Jalandhar ਪੁਲਿਸ ਦੇ ਸਾਹਮਣੇ ਨਹੀਂ ਪੇਸ਼ ਹੋਏ ਗਾਇਕ R Nait ਅਤੇ ਗੁਰਲੇਜ਼ ਅਖ਼ਤਰ ,ਜਾਣੋ ਪੂਰਾ ਮਾਮਲਾ

Jalandhar News : ਪੰਜਾਬੀ ਗਾਇਕ R Nait ਅਤੇ ਗਾਇਕਾ ਗੁਰਲੇਜ਼ ਅਖ਼ਤਰ ਅਤੇ ਮਾਡਲ ਭਾਣਾ ਸਿੱਧੂ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਗਿਆ ਸੀ। ਅੱਜ ਦੁਪਹਿਰ 12 ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਕੋਈ ਵੀ ਗਾਇਕ-ਮਾਡਲ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ। ਇਹ ਪੇਸ਼ੀ ਵਿਵਾਦਪੂਰਨ ਗੀਤ '315' ਦੇ ਮਾਮਲੇ ਵਿੱਚ ਹੋਣੀ ਸੀ

By  Shanker Badra August 16th 2025 02:29 PM -- Updated: August 16th 2025 03:20 PM

 Jalandhar News : ਪੰਜਾਬੀ ਗਾਇਕ R Nait ਅਤੇ ਗਾਇਕਾ ਗੁਰਲੇਜ਼ ਅਖ਼ਤਰ ਅਤੇ ਮਾਡਲ ਭਾਣਾ ਸਿੱਧੂ ਨੂੰ ਅੱਜ ਯਾਨੀ ਸ਼ੁੱਕਰਵਾਰ ਨੂੰ ਜਲੰਧਰ ਕਮਿਸ਼ਨਰੇਟ ਪੁਲਿਸ ਸਾਹਮਣੇ ਪੇਸ਼ ਹੋਣ ਲਈ ਬੁਲਾਇਆ ਗਿਆ ਸੀ। ਅੱਜ ਦੁਪਹਿਰ 12 ਵਜੇ ਦਾ ਸਮਾਂ ਨਿਰਧਾਰਤ ਕੀਤਾ ਗਿਆ ਸੀ ਪਰ ਕੋਈ ਵੀ ਗਾਇਕ-ਮਾਡਲ ਪੁਲਿਸ ਸਾਹਮਣੇ ਪੇਸ਼ ਨਹੀਂ ਹੋਇਆ। ਇਹ ਪੇਸ਼ੀ ਵਿਵਾਦਪੂਰਨ ਗੀਤ '315' ਦੇ ਮਾਮਲੇ ਵਿੱਚ ਹੋਣੀ ਸੀ। ਜਾਣਕਾਰੀ ਅਨੁਸਾਰ ਤਿੰਨਾਂ ਨੂੰ ਪੁਲਿਸ ਨੇ ਅੱਜ ਦੁਪਹਿਰ 12 ਵਜੇ ਪੇਸ਼ੀ ਲਈ ਬੁਲਾਇਆ ਸੀ। ਦੁਪਹਿਰ 1.15 ਵਜੇ ਤੱਕ ਕੋਈ ਵੀ ਪੇਸ਼ ਹੋਣ ਲਈ ਨਹੀਂ ਪਹੁੰਚਿਆ ਸੀ।

ਇਸ ਮਾਮਲੇ ਵਿੱਚ ਭਾਰਤੀ ਜਨਤਾ ਪਾਰਟੀ (ਭਾਜਪਾ) ਪੰਜਾਬ ਟ੍ਰੇਡ ਸੈੱਲ ਦੇ ਡਿਪਟੀ ਕਨਵੀਨਰ ਅਰਵਿੰਦ ਸਿੰਘ ਅਤੇ ਜਲੰਧਰ ਦੇ ਆਰਟੀਆਈ ਕਾਰਕੁਨ ਸਿਮਰਨਜੀਤ ਸਿੰਘ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਤਿੰਨਾਂ ਨੂੰ ਜਲੰਧਰ ਪੁਲਿਸ ਕਮਿਸ਼ਨਰ ਦੇ ਦਫ਼ਤਰ ਬੁਲਾਇਆ ਗਿਆ ਹੈ, ਜਿੱਥੇ ਉਨ੍ਹਾਂ ਤੋਂ ਗੀਤ ਦੇ ਬੋਲ ਅਤੇ ਵੀਡੀਓ ਬਾਰੇ ਪੁੱਛਗਿੱਛ ਕੀਤੀ ਜਾਣੀ ਸੀ ਪਰ ਤਿੰਨੋਂ ਨਹੀਂ ਆਏ। ਹੁਣ ਪੁਲਿਸ ਜਲਦੀ ਹੀ ਤਿੰਨਾਂ ਨੂੰ ਦੁਬਾਰਾ ਨੋਟਿਸ ਜਾਰੀ ਕਰੇਗੀ।

