਸਿੰਘ, ਰਾਜਾਸਾਂਸੀ।

11. ਸੁਖਵਿੰਦਰ ਸਿੰਘ, ਆਦਮਪੁਰ।

12. ਹਰਦੇਵ ਸਿੰਘ, ਸ਼ਾਹਕੋਟ।

13. ਪ੍ਰਗਟ ਸਿੰਘ, ਜਲੰਧਰ ਕੈਂਟ।

14. ਰਾਣਾ ਗੁਰਜੀਤ ਸਿੰਘ, ਕਪੂਰਥਲਾ।

15. ਪ੍ਰਤਾਪ ਸਿੰਘ, ਕਾਦੀਆਂ।


ਅਜਾਦ

1. ਰਾਣਾ ਇੰਦਰ ਪ੍ਰਤਾਪ ਸਿੰਘ, ਸੁਲਤਾਨਪੁਰ ਲੋਧੀ।


ਸ਼੍ਰੋਮਣੀ ਅਕਾਲੀ ਦਲ

1. ਬੀਬੀ ਗਨੀਵ ਕੌਰ, ਮਜੀਠਾ।

2. ਮਨਪ੍ਰੀਤ ਸਿੰਘ, ਦਾਖਾ।


ਆਮ ਆਦਮੀ ਪਾਰਟੀ

1. ਕੁਲਤਾਰ ਸਿੰਘ, ਕੋਟਕਪੁਰਾ (ਸਪੀਕਰ)।

2. ਹਰਪਾਲ ਸਿੰਘ, ਦਿੜ੍ਹਬਾ।

3. ਬੀਬੀ ਬਲਜੀਤ ਕੌਰ, ਮਲੋਟ।

4. ਹਰਭਜਨ ਸਿੰਘ, ਜੰਡਿਆਲਾ ਗੁਰੂ।

5. ਹਰਜੋਤ ਸਿੰਘ, ਸ੍ਰੀ ਅਨੰਦਪੁਰ ਸਾਹਿਬ।

6. ਗੁਰਮੀਤ ਸਿੰਘ, ਲੰਬੀ।

7. ਰਵਜੋਤ ਸਿੰਘ, ਸ਼ਾਮਚੁਰਾਸੀ।

8. ਬਲਬੀਰ ਸਿੰਘ, ਪਟਿਆਲਾ ਖੇਤਰੀ।

9. ਹਰਦੀਪ ਸਿੰਘ, ਸਾਹਨੇਵਾਲ।

10. ਅਮਨਸ਼ੇਰ ਸਿੰਘ, ਬਟਾਲਾ।

11. ਅਮਰਪਾਲ ਸਿੰਘ, ਸ੍ਰੀ ਹਰਿਗੋਬਿੰਦਪੁਰ।

12. ਗੁਰਦੀਪ ਸਿੰਘ, ਡੇਰਾ ਬਾਬਾ ਨਾਨਕ।

13. ਕੁਲਦੀਪ ਸਿੰਘ, ਅਜਨਾਲਾ।

14. ਜਸਬੀਰ ਸਿੰਘ, ਅੰਮ੍ਰਿਤਸਰ ਪੱਛਮੀ।

15. ਬੀਬੀ ਜੀਵਨਜੋਤ ਕੌਰ, ਅੰਮ੍ਰਿਤਸਰ ਪੂਰਬੀ।

16. ਇੰਦਰਬੀਰ ਸਿੰਘ, ਅੰਮ੍ਰਿਤਸਰ ਦੱਖਣੀ।

17. ਹਰਮੀਤ ਸਿੰਘ, ਤਰਨ ਤਾਰਨ।

18. ਸਰਵਨ ਸਿੰਘ, ਖੇਮਕਰਨ।

19. ਮਨਜਿੰਦਰ ਸਿੰਘ, ਖਡੂਰ ਸਾਹਿਬ।

20. ਦਲਬੀਰ ਸਿੰਘ, ਬਾਬਾ ਬਕਾਲਾ।

21. ਸੁਖਵੀਰ ਸਿੰਘ, ਮੌੜ।

22. ਗੁਰਪ੍ਰੀਤ ਸਿੰਘ, ਸਰਦੂਲਗੜ।

23. ਲਾਭ ਸਿੰਘ, ਭਦੌੜ।

24. ਕੁਲਵੰਤ ਸਿੰਘ, ਮਹਿਲ ਕਲਾਂ।

25. ਜਸਵੰਤ ਸਿੰਘ, ਅਮਰਗੜ।

26. ਬੀਬੀ ਨਰਿੰਦਰ ਕੌਰ, ਸੰਗਰੂਰ।

27. ਗੁਰਦੇਵ ਸਿੰਘ, ਨਾਭਾ।

28. ਕੁਲਜੀਤ ਸਿੰਘ, ਡੇਰਾ ਬੱਸੀ।

29. ਗੁਰਲਾਲ ਸਿੰਘ, ਘਨੌਰ।

30. ਹਰਮੀਤ ਸਿੰਘ, ਸਨੌਰ।

31. ਅਜੀਤਪਾਲ ਸਿੰਘ, ਪਟਿਆਲਾ।

32. ਚੇਤਨ ਸਿੰਘ, ਸਮਾਣਾ।

33. ਕੁਲਵੰਤ ਸਿੰਘ, ਸੁਤਰਾਣਾ।

34. ਬੀਬੀ ਅਮਨਦੀਪ ਕੌਰ, ਮੋਗਾ।

35. ਹਾਕਮ ਸਿੰਘ, ਰਾਇਕੋਟ।

36. ਅੰਮ੍ਰਿਤਪਾਲ ਸਿੰਘ, ਬਾਘਾਪੁਰਾਣਾ।

37. ਜਗਦੀਪ ਸਿੰਘ, ਜਲਾਲਾਬਾਦ।

38. ਬੀਬੀ ਇੰਦਰਜੀਤ ਕੌਰ, ਨਕੋਦਰ।

39. ਬਲਕਾਰ ਸਿੰਘ, ਕਰਤਾਰਪੁਰ।

40. ਕਰਮਬੀਰ ਸਿੰਘ, ਦਸੂਹਾ।

