'ਆਪ' ਸਰਕਾਰ ਨੇ ਰੋਲੀਆਂ ਭਗਤ ਸਿੰਘ ਦੀਆਂ ਯਾਦਾਂ, ਲੋਕਾਂ ਦੁਆਰਾ ਕੀਤਾ ਜਾ ਰਿਹਾ ਵਿਰੋਧ ਪ੍ਰਦਰਸ਼ਨ

" ਅਸੀਂ ਸਰਕਾਰ ਅੱਗੇ ਕਈ ਵਾਰ ਗੁਹਾਰ ਲਾ ਚੁੱਕੇ ਹਾਂ। ਵੱਖ-ਵੱਖ ਮੰਤਰੀਆਂ ਅਤੇ ਐੱਮ.ਐੱਲ.ਏ ਤੱਕ ਸੰਪਰਕ ਵੀ ਕਰ ਚੁੱਕੇ ਹਾਂ ਪਰ ਅਜੇ ਤੱਕ ਕੁਝ ਹੱਲ ਨਹੀਂ ਹੋਇਆ।"

By  Shameela Khan September 28th 2023 03:40 PM -- Updated: September 28th 2023 06:12 PM

ਮੋਹਾਲੀ : ਭਗਤ ਸਿੰਘ ਦੇ ਜਨਮ ਦਿਹਾੜੇ ਮੌਕੇ ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਰਾਜ ਪੱਧਰੀ ਸਮਾਗਮ ਕਰ ਰਹੀ ਹੈ ਭਗਤ ਸਿੰਘ ਨੂੰ ਸ਼ਰਧਾਂਜਲੀਆਂ ਦੇ ਰਹੀ ਹੈ। ਉੱਥੇ ਹੀ ਦੂਜੇ ਪਾਸੇ ਮੋਹਾਲੀ ਵਿੱਚ ਭਗਤ ਸਿੰਘ ਦੀਆਂ ਯਾਦਾਂ ਨੂੰ ਬਚਾਉਣ ਦੇ ਲਈ ਇੱਕ ਮੁਜ