Road Accident : ਛੁੱਟੀ ਕੱਟਣ ਘਰ ਜਾ ਰਹੇ ਫ਼ੌਜੀ ਜਵਾਨਾਂ ਨਾਲ ਵਾਪਰਿਆ ਵੱਡਾ ਹਾਦਸਾ , 2 ਦੀ ਮੌਤ ,ਇੱਕ ਜ਼ਖਮੀ

Road Accident News : ਸ੍ਰੀ ਚਮਕੌਰ ਸਾਹਿਬ-ਰੋਪੜ ਮਾਰਗ ’ਤੇ ਮਾਰੂਤੀ ਕਾਰ ਅਤੇ ਬੋਲੈਰੋ ਪਿਕਅੱਪ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਛੁੱਟੀ ਕੱਟਣ ਜਾ ਰਹੇ ਦੋ ਫ਼ੌਜੀ ਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਹੈ ਅਤੇ ਉਨ੍ਹਾਂ ਦਾ ਇੱਕ ਸਾਥੀ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ। ਪੁਲਿਸ ਮੁਤਾਬਕ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ

By  Shanker Badra October 6th 2025 04:09 PM -- Updated: October 6th 2025 04:10 PM

Road Accident News : ਸ੍ਰੀ ਚਮਕੌਰ ਸਾਹਿਬ-ਰੋਪੜ ਮਾਰਗ ’ਤੇ ਮਾਰੂਤੀ ਕਾਰ ਅਤੇ ਬੋਲੈਰੋ ਪਿਕਅੱਪ ਵਿਚਾਲੇ ਭਿਆਨਕ ਟੱਕਰ ਹੋਣ ਕਾਰਨ ਦਰਦਨਾਕ ਹਾਦਸਾ ਵਾਪਰਿਆ ਹੈ। ਇਸ ਹਾਦਸੇ 'ਚ ਛੁੱਟੀ ਕੱਟਣ ਜਾ ਰਹੇ ਦੋ ਫ਼ੌਜੀ ਜਵਾਨਾਂ ਦੀ ਮੌਕੇ ’ਤੇ ਮੌਤ ਹੋ ਗਈ ਹੈ ਅਤੇ ਉਨ੍ਹਾਂ ਦਾ ਇੱਕ ਸਾਥੀ ਜਵਾਨ ਗੰਭੀਰ ਜ਼ਖ਼ਮੀ ਹੋ ਗਿਆ ਹੈ। ਪੁਲਿਸ ਮੁਤਾਬਕ ਹਾਦਸੇ ਦੀ ਜਾਂਚ ਸ਼ੁਰੂ ਕੀਤੀ ਜਾ ਰਹੀ ਹੈ।

ਇਹ ਹਾਦਸਾ ਇੰਨਾ ਭਿਆਨਕ ਸੀ ਕਿ ਆਹਮੋ-ਸਾਹਮਣੇ ਹੋਈ ਟੱਕਰ ਦੌਰਾਨ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ। ਮ੍ਰਿਤਕਾਂ ਦੀ ਪਛਾਣ ਦਲੀਪ ਕੁਮਾਰ ਅਤੇ ਧਮੇਸ਼ਵਰ ਸਿੰਘ (ਦੋਵੇਂ ਵਾਸੀ ਹਿਮਾਚਲ) ਵਜੋਂ ਹੋਈ ਹੈ। ਜ਼ਖ਼ਮੀ ਸੁਸ਼ੀਲ ਕੁਮਾਰ ਵਾਸੀ ਸਿਰਮੌਰ ਜ਼ਿਲ੍ਹਾ ਹਿਮਾਚਲ ਸ੍ਰੀ ਚਮਕੌਰ ਸਾਹਿਬ ਦੇ ਹਸਪਤਾਲ ’ਚ ਜ਼ੇਰੇ ਇਲਾਜ ਹੈ।

 ਜ਼ਖ਼ਮੀ ਸੁਸ਼ੀਲ ਕੁਮਾਰ ਨੇ ਦੱਸਿਆ ਕਿ ਉਹ ਤਿੰਨੋ ਫਿਰੋਜ਼ਪੁਰ ਦੀ 20 ਜ਼ੋਗਰਡ ਰੈਜ਼ੀਮੈਂਟ ’ਚ ਸਿਪਾਹੀ ਤਾਇਨਾਤ ਹਨ ਅਤੇ ਛੁੱਟੀ ਲੈ ਕੇ ਘਰ ਜਾ ਰਹੇ ਸਨ। ਉਨ੍ਹਾਂ ਦੱਸਿਆ ਕਿ ਮਾਰੂਤੀ ਕਾਰ ਅਤੇ ਬੋਲੈਰੋ ਪਿਕਅੱਪ ਵਿਚਾਲੇ ਇਹ ਹਾਦਸਾ ਹੋਇਆ ਹੈ। ਇਨ੍ਹਾਂ ਨਾਲ ਪਿਕਅੱਪ ਚਾਲਕ ਪ੍ਰਿੰਸ ਦੇ ਮਾਮੂਲੀ ਸੱਟਾਂ ਲੱਗੀਆਂ ਹਨ।  

Related Post