41. ਜਸਵੀਰ ਸਿੰਘ, ਉੜਮੁੜ ਟਾਡਾਂ।

42. ਜੈ ਕ੍ਰਿਸ਼ਨ ਸਿੰਘ, ਗੜਸ਼ੰਕਰ।

43. ਚਰਨਜੀਤ ਸਿੰਘ, ਸ੍ਰੀ ਚਮਕੌਰ ਸਾਹਿਬ।

44. ਬੀਬੀ ਅਨਮੋਲ ਗਗਨ, ਖਰੜ।

45. ਕੁਲਵੰਤ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਨਗਰ।

46. ਰੁਪਿੰਦਰ ਸਿੰਘ, ਬੱਸੀ ਪਠਾਣਾ।

47. ਲਖਬੀਰ ਸਿੰਘ, ਸ੍ਰੀ ਫਤਹਿਗੜ੍ਹ ਸਾਹਿਬ।

48. ਗੁਰਿੰਦਰ ਸਿੰਘ, ਅਮਲੋਹ।

49. ਜਗਤਾਰ ਸਿੰਘ, ਸਮਰਾਲਾ।

50. ਬੀਬੀ ਰਜਿੰਦਰ ਪਾਲ ਕੌਰ, ਲੁਧਿਆਣਾ ਦੱਖਣੀ।

51. ਕੁਲਵੰਤ ਸਿੰਘ, ਆਤਮ ਨਗਰ।

52. ਜੀਵਨ ਸਿੰਘ, ਗਿੱਲ।

53. ਮਨਵਿੰਦਰ ਸਿੰਘ, ਪਾਇਲ।

54. ਬੀਬੀ ਸਰਵਜੀਤ ਕੌਰ, ਜਗਰਾਉਂ।

55. ਮਨਜੀਤ ਸਿੰਘ, ਨਿਹਾਲ ਸਿੰਘ ਵਾਲਾ।

56. ਦਵਿੰਦਰਜੀਤ ਸਿੰਘ, ਧਰਮਕੋਟ।

57. ਰਣਬੀਰ ਸਿੰਘ, ਫਿਰੋਜਪੁਰ ਕੈਂਟ।

58. ਫੌਜਾ ਸਿੰਘ, ਗੁਰੂ ਹਰਸਹਾਇ।

59. ਨਰਿੰਦਰਪਾਲ ਸਿੰਘ, ਫਾਜਿਲਕਾ।

60. ਅਮਨਦੀਪ ਸਿੰਘ, ਬੱਲੂਆਣਾ।

61. ਹਰਦੀਪ ਸਿੰਘ, ਗਿਦੜਬਾਹਾ।

62. ਜਗਦੀਪ ਸਿੰਘ, ਸ੍ਰੀ ਮੁਕਤਸਰ ਸਾਹਿਬ।

63. ਗੁਰਦਿੱਤ ਸਿੰਘ, ਫਰੀਦਕੋਟ।

64. ਅਮੋਲਕ ਸਿੰਘ, ਜੈਤੋਂ।

65. ਬਲਕਾਰ ਸਿੰਘ, ਰਾਮਪੁਰਾ ਫੂਲ।

66. ਜਗਸੀਰ ਸਿੰਘ, ਭੁਚੋਂ ਮੰਡੀ॥

67. ਜਗਰੂਪ ਸਿੰਘ, ਬਠਿੰਡਾ ਸ਼ਹਿਰੀ

68. ਬੀਬੀ ਬਲਜਿੰਦਰ ਕੌਰ, ਤਲਵੰਡੀ ਸਾਬੋ।

69. ਜਸਵਿੰਦਰ ਸਿੰਘ, ਅਟਾਰੀ।


ਗੈਰ ਹਾਜਰ ਜੋ ਸੱਦੇ ਬਿਨਾਂ ਵੀ ਹਾਜ਼ਰ ਹੋਏ

1. ਦਲਜੀਤ ਸਿੰਘ, ਲੁਧਿਆਣਾ ਪੂਰਬੀ।

2. ਤਰੁਨਪ੍ਰੀਤ ਸਿੰਘ, ਖੰਨਾ। ਮੰਤਰੀ (ਵਿਦੇਸ਼)


ਗੈਰ-ਸਿੱਖ ਮੰਤਰੀ ਸਪੱਸ਼ਟੀਕਰਨ ਪੁੱਜੇ

1. ਅਮਨ ਅਰੋੜਾ, ਸੁਨਾਮ।

2. ਬਰਿੰਦਰ ਕੁਮਾਰ ਗੋਇਲ, ਲਹਿਰਾਗਾਗਾ।

3. ਲਾਲ ਚੰਦ ਕਟਾਰੂਚੱਕ, ਭੋਆ।

4. ਮਹਿੰਦਰ ਭਗਤ, ਜਲੰਧਰ ਪੱਛਮੀ।

5. ਸੰਜੀਵ ਅਰੋੜਾ, ਲੁਧਿਆਣਾ ਪੱਛਮੀ। (ਸਪੱਸ਼ਟੀਕਰਨ ਨਹੀਂ ਪੁੱਜਾ)

Jun 29, 2026 02:39 PM

ਬੇਅਦਬੀ ਬਿੱਲ ਨੂੰ ਸਮਰਥਨ ਦੇਣ ਲਈ Congress MLA Tript Rajinder Singh Bajwa ਨੇ ਮੰਗੀ ਮਾਫੀ !

ਮਿਤੀ 29 ਜੂਨ 2026 ਨੂੰ ‘ਦ ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਸਬੰਧੀ ਰੱਖੀ ਇਕੱਤਰਤਾ ਵਿਚ ਹਾਜਰ ਹੋਏ ਮੈਂਬਰ: 