ਗਾਣੇ ਵਿੱਚ ਹਥਿਆਰਾਂ ਦੇ ਪ੍ਰਦਰਸ਼ਨ 'ਤੇ ਦਿੱਤੀ ਗਈ ਸੀ ਸ਼ਿਕਾਇਤ  

ਇਹ ਗੀਤ ਲਗਭਗ 3 ਮਿੰਟ 7 ਸਕਿੰਟ ਲੰਬਾ ਹੈ, ਜਿਸ ਵਿੱਚ ਭਾਨਾ ਸਿੱਧੂ ਨੂੰ ਹਥਿਆਰਾਂ ਨਾਲ ਐਕਟਿੰਗ ਕਰਦੇ ਦਿਖਾਇਆ ਗਿਆ ਹੈ। ਗੀਤ ਦੇ ਬੋਲ ਹਨ ਕਿ ਬਿਗੜੀ ਮੰਡੀਰ ਦੀਆ ਭਾਜੜਾ ਪਵਾਦੀ, 1980 ਦੀ ਜੱਮੀ 315, ਜਿਸ ਦਾ ਸਿੱਧਾ ਸੰਦਰਭ 1980 ਮਾਡਲ ਦੀ ਬੰਦੂਕ ਨਾਲ ਹੈ। ਇਸ ਗੀਤ ਨੂੰ ਯੂਟਿਊਬ 'ਤੇ ਹੁਣ ਤੱਕ 4 ਮਿਲੀਅਨ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ।

ਆਰ ਨੇਤ ਦੇ ਗਾਣੇ ਕਈ ਵਾਰ ਵਿਵਾਦਾਂ ਵਿੱਚ ਰਹੇ ਹਨ। ਲਗਭਗ 11 ਮਹੀਨੇ ਪਹਿਲਾਂ ਉਸਨੂੰ ਗੈਂਗਸਟਰਾਂ ਵੱਲੋਂ ਇੱਕ ਕਥਿਤ ਤੌਰ 'ਤੇ ਫਿਰੌਤੀ ਦਾ ਕਾਲ ਆਇਆ ਸੀ, ਜਿਸ ਵਿੱਚ 1 ਕਰੋੜ ਰੁਪਏ ਦੀ ਮੰਗ ਕੀਤੀ ਗਈ ਸੀ। ਇਹ ਧਮਕੀ ਅੱਤਵਾਦੀ ਰਿੰਦਾ ਅਤੇ ਲਾਰੈਂਸ ਦੇ ਨਾਮ 'ਤੇ ਦਿੱਤੀ ਗਈ ਸੀ ਅਤੇ ਇਹ ਕਾਲ ਯੂਕੇ ਦੇ ਇੱਕ ਨੰਬਰ ਤੋਂ ਆਈ ਸੀ।

 ਭਾਜਪਾ ਨੇਤਾ ਅਰਵਿੰਦ ਸ਼ਰਮਾ ਅਤੇ ਸਿਮਰਨਜੀਤ ਦੁਆਰਾ ਦਿੱਤੀ ਗਈ ਸੀ ਸ਼ਿਕਾਇਤ 

ਹਾਲ ਹੀ ਵਿੱਚ ਭਾਜਪਾ ਨੇਤਾ ਅਰਵਿੰਦ ਸਿੰਘ ਅਤੇ ਸਿਮਰਨਜੀਤ ਸਿੰਘ ਨੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੂੰ ਇੱਕ ਰਸਮੀ ਸ਼ਿਕਾਇਤ ਪੱਤਰ ਭੇਜਿਆ ਸੀ। ਇਸ ਵਿੱਚ ਦੋ ਮੁੱਖ ਨੁਕਤੇ ਉਠਾਏ ਗਏ ਸਨ। ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਅਜਿਹੇ ਗੀਤਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। '315' ਗੀਤ ਪੰਜਾਬ ਸਰਕਾਰ ਦੁਆਰਾ ਨਿਰਧਾਰਤ ਜ਼ਾਬਤੇ ਦੀ ਉਲੰਘਣਾ ਕਰਦਾ ਹੈ, ਨੌਜਵਾਨਾਂ ਨੂੰ ਗੁੰਮਰਾਹ ਕਰਦਾ ਹੈ ਅਤੇ ਸੂਬੇ ਦੀ ਕਾਨੂੰਨ ਵਿਵਸਥਾ ਲਈ ਖ਼ਤਰਾ ਬਣ ਸਕਦਾ ਹੈ।

ਧਿਆਨ ਦੇਣ ਯੋਗ ਹੈ ਕਿ ਆਰ ਨੇਟ ਦੇ ਮਸ਼ਹੂਰ ਗੀਤ "ਤੇਰੇ ਯਾਰ ਨੂੰ ਦੱਬਣ ਨੂੰ ਫਿਰਦੇ ਸੀ, ਦਬਦਾ ਕਿੱਥੇ ਆ" ਦੀ ਵਰਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਆਗੂਆਂ ਦੇ ਕਈ ਚੋਣ ਪ੍ਰਚਾਰਾਂ ਵਿੱਚ ਕੀਤੀ ਗਈ ਸੀ। ਅੱਜ ਦੀ ਪੇਸ਼ੀ ਤੋਂ ਬਾਅਦ ਪੁਲਿਸ ਅਗਲੀ ਕਾਰਵਾਈ ਦਾ ਫੈਸਲਾ ਕਰੇਗੀ।

Related Post