TarnTaran News : ਪੱਟੀ ਚ ਵੱਡੀ ਵਾਰਦਾਤ, ਨਿਹੰਗ ਸਿੰਘ ਬਾਣੇ ਚ ਆਏ ਲੋਕਾਂ ਨੇ ਦਿਨ-ਦਿਹਾੜੇ ਵੱਢਿਆ ਵਿਅਕਤੀ

Patti News : ਮੌਕੇ 'ਤੇ ਪਹੁੰਚੇ ਥਾਣਾ ਸਿਟੀ ਪੱਟੀ ਪੁਲਿਸ ਦੇ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀ ਦਾ ਸੰਮੀ ਪੁਰੀ ਨਾਲ ਪੈਸਿਆਂ ਦਾ ਦੇਣ-ਲੈਣ, ਜੋ ਕਿ 1 ਲੱਖ 75 ਹਜ਼ਾਰ ਸਨ, ਦੇ ਚੱਲਦੇ ਅੱਜ ਇਨ੍ਹਾਂ ਨਿਹੰਗ ਬਾਣੇ 'ਚ ਆਏ ਲੋਕਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

By  KRISHAN KUMAR SHARMA July 30th 2024 04:27 PM -- Updated: July 30th 2024 04:53 PM

TarnTaran News : ਜ਼ਿਲ੍ਹਾ ਤਰਨਤਾਰਨ ਦੇ ਪੱਟੀ ਸ਼ਹਿਰ 'ਚ ਮੰਗਲਵਾਰ ਦਿਨ-ਦਿਹਾੜੇ ਵੱਡੀ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਨਿਹੰਗ ਬਾਣੇ 'ਚ ਆਏ ਕੁੱਝ ਵਿਅਕਤੀਆਂ ਵੱਲੋਂ ਵਾਰਡ ਨੰਬਰ 6 'ਚ ਇਕ ਵਿਅਕਤੀ ਸੰਮੀ ਪੁਰੀ ਨੂੰ ਬੁਰੀ ਤਰ੍ਹਾਂ ਤੇਜ਼ਧਾਰ ਹਥਿਆਰਾਂ ਨਾਲ ਵੱਢ ਦਿੱਤਾ, ਜਿਸ ਕਾਰਨ ਉਸਦੀ ਮੌਤ ਹੋ ਗਈ, ਇਸਦੇ ਨਾਲ ਹੀ 2 ਨੌਜਵਾਨ ਜ਼ਖਮੀ ਹੋ, ਜਿਨ੍ਹਾਂ ਵਿੱਚ ਕਰਨ ਪੁਰੀ ਅਤੇ ਰਾਜਨ ਪੁਰੀ ਸ਼ਾਮਿਲ ਹਨ।

ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਦੱਸੀਆ ਕਿ ਅੱਜ ਦੁਪਿਹਰ ਸਮੇਂ ਕੁਝ ਨਿਹੰਗ ਬਾਣੇ ਵਿਚ ਆਏ ਲੋਕਾਂ ਨੇ ਸੰਮੀ ਪੁਰੀ ਨਾਲ ਪੈਸਿਆਂ ਦੇ ਦੇਣ-ਲੈਣ ਨੂੰ ਲੈ ਕੇ ਝਗੜਾ ਸ਼ੁਰੂ ਕਰ ਦਿੱਤਾ ਅਤੇ ਬਾਅਦ ਵਿੱਚ ਤੇਜ਼ਧਾਰ ਹਥਿਆਰਾਂ ਨਾਲ 3 ਲੋਕਾਂ ਨੂੰ ਜ਼ਖਮੀ ਕਰ ਦਿੱਤਾ, ਜਿਨ੍ਹਾਂ ਨੂੰ ਪੱਟੀ ਹਸਪਤਾਲ ਲਿਜਾਇਆ ਗਿਆ, ਜਿੱਥੇ ਸੰਮੀ ਪੁਰੀ ਦੀ ਮੌਤ ਹੋ ਗਈ, ਜਦਕਿ ਬਾਕੀਆਂ ਦਾ ਇਲਾਜ ਚੱਲ ਰਿਹਾ ਹੈ। ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਹਮਲਾ ਕਰਨ ਵਾਲੇ 7 ਲੋਕ ਸਨ, ਜਿਨ੍ਹਾਂ ਖਿਲਾਫ਼ ਪੁਲਿਸ ਕੋਲੋਂ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ।

ਪੈਸਿਆਂ ਦੇ ਲੈਣ-ਦੇਣ ਦਾ ਸੀ ਮਾਮਲਾ

ਮੌਕੇ 'ਤੇ ਪਹੁੰਚੇ ਥਾਣਾ ਸਿਟੀ ਪੱਟੀ ਪੁਲਿਸ ਦੇ ਅਧਿਕਾਰੀ ਜਸਪਾਲ ਸਿੰਘ ਨੇ ਦੱਸਿਆ ਕਿ ਕੁਝ ਵਿਅਕਤੀ ਦਾ ਸੰਮੀ ਪੁਰੀ ਨਾਲ ਪੈਸਿਆਂ ਦਾ ਦੇਣ-ਲੈਣ, ਜੋ ਕਿ 1 ਲੱਖ 75 ਹਜ਼ਾਰ ਸਨ, ਦੇ ਚੱਲਦੇ ਅੱਜ ਇਨ੍ਹਾਂ ਨਿਹੰਗ ਬਾਣੇ 'ਚ ਆਏ ਲੋਕਾਂ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ।

ਐਸਐਸਪੀ ਅਸ਼ਵਨੀ ਕਪੂਰ ਵੀ ਘਟਨਾ ਸਥਾਨ 'ਤੇ ਪੁੱਜੇ ਸਨ, ਪਰ ਜਦੋਂ ਪੀੜਤ ਪਰਿਵਾਰ ਅਤੇ ਸ਼ਹਿਰ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਖਿਲਾਫ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਤਾਂ ਉਹ ਚਲੇ ਗਏ।

Related Post