ਕਾਂਗਰਸ

1. ਸੁਖਪਾਲ ਸਿੰਘ, ਭੁਲੱਥ।

2. ਅਵਤਾਰ ਸਿੰਘ, ਜਲੰਧਰ ਉਤਰੀ।

3. ਬਲਵਿੰਦਰ ਸਿੰਘ, ਫਗਵਾੜਾ।

4. ਵਿਕਰਮਜੀਤ ਸਿੰਘ, ਫਿਲੌਰ।

5. ਤ੍ਰਿਪਤਰਜਿੰਦਰ ਸਿੰਘ, ਫਤਹਿਗੜ੍ਹ ਚੂੜੀਆਂ।

6. ਨਰੇਸ਼ ਪੁਰੀ, ਸੁਜਾਨਪੁਰ।

7. ਬੀਬੀ ਅਰੁਣਾ ਚੌਧਰੀ, ਦੀਨਾਨਗਰ।

8. ਬਰਿੰਦਰਮੀਤ ਸਿੰਘ, ਗੁਰਦਾਸਪੁਰ।

9. ਕੁਲਦੀਪ ਸਿੰਘ, ਬਰਨਾਲਾ।

10. ਸੁਖਬਿੰਦਰ ਸਿੰਘ, ਰਾਜਾਸਾਂਸੀ।

11. ਸੁਖਵਿੰਦਰ ਸਿੰਘ, ਆਦਮਪੁਰ।

12. ਹਰਦੇਵ ਸਿੰਘ, ਸ਼ਾਹਕੋਟ।

13. ਪ੍ਰਗਟ ਸਿੰਘ, ਜਲੰਧਰ ਕੈਂਟ।

14. ਰਾਣਾ ਗੁਰਜੀਤ ਸਿੰਘ, ਕਪੂਰਥਲਾ।

15. ਪ੍ਰਤਾਪ ਸਿੰਘ, ਕਾਦੀਆਂ।


ਅਜਾਦ

1. ਰਾਣਾ ਇੰਦਰ ਪ੍ਰਤਾਪ ਸਿੰਘ, ਸੁਲਤਾਨਪੁਰ ਲੋਧੀ।


ਸ਼੍ਰੋਮਣੀ ਅਕਾਲੀ ਦਲ

1. ਬੀਬੀ ਗਨੀਵ ਕੌਰ, ਮਜੀਠਾ।

2. ਮਨਪ੍ਰੀਤ ਸਿੰਘ, ਦਾਖਾ।


ਆਮ ਆਦਮੀ ਪਾਰਟੀ

1. ਕੁਲਤਾਰ ਸਿੰਘ, ਕੋਟਕਪੁਰਾ (ਸਪੀਕਰ)।

2. ਹਰਪਾਲ ਸਿੰਘ, ਦਿੜ੍ਹਬਾ।

3. ਬੀਬੀ ਬਲਜੀਤ ਕੌਰ, ਮਲੋਟ।

4. ਹਰਭਜਨ ਸਿੰਘ, ਜੰਡਿਆਲਾ ਗੁਰੂ।

5. ਹਰਜੋਤ ਸਿੰਘ, ਸ੍ਰੀ ਅਨੰਦਪੁਰ ਸਾਹਿਬ।

6. ਗੁਰਮੀਤ ਸਿੰਘ, ਲੰਬੀ।

7. ਰਵਜੋਤ ਸਿੰਘ, ਸ਼ਾਮਚੁਰਾਸੀ।

8. ਬਲਬੀਰ ਸਿੰਘ, ਪਟਿਆਲਾ ਖੇਤਰੀ।

9. ਹਰਦੀਪ ਸਿੰਘ, ਸਾਹਨੇਵਾਲ।

10. ਅਮਨਸ਼ੇਰ ਸਿੰਘ, ਬਟਾਲਾ।

11. ਅਮਰਪਾਲ ਸਿੰਘ, ਸ੍ਰੀ ਹਰਿਗੋਬਿੰਦਪੁਰ।

12. ਗੁਰਦੀਪ ਸਿੰਘ, ਡੇਰਾ ਬਾਬਾ ਨਾਨਕ।

13. ਕੁਲਦੀਪ ਸਿੰਘ, ਅਜਨਾਲਾ।

14. ਜਸਬੀਰ ਸਿੰਘ, ਅੰਮ੍ਰਿਤਸਰ ਪੱਛਮੀ।

15. ਬੀਬੀ ਜੀਵਨਜੋਤ ਕੌਰ, ਅੰਮ੍ਰਿਤਸਰ ਪੂਰਬੀ।

16. ਇੰਦਰਬੀਰ ਸਿੰਘ, ਅੰਮ੍ਰਿਤਸਰ ਦੱਖਣੀ।

17. ਹਰਮੀਤ ਸਿੰਘ, ਤਰਨ ਤਾਰਨ।

18. ਸਰਵਨ ਸਿੰਘ, ਖੇਮਕਰਨ।

19. ਮਨਜਿੰਦਰ ਸਿੰਘ, ਖਡੂਰ ਸਾਹਿਬ।

20. ਦਲਬੀਰ ਸਿੰਘ, ਬਾਬਾ ਬਕਾਲਾ।

21. ਸੁਖਵੀਰ ਸਿੰਘ, ਮੌੜ।

22. ਗੁਰਪ੍ਰੀਤ ਸਿੰਘ, ਸਰਦੂਲਗੜ।

23. ਲਾਭ ਸਿੰਘ, ਭਦੌੜ।

24. ਕੁਲਵੰਤ ਸਿੰਘ, ਮਹਿਲ ਕਲਾਂ।

25. ਜਸਵੰਤ ਸਿੰਘ, ਅਮਰਗੜ।

26. ਬੀਬੀ ਨਰਿੰਦਰ ਕੌਰ, ਸੰਗਰੂਰ।

27. ਗੁਰਦੇਵ ਸਿੰਘ, ਨਾਭਾ।

28. ਕੁਲਜੀਤ ਸਿੰਘ, ਡੇਰਾ ਬੱਸੀ।

29. ਗੁਰਲਾਲ ਸਿੰਘ, ਘਨੌਰ।

30. ਹਰਮੀਤ ਸਿੰਘ, ਸਨੌਰ।

31. ਅਜੀਤਪਾਲ ਸਿੰਘ, ਪਟਿਆਲਾ।

32. ਚੇਤਨ ਸਿੰਘ, ਸਮਾਣਾ।

33. ਕੁਲਵੰਤ ਸਿੰਘ, ਸੁਤਰਾਣਾ।

34. ਬੀਬੀ ਅਮਨਦੀਪ ਕੌਰ, ਮੋਗਾ।

35. ਹਾਕਮ ਸਿੰਘ, ਰਾਇਕੋਟ।

36. ਅੰਮ੍ਰਿਤਪਾਲ ਸਿੰਘ, ਬਾਘਾਪੁਰਾਣਾ।

37. ਜਗਦੀਪ ਸਿੰਘ, ਜਲਾਲਾਬਾਦ।

38. ਬੀਬੀ ਇੰਦਰਜੀਤ ਕੌਰ, ਨਕੋਦਰ।

39. ਬਲਕਾਰ ਸਿੰਘ, ਕਰਤਾਰਪੁਰ।

40. ਕਰਮਬੀਰ ਸਿੰਘ, ਦਸੂਹਾ।

41. ਜਸਵੀਰ ਸਿੰਘ, ਉੜਮੁੜ ਟਾਡਾਂ।

42. ਜੈ ਕ੍ਰਿਸ਼ਨ ਸਿੰਘ, ਗੜਸ਼ੰਕਰ।

43. ਚਰਨਜੀਤ ਸਿੰਘ, ਸ੍ਰੀ ਚਮਕੌਰ ਸਾਹਿਬ।

44. ਬੀਬੀ ਅਨਮੋਲ ਗਗਨ, ਖਰੜ।

45. ਕੁਲਵੰਤ ਸਿੰਘ, ਸਾਹਿਬਜ਼ਾਦਾ ਅਜੀਤ ਸਿੰਘ ਨਗਰ।

46. ਰੁਪਿੰਦਰ ਸਿੰਘ, ਬੱਸੀ ਪਠਾਣਾ।

47. ਲਖਬੀਰ ਸਿੰਘ, ਸ੍ਰੀ ਫਤਹਿਗੜ੍ਹ ਸਾਹਿਬ।

48. ਗੁਰਿੰਦਰ ਸਿੰਘ, ਅਮਲੋਹ।

49. ਜਗਤਾਰ ਸਿੰਘ, ਸਮਰਾਲਾ।

50. ਬੀਬੀ ਰਜਿੰਦਰ ਪਾਲ ਕੌਰ, ਲੁਧਿਆਣਾ ਦੱਖਣੀ।

51. ਕੁਲਵੰਤ ਸਿੰਘ, ਆਤਮ ਨਗਰ।

52. ਜੀਵਨ ਸਿੰਘ, ਗਿੱਲ।

53. ਮਨਵਿੰਦਰ ਸਿੰਘ, ਪਾਇਲ।

54. ਬੀਬੀ ਸਰਵਜੀਤ ਕੌਰ, ਜਗਰਾਉਂ।

55. ਮਨਜੀਤ ਸਿੰਘ, ਨਿਹਾਲ ਸਿੰਘ ਵਾਲਾ।

56. ਦਵਿੰਦਰਜੀਤ ਸਿੰਘ, ਧਰਮਕੋਟ।

57. ਰਣਬੀਰ ਸਿੰਘ, ਫਿਰੋਜਪੁਰ ਕੈਂਟ।

58. ਫੌਜਾ ਸਿੰਘ, ਗੁਰੂ ਹਰਸਹਾਇ।

59. ਨਰਿੰਦਰਪਾਲ ਸਿੰਘ, ਫਾਜਿਲਕਾ।

60. ਅਮਨਦੀਪ ਸਿੰਘ, ਬੱਲੂਆਣਾ।

61. ਹਰਦੀਪ ਸਿੰਘ, ਗਿਦੜਬਾਹਾ।

62. ਜਗਦੀਪ ਸਿੰਘ, ਸ੍ਰੀ ਮੁਕਤਸਰ ਸਾਹਿਬ।

63. ਗੁਰਦਿੱਤ ਸਿੰਘ, ਫਰੀਦਕੋਟ।

64. ਅਮੋਲਕ ਸਿੰਘ, ਜੈਤੋਂ।

65. ਬਲਕਾਰ ਸਿੰਘ, ਰਾਮਪੁਰਾ ਫੂਲ।

66. ਜਗਸੀਰ ਸਿੰਘ, ਭੁਚੋਂ ਮੰਡੀ॥

67. ਜਗਰੂਪ ਸਿੰਘ, ਬਠਿੰਡਾ ਸ਼ਹਿਰੀ

68. ਬੀਬੀ ਬਲਜਿੰਦਰ ਕੌਰ, ਤਲਵੰਡੀ ਸਾਬੋ।

69. ਜਸਵਿੰਦਰ ਸਿੰਘ, ਅਟਾਰੀ।


ਗੈਰ ਹਾਜਰ ਜੋ ਸੱਦੇ ਬਿਨਾਂ ਵੀ ਹਾਜ਼ਰ ਹੋਏ

1. ਦਲਜੀਤ ਸਿੰਘ, ਲੁਧਿਆਣਾ ਪੂਰਬੀ।

2. ਤਰੁਨਪ੍ਰੀਤ ਸਿੰਘ, ਖੰਨਾ। ਮੰਤਰੀ (ਵਿਦੇਸ਼)


ਗੈਰ-ਸਿੱਖ ਮੰਤਰੀ ਸਪੱਸ਼ਟੀਕਰਨ ਪੁੱਜੇ

1. ਅਮਨ ਅਰੋੜਾ, ਸੁਨਾਮ।

2. ਬਰਿੰਦਰ ਕੁਮਾਰ ਗੋਇਲ, ਲਹਿਰਾਗਾਗਾ।

3. ਲਾਲ ਚੰਦ ਕਟਾਰੂਚੱਕ, ਭੋਆ।

4. ਮਹਿੰਦਰ ਭਗਤ, ਜਲੰਧਰ ਪੱਛਮੀ।

5. ਸੰਜੀਵ ਅਰੋੜਾ, ਲੁਧਿਆਣਾ ਪੱਛਮੀ। (ਸਪੱਸ਼ਟੀਕਰਨ ਨਹੀਂ ਪੁੱਜਾ)

Jun 29, 2026 01:07 PM

ਬੇਅਦਬੀ ਵਿਰੋਧੀ ਕਾਨੂੰਨ 'ਤੇ ਜਥੇਦਾਰ ਕੁਲਦੀਪ ਸਿੰਘ ਗੜਗੱਜ ਨੇ ਦੱਸੇ ਸਿੱਖ ਕੌਮ ਦੇ ਇਤਰਾਜ਼

  • ਵਿਧਾਨ ਸਭਾ ਨੂੰ ਸਿੱਖ ਪਰੰਪਰਾਵਾਂ ਤੇ ਧਾਰਮਿਕ ਸ਼ਬਦਾਵਲੀ ਤੈਅ ਕਰਨ ਦਾ ਅਧਿਕਾਰ ਨਹੀਂ
  • ਕਾਨੂੰਨ 'ਚ 'ਬੀੜ' ਦੀ ਥਾਂ 'ਸਰੂਪ', 'ਕਸਟੋਡੀਅਨ', ਯੂਨਿਕ ਨੰਬਰ 'ਤੇ ਇਤਰਾਜ਼
  • ਸਰਕਾਰ ਵੱਲੋਂ ਕਸਟੋਡੀਅਨ ਦੀਆਂ ਜ਼ਿੰਮੇਵਾਰੀਆਂ ਤੇ ਫਰਜ਼ ਤੈਅ ਨਹੀਂ ਕੀਤੇ ਜਾ ਸਕਦੇ
  • ਸਿੱਖ ਸ਼ਬਦਾਵਲੀ, ਗੁਰਮਤਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਫ਼ੈਸਲੇ ਵਿਧਾਨ ਸਭਾ ਨਹੀਂ ਕਰ ਸਕਦੀ 
  • ਧਾਰਮਿਕ ਮਾਮਲਿਆਂ 'ਚ ਸਰਕਾਰ ਸੁਝਾਅ ਦੇ ਸਕਦੀ ਹੈ, ਪਰ ਹੁਕਮ ਨਹੀਂ ਦੇ ਸਕਦੀ 

