ਪੇਪਰ ਲੀਕ ਮਾਮਲੇ ਚ ਸਖਤ ਹੋਵੇਗੀ ਕਾਰਵਾਈ ਅਤੇ ਪੇਪਰ ਲੈਣ ਦੇ ਤਰੀਕੇ ਹੋਣਗੇ ਅਪਡੇਟ - CM ਮਾਨ
ਜੀ20 ਸੰਮੇਲਨ ਵਿੱਚ ਅੱਜ ਸਿਖਿਆ ਸੰਬਧੀ ਸੈਮੀਨਾਰ ਮੌਕੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਸਿਰਕਤ ਕਰਨ ਪੰਹੁਚੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬਹੁਤ ਹੀ ਮਾਨ ਵਾਲੀ ਗਲ ਹੈ ਕਿ ਜੀ20 ਦੇ ਦੋ ਸੰਮੇਲਨ ਲਈ ਅੰਮ੍ਰਿਤਸਰ ਗੁਰੂਨਗਰੀ ਨੂੰ ਚੁਣਿਆ ਗਿਆ।

ਅੰਮ੍ਰਿਤਸਰ: ਜੀ20 ਸੰਮੇਲਨ ਵਿੱਚ ਅੱਜ ਸਿਖਿਆ ਸੰਬਧੀ ਸੈਮੀਨਾਰ ਮੌਕੇ ਅੰਮ੍ਰਿਤਸਰ ਦੇ ਖਾਲਸਾ ਕਾਲਜ ਵਿੱਚ ਸਿਰਕਤ ਕਰਨ ਪੰਹੁਚੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਪਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਹ ਬਹੁਤ ਹੀ ਮਾਨ ਵਾਲੀ ਗਲ ਹੈ ਕਿ ਜੀ20 ਦੇ ਦੋ ਸੰਮੇਲਨ ਲਈ ਅੰਮ੍ਰਿਤਸਰ ਗੁਰੂਨਗਰੀ ਨੂੰ ਚੁਣਿਆ ਗਿਆ।
ਇਹ ਵੀ ਪੜ੍ਹੋ: ਮਨੀਸ਼ਾ ਗੁਲਾਟੀ ਦੀ ਪਟੀਸ਼ਨ 'ਤੇ ਸੁਣਵਾਈ ਭਲਕੇ; ਪੰਜਾਬ ਸਰਕਾਰ ਦੇ ਫੈਸਲੇ ਨੂੰ HC 'ਚ ਚੁਣੌਤੀ
ਪੀਐਸਟੈਟ ਦੇ ਪੇਪਰ ਲੀਕ ਮਾਮਲੇ ਵਿੱਚ ਉਹਨਾ ਕਿਹਾ ਕਿ ਜਿਨ੍ਹਾਂ ਦੀ ਗਲਤੀ ਨਾਲ ਪੇਪਰ ਦੇ ਜਵਾਬ ਟਿਕ ਹੋਏ ਪੇਪਰ ਪ੍ਰੀਖਿਆ ਵਿੱਚ ਪਹੁਚੇ ਸਨ, ਉਨ੍ਹਾਂ 'ਤੇ ਕਾਰਵਾਈ ਕੀਤੀ ਜਾ ਰਹੀ ਹੈ। ਜਲਦ ਅਸੀਂ ਪੇਪਰ ਲੈਣ ਦੇ ਸਿਸਟਮ ਨੂੰ ਅਪਡੇਟ ਕਰਾਂਗੇ।
ਬੀਤੀ ਕਾਗਰਸ਼ ਦੀ ਸਰਕਾਰ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਾਫਿਲੇ ਦੀ ਸੁਰੱਖਿਆ ਨੂੰ ਲੈ ਕੇ ਹਾਈਕੋਰਟ ਵੱਲੋਂ ਮੰਗੀ ਰਿਪੋਰਟ ਸੰਬਧੀ ਉਨ੍ਹਾਂ ਕਿਹਾ ਕਿ ਉਹ ਨਿਰਪਖ ਤੌਰ 'ਤੇ ਇਸਦੀ ਰਿਪੋਰਟ ਭੇਜਣਗੇ ਅਤੇ ਜਿਹਨਾ 'ਤੇ ਕਾਰਵਾਈ ਬਣਦੀ ਹੈ ਉਹਨਾ ਸੰਬਧੀ ਜਾਣਕਾਰੀ ਦਿੱਤੀ ਜਾਵੇਗੀ।
ਇਹ ਵੀ ਪੜ੍ਹੋ: Bambiha Gang: ਗਾਇਕ ਬੱਬੂ ਮਾਨ ਤੇ ਮਨਕੀਰਤ ਔਲਖ ਨੂੰ ਮਾਰਨ ਆਏ ਗੈਂਗਸਟਰ ਚੜ੍ਹੇ ਪੁਲਿਸ ਹੱਥੇ
ਜੀ20 ਸੰਮੇਲਨ ਅੰਮ੍ਰਿਤਸਰ ਵਿੱਚ ਹੌਣ ਸੰਬਧੀ ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਗੁਰੂਨਗਰੀ ਵਿਸ਼ਵ ਪ੍ਰਸਿੱਧ ਸਥਾਨ ਹੈ ਅਤੇ ਜੀ20 ਸੰਮੇਲਨ ਇੱਥੇ ਹੋਣਾ ਮਾਣ ਵਾਲੀ ਗਲ ਹੈ। ਅਸੀ ਜਲਦ ਅੰਮ੍ਰਿਤਸਰ ਨੂੰ ਪੰਜਾਬ ਦੀ ਬੈਸਟ ਸਿਟੀ ਦਾ ਦਰਜਾ ਦਿਵਾਵਾਂਗੇ ਅਤੇ ਯਾਤਰੂ ਇਥੋਂ ਮਿਠੀਆਂ ਯਾਦਾਂ ਲੈ ਕੇ ਜਾਣਗੈ।