Jun 29, 2026 12:58 PM

ਮੁੱਖ ਮੰਤਰੀ ਮਾਨ ਦੇ ਬਿਆਨਾਂ 'ਤੇ ਸਵਾਲ

ਜਥੇਦਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਦੋ ਜਨਤਕ ਬਿਆਨਾਂ ਦਾ ਹਵਾਲਾ ਦਿੰਦੇ ਹੋਏ ਸਵਾਲ ਉਠਾਏ। ਪਹਿਲਾਂ, ਉਨ੍ਹਾਂ ਕਿਹਾ ਕਿ ਜੇਕਰ ਬੇਅਦਬੀ ਕਰਨ ਵਾਲਾ ਵਿਅਕਤੀ ਮਾਨਸਿਕ ਤੌਰ 'ਤੇ ਬਿਮਾਰ ਹੈ, ਤਾਂ ਉਸ ਦੇ ਮਾਪਿਆਂ ਜਾਂ ਸਰਪ੍ਰਸਤਾਂ ਨੂੰ ਸਜ਼ਾ ਦਿੱਤੀ ਜਾਵੇਗੀ। ਜਥੇਦਾਰ ਨੇ ਪੁੱਛਿਆ ਕਿ ਕੀ ਅਜਿਹੀ ਵਿਵਸਥਾ ਕਾਨੂੰਨ ਵਿੱਚ ਦਰਜ ਹੈ। ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਕੋਈ ਸਪੱਸ਼ਟ ਜਵਾਬ ਦੇਣ ਵਿੱਚ ਅਸਮਰੱਥ ਰਹੇ ਸੀ। 

Jun 29, 2026 12:56 PM

ਵਿਧਾਇਕ ਨਿੱਝਰ ਨੇ ਕੀਤੀ ਮੰਗ - ਲਾਈਵ ਪ੍ਰਸਾਰਣ ਦੀ ਇਜਾਜ਼ਤ ਨਾ ਦਿੱਤੀ ਜਾਵੇ

ਵਿਧਾਇਕ ਇੰਦਰਬੀਰ ਸਿੰਘ ਨਿੱਝਰ ਨੇ ਮਾਮਲੇ ਦੀ ਸੰਵੇਦਨਸ਼ੀਲਤਾ ਦਾ ਹਵਾਲਾ ਦਿੰਦੇ ਹੋਏ, ਲਾਈਵ ਪ੍ਰਸਾਰਣ ਵਿਰੁੱਧ ਅਪੀਲ ਕੀਤੀ। ਜਥੇਦਾਰ ਨੇ ਉਨ੍ਹਾਂ ਨੂੰ ਯਾਦ ਦਿਵਾਇਆ ਕਿ ਮੁੱਖ ਮੰਤਰੀ ਨੇ ਖੁਦ ਪਹਿਲਾਂ ਸਰਕਾਰੀ ਕਾਰਵਾਈ ਦੇ ਲਾਈਵ ਪ੍ਰਸਾਰਣ ਦੀ ਵਕਾਲਤ ਕੀਤੀ ਸੀ।

ਜਥੇਦਾਰ ਨੇ ਕਿਹਾ ਕਿ ਸਰਕਾਰ ਨੂੰ ਕਾਨੂੰਨ ਬਣਾਉਣ ਦਾ ਅਧਿਕਾਰ ਹੈ, ਪਰ ਸਿੱਖ ਭਾਈਚਾਰੇ ਨਾਲ ਸਬੰਧਤ ਮਾਮਲਿਆਂ 'ਤੇ ਅਕਾਲ ਤਖ਼ਤ, ਸ਼੍ਰੋਮਣੀ ਕਮੇਟੀ ਅਤੇ ਹੋਰ ਸਿੱਖ ਸੰਸਥਾਵਾਂ ਨਾਲ ਰਸਮੀ ਸਲਾਹ-ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ। ਕਾਂਗਰਸੀ ਵਿਧਾਇਕ ਪ੍ਰਤਾਪ ਸਿੰਘ ਬਾਜਵਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਇਹ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਸੀ।

Jun 29, 2026 12:54 PM

ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਹੁਕਮ

  • ਕਿਹਾ- ਜੇ ਜਾਣਬੁਝ ਕੇ ਕਿਸੇ ਡੇਰੇ ਦਾ ਪੈਰੋਕਾਰ ਬੇਅਦਬੀ ਕਰਦਾ ਹੈ ਤਾਂ ਉਸ ਡੇਰੇ ਖਿਲਾਫ ਪਰਚਾ ਕੀਤਾ ਜਾਵੇ
  • 'ਜੇ ਕੋਈ ਬੇਅਦਬੀ ਕਰਨ ਵਾਲੇ ਨੂੰ ਬਚਾਉਂਦਾ ਹੈ ਤਾਂ ਉਸ ਦੇ ਖਿਲਾਫ ਵੀ ਪਰਚਾ ਦਰਜ ਹੋਵੇ'

Jun 29, 2026 12:41 PM

ਪੰਜਾਬ ਸਰਕਾਰ ਦੇ ਨਵੇਂ ਬੇਅਦਬੀ ਕਾਨੂੰਨ ਨੂੰ ਲੈ ਕੇ ਸਾਰੇ ਵਿਧਾਇਕ ਹੋਏ ਪੇਸ਼

ਵਿਧਾਇਕਾਂ ਦੇ ਨਾਲ ਮੰਤਰੀਆਂ ਤੋਂ ਵੀ ਲਿਆ ਗਿਆ ਸਪੱਸ਼ਟੀਕਰਨ 

Jun 29, 2026 12:28 PM

ਸ੍ਰੀ ਅਕਾਲ ਤਖ਼ਤ ਸਾਹਿਬ ਦਾ ਪੰਜਾਬ ਸਰਕਾਰ ਨੂੰ ਹੁਕਮ

  • ਕਿਹਾ-ਇੱਕ ਮਹੀਨੇ ਦੇ ਅੰਦਰ ਦੂਰ ਕੀਤੇ ਜਾਣ ਪੰਥ ਦੇ ਇਤਰਾਜ਼
  • 'ਜਲਦ ਸਰਕਾਰ ਨੂੰ ਮਦਾਂ ਸਬੰਧੀ ਇਤਰਾਜ਼ ਦੀ ਸੌਂਪੀ ਜਾਵੇਗੀ ਕਾਪੀ'

Jun 29, 2026 12:14 PM

ਬੇਅਦਬੀ ਖਿਲਾਫ ਕਾਨੂੰਨ ਨਾਲ ਜੁੜੀਆਂ ਅਹਿਮ ਗੱਲ੍ਹਾਂ

  • 11 ਅਪ੍ਰੈਲ- ਜਾਗਤ ਜੋਤਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਤਿਕਾਰ ਸੋਧ ਐਕਟ, 2026 ਨੂੰ ਕੈਬਨਿਟ ਦੀ ਮਨਜ਼ੂਰੀ 
  • 13 ਅਪ੍ਰੈਲ- ਵਿਧਾਨਸਭਾ ’ਚ ਸਰਬ ਸੰਮਤੀ ਨਾਲ ਪਾਸ 
  • 18 ਅਪ੍ਰੈਲ- ਪੰਜਾਬ ਰਾਜਪਾਲ ਗੁਲਾਬ ਚੰਦ ਕਟਾਰੀਆ ਦੀ ਮਨਜ਼ੂਰੀ
  • 20 ਅਪ੍ਰੈਲ- ਪੰਜਾਬ ’ਚ ਐਕਟ ਲਾਗੂ 
  • 3 ਮਈ- ਜਥੇਦਾਰ ਸਾਹਿਬ ਨੇ ਸਪੀਕਰ ਨੂੰ ਕੀਤਾ ਤਲਬ 
  • 8 ਮਈ- ਸਪੀਕਰ ਨੇ ਸ੍ਰੀ ਅਕਾਲ ਤਖਤ ਸਾਹਿਬ ’ਤੇ ਦਿੱਤਾ ਸਪਸ਼ਟੀਕਰਨ 

Jun 29, 2026 12:08 PM

Sri Akal Takht Sahib ਵਿਖੇ MLA's ਦੀ ਪੇਸ਼ੀ , AAP ਵਿਧਾਇਕ ਤੇ ਮੰਤਰੀ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ

Jun 29, 2026 11:51 AM

ਨਵੇਂ ਬੇਅਦਬੀ ਕਾਨੂੰਨ ’ਤੇ ਪੰਜਾਬ ਦੇ ਵਿਧਾਇਕ ਤੇ ਮੰਤਰੀ ਪੰਥਕ ਕਚਹਿਰੀ ’ਚ ਪੇਸ਼

  1. ਆਪ ਵਿਧਾਇਕਾਂ ਵੱਲੋਂ ਬਿਨ੍ਹਾਂ ਪੜ੍ਹੇ ਦਿੱਤੀ ਗਈ ਕਾਨੂੰਨ ਨੂੰ ਪ੍ਰਵਾਨਗੀ
  2. AAP ਵਿਧਾਇਕਾਂ ਨੇ ਮੰਨਿਆ ਕਿ ਅਸੀਂ ਬੇਅਦਬੀ ਕਾਨੂੰਨ ਨਹੀਂ ਪੜ੍ਹਿਆ
  3. ਵਿਧਾਇਕ ਜਗਰੂਪ ਸਿੰਘ ਤੇ ਕੁਲਵੰਤ ਸਿੰਘ ਨੇ ਜਥੇਦਾਰ ਸਾਹਿਬ ਸਾਹਮਣੇ ਕੀਤਾ ਕਬੂਲ 

Jun 29, 2026 11:49 AM

ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਮਜੀਠੀਆ ਕੋਲੋਂ ਪੁੱਛਿਆ ਗਿਆ ਸਵਾਲ

ਸ਼੍ਰੋਮਣੀ ਅਕਾਲੀ ਦਲ ਦੀ ਵਿਧਾਇਕਾ ਗਨੀਵ ਕੌਰ ਨੇ ਕਿਹਾ ਕਿ ਉਹ ਬੇਅਦਬੀ ਕਾਨੂੰਨ ਦੇ ਮੌਕੇ ਨਹੀਂ ਗਏ ਸੀ ਕਿਉਂਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੁਕਮ ਸੀ ਪਹਿਲਾਂ ਉਸ ਨਵੇਂ ਕਾਨੂੰਨ ਨੂੰ ਸ੍ਰੀ ਅਕਾਲ ਤਖਤ ਸਾਹਿਬ ਅਤੇ ਐਸਜੀਪੀਸੀ ਵੱਲੋਂ ਪ੍ਰਵਾਨ ਕੀਤਾ ਜਾਵੇ। ਫੇਰ ਇਹ ਬਿੱਲ ਪਾਸ ਕੀਤਾ ਜਾਵੇ। ਪਰ ਅਜਿਹਾ ਨਹੀਂ ਸੀ ਜਿਸ ਕਾਰਨ ਉਹ ਉੱਥੇ ਨਹੀਂ ਗਏ। ਜਿਸ ’ਤੇ ਜਥੇਦਾਰ ਸਾਹਿਬ ਨੇ ਕਿਹਾ ਕਿ ਉਨ੍ਹਾਂ ਨੂੰ ਹਾਉਸ ’ਚ ਜਾ ਕੇ ਇਸ ਸਬੰਧੀ ਆਵਾਜ ਚੁੱਕਣੀ ਚਾਹੀਦੀ ਸੀ। ਜਿਸ ’ਤੇ ਵਿਧਾਇਕਾ ਨੇ ਕਿਹਾ ਕਿ ਉਨ੍ਹਾਂ ਦੀ ਉੱਥੇ ਗੱਲ ਨਹੀਂ ਸੁਣੀ ਜਾਣੀ ਸੀ ਅਤੇ ਬੇਇੱਜਤੀ ਕੀਤੀ ਜਾਣੀ ਸੀ। ਜਿਸ ਕਾਰਨ ਉਹ ਨਹੀਂ ਗਏ ਸੀ। 

Jun 29, 2026 11:36 AM

ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਨਵੇਂ ਬੇਅਦਬੀ ਐਕਟ ਸਬੰਧੀ ਕਾਰਵਾਈ ਜਾਰੀ

  • ਮੁੱਖ ਮੰਤਰੀ ਦੀ ਅਪੀਲ ਮੁਤਾਬਿਕ ਕਾਰਵਾਈ ਹੋ ਰਹੀ ਹੈ Live- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ 
  • ਕੀ ਬੇਅਦਬੀ ਕਾਨੂੰਨ ’ਚ ਸੋਧ ਸਮੇਂ SGPC ਤੋਂ ਲਈ ਸੀ ਕੋਈ ਰਾਏ ?
  • ਕੀ ਰਾਏ ਲੈਣ ਸਬੰਧੀ SGPC ਨੂੰ ਲਿਖਿਆ ਸੀ ਕੋਈ ਪੱਤਰ ?

Jun 29, 2026 11:31 AM

ਬੇਅਦਬੀ ਕਾਨੂੰਨ ਨੂੰ ਲੈ ਕੇ ਸੱਦੇ ਸਾਰੇ ਵਿਧਾਇਕ

ਜਥੇਦਾਰ ਸਾਹਿਬ ਦਾ ਵਿਧਾਇਕਾਂ ਨੂੰ ਸਿੱਧੇ ਸਵਾਲ 

Jun 29, 2026 11:31 AM

ਮੁੱਖ ਮੰਤਰੀ ਦੀ ਅਪੀਲ ਮੁਤਾਬਿਕ ਕਾਰਵਾਈ ਹੋ ਰਹੀ ਹੈ Live- ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ


Jun 29, 2026 11:29 AM

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸਿੱਖ ਵਿਧਾਇਕਾਂ ਤੇ ਮੰਤਰੀਆਂ ਦੀ ਪੇਸ਼ੀ


Jun 29, 2026 11:22 AM

ਅਰਦਾਸ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ, ਸਿੰਘ ਸਾਹਿਬ ਗਿਆਨੀ ਕੇਵਲ ਸਿੰਘ, ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਟੇਕ ਸਿੰਘ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪੰਜ ਪਿਆਰੇ ਗਿਆਨੀ ਮੰਗਲ ਸਿੰਘ ਹਾਜ਼ਰ

Jun 29, 2026 10:58 AM

ਗੈਰ ਸਿੱਖ ਮੰਤਰੀਆਂ ਤੇ ਵਿਧਾਇਕਾਂ ਨੇ ਈਮੇਲ ਰਾਹੀ ਭੇਜੇ ਸਪਸ਼ਟੀਕਰਨ

Jun 29, 2026 10:56 AM

ਆਮ ਆਦਮੀ ਪਾਰਟੀ ਦੇ ਮੰਤਰੀ ਅਤੇ ਵਿਧਾਇਕਾਂ ਦਾ ਕਾਫਲਾ ਪਹੁੰਚਿਆ ਸ੍ਰੀ ਹਰਿਮੰਦਰ ਸਾਹਿਬ

ਏਸੀ ਬੱਸਾਂ ’ਚ ਬੈਠ ਕੇ ਪਹੁੰਚੇ ਹਨ ਆਮ ਆਦਮੀ ਪਾਰਟੀ ਦੇ ਮੰਤਰੀ ਤੇ ਵਿਧਾਇਕ 

Jun 29, 2026 10:52 AM

ਸੁਨੀਲ ਜਾਖੜ ਨੇ ਮੰਤਰੀਆਂ ਤੇ ਵਿਧਾਇਕਾਂ ਦੀ ਪੇਸ਼ੀ ’ਤੇ ਵੱਡਾ ਬਿਆਨ

ਪੰਜਾਬ ਦੇ ਵਿਧਾਇਕਾਂ ਤੇ ਮੰਤਰੀਆਂ ਦੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੇਸ਼ੀ ਹੋਣ ’ਤੇ ਪੰਜਾਬ ਬੀਜੇਪੀ ਦੇ ਸੀਨੀਅਰ ਆਗੂ ਸੁਨੀਲ ਜਾਖੜ ਨੇ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਣ ਜਾ ਰਹੇ ਆਪ ਦੇ ਵਿਧਾਇਕ ਸਾਹਿਬਾਨ ਜੀਓ, 

ਹਰ ਵਾਰ ਦੀ ਤਰਾਂ ਤੁਸੀਂ ਕੀ ਬੋਲਣਾ ਹੈ ਤੇ ਕੀ ਨਹੀਂ, ਇਸ ਬਾਬਤ ਦਿੱਲੀ ਤੋਂ ਲਿਖਿਆ ਹੋਇਆ ਫੁਰਮਾਨ ਤੁਹਾਡੇ ਹੱਥ ਫੜਾ ਦਿੱਤਾ ਗਿਆ ਹੈ, ਕਿ ਇਸ ਨੂੰ ਸਾਇਨ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਦੇਣਾ ਹੈ।

ਪਰ ਯਾਦ ਰੱਖੋ, ਇਹ ਸੱਚੇ ਪਾਤਿਸਾਹ ਦਾ ਤਖਤ ਹੈ, ਇਹ ਕੋਈ ਵਿਧਾਨ ਸਭਾ ਨਹੀਂ ਜਿੱਥੇ ਤੁਸੀਂ ਪਾਰਟੀ ਦੇ ਵਿੱਪ੍ਹ ਦਾ ਹੁਕਮ ਮੰਨਣ ਲਈ ਪਾਬੰਦ ਹੋਵੋਂ।  ਆਪਣੇ ਗੁਰੂ ਦੇ ਦਰ ਤੇ ਤਾਂ ਘੱਟੋ ਘੱਟ ਆਪਣੀ ਅੰਤਰ ਆਤਮਾ ਨਾਲ ਬੋਲ ਲਿਓ।

ਐਵੇਂ ਨਾ ਅਗਲੀਆਂ ਚੋਣਾਂ ਵਿਚ ਟਿਕਟ ਦੀ ਝਾਕ ਵਿਚ ਆਪਣੀ ਅੰਤਰ ਆਤਮਾ ਦੀ ਬਲੀ ਦੇ ਆਇਓ, ਯਾਦ ਰੱਖਿਓ,  ਜੇ ਗੁਰੂ ਦੇ ਦਰ ਤੋਂ ਦੁਰਕਾਰੇ ਗਏ ਤਾਂ ਕਿਤੇ ਢੋਈ ਨਹੀਂ ਮਿਲਣੀ, ਨਾ ਇਸ ਜਹਾਨ, ਨਾ ਅਗਲੇ ਜਹਾਨ। 

Jun 29, 2026 10:43 AM

PTC News ਦੇ ਸਵਾਲ ਤੋਂ ਭੱਜੇ AAP ਵਿਧਾਇਕ ਗੁਰਦਿੱਤ ਸੇਖੋਂ

  • ਵਿਧਾਇਕਾਂ ਨੇ CM ਨਾਲ ਮੀਟਿੰਗ ਕਰਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ਾਂ ਦੀ ਕੀਤੀ ਉਲੰਘਣਾ
  • CM ਮਾਨ ਨੂੰ ਗੁਰੂ ਦੋਖੀ ਤੇ ਪੰਥ ਵਿਰੋਧੀ ਐਲਾਨਣ ਤੋਂ ਬਾਅਦ ਵਿਧਾਇਕਾਂ ਨੇ ਕੀਤੀ ਸੀ ਬੈਠਕ
  • ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਹੋਈ ਉਲੰਘਣਾ ਦੇ ਸਵਾਲ ਤੋਂ ਭੱਜੇ ਸੇਖੋਂ
  • ਸਵਾਲ ਦਾ ਜਵਾਬ ਦੇਣ ਤੋਂ ਕੀਤੀ ਕੋਰੀ ਨਾਂਹ

Jun 29, 2026 10:40 AM

ਗੈਰ ਸਿੱਖ ਮੰਤਰੀ ਤੇ ਵਿਧਾਇਕ ਸੌਂਪਣਗੇ ਲਿਖਤੀ ਜਵਾਬ

ਅਮਨ ਅਰੋੜਾ ਸਣੇ ਕੁਝ ਗੈਰ ਸਿੱਖ ਮੰਤਰੀਆਂ ਤੇ ਵਿਧਾਇਕਾਂ ਨੇ ਈਮੇਲ ਰਾਹੀਂ ਭੇਜੇ ਸਪਸ਼ਟੀਕਰਨ 

Jun 29, 2026 10:32 AM

Sri Akal Takht Sahib ਅੱਗੇ AAP ਮੰਤਰੀਆਂ ਤੇ ਵਿਧਾਇਕਾਂ ਦੀ ਪੰਥਕ ਕਚਹਿਰੀ ’ਚ ਪੇਸ਼ੀ !

Jun 29, 2026 10:32 AM

Sri Akal Takht Sahib ਅੱਜ ਸਾਰੇ ਸਿੱਖ ਮੰਤਰੀ ਤੇ ਵਿਧਾਇਕਾਂ ਦੀ ਪੇਸ਼ੀ

Jun 29, 2026 10:30 AM

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੇਸ਼ ਹੋਣਗੇ ਸਾਰੇ ਸਿੱਖ ਮੰਤਰੀ ਤੇ ਵਿਧਾਇਕ

  • ਸਵੇਰੇ 11 ਵਜੇ ਹੋਵੇਗੀ ਵਿਧਾਇਕਾਂ ਤੇ ਮੰਤਰੀਆਂ ਦੀ ਪੇਸ਼ੀ
  • ਵਿਧਾਨ ਸਭਾ ਸਪੀਕਰ ਕੁਲਤਾਰ ਸੰਧਵਾਂ ਦੀ ਅਗਵਾਈ ’ਚ ਪਹੁੰਚਣਗੇ ਵਿਧਾਇਕ
  • ਗੈਰ ਸਿੱਖ ਮੰਤਰੀ ਤੇ ਵਿਧਾਇਕ ਸੌਂਪਣਗੇ ਲਿਖਤੀ ਜਵਾਬ
  • ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੀ ਹੋਣਗੇ ਪੇਸ਼
  • ਆਜ਼ਾਦ ਵਿਧਾਇਕ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਣਗੇ ਹਾਜ਼ਰ

Sri Akal Takht Sahib Live Updates : ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਅੱਗੇ ਪੰਜਾਬ ਵਿਧਾਨ ਸਭਾ ਦੇ ਸਿੱਖ ਮੰਤਰੀ ਅਤੇ ਵਿਧਾਇਕ ਅੱਗੇ ਪੇਸ਼ ਹੋ ਕੇ ‘ਜਾਗਤ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ (ਸੋਧ) ਐਕਟ, 2026’ ਬਾਰੇ ਆਪਣਾ ਸਪੱਸ਼ਟੀਕਰਨ ਦੇਣਗੇ। ਦੱਸ ਦਈਏ ਕਿ ਸਿੱਖ ਮੰਤਰੀ ਅਤੇ ਵਿਧਾਇਕ ਅੱਜ ਸਵੇਰੇ 11 ਵਜੇ ਸ਼ੁਰੂ ਹੋਵੇਗੀ। 

ਇਸ ਦੌਰਾਨ ਸੱਤਾਧਾਰੀ ਧਿਰ ਅਤੇ ਵਿਰੋਧੀ ਪਾਰਟੀਆਂ ਦੇ ਸਿੱਖ ਮੰਤਰੀ ਅਤੇ ਵਿਧਾਇਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਕੁਲਦੀਪ ਸਿੰਘ ਗੜਗਜ ਸਾਹਮਣੇ ਪੇਸ਼ ਹੋ ਕੇ ਆਪਣੀ ਸਥਿਤੀ ਸਪੱਸ਼ਟ ਕਰਨਗੇ। ਨਾਲ ਹੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਵੀ ਮੌਜੂਦ ਰਹਿਣਗੇ।  

ਇਸ ਦੌਰਾਨ ਗੈਰ ਸਿੱਖ ਮੰਤਰੀ ਤੇ ਵਿਧਾਇਕ ਲਿਖਤੀ ਜਵਾਬ ਸੌਂਪਣਗੇ। ਇਸ ਦੌਰਾਨ ਆਜ਼ਾਜ ਵਿਧਾਇਕ ਵੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜਰ ਹੋਣਗੇ। 

ਸਿੱਖ ਵਿਧਾਇਕਾਂ ਨੂੰ ਨਿੱਜੀ ਤੌਰ ’ਤੇ ਹਾਜਰ ਹੋਣ ਦੇ ਸਨ ਹੁਕਮ 

ਕਾਬਿਲੇਗੌਰ ਹੈ ਕਿ ਪੰਜਾਬ ਵਿਧਾਨ ਸਭਾ ਵਿੱਚ ਇਸ ਸਮੇਂ 89 ਸਿੱਖ ਅਤੇ 28 ਗੈਰ-ਸਿੱਖ ਵਿਧਾਇਕ ਹਨ। ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਜਿੱਥੇ ਸਿੱਖ ਵਿਧਾਇਕਾਂ ਨੂੰ ਨਿੱਜੀ ਤੌਰ 'ਤੇ ਹਾਜ਼ਰ ਹੋਣ ਦੇ ਹੁਕਮ ਦਿੱਤੇ ਗਏ ਹਨ, ਉੱਥੇ ਹੀ ਗੈਰ-ਸਿੱਖ ਵਿਧਾਇਕਾਂ ਨੂੰ ਆਪਣਾ ਪੱਖ ਲਿਖਤੀ ਰੂਪ ਵਿੱਚ ਭੇਜਣ ਲਈ ਕਿਹਾ ਗਿਆ ਹੈ।

Related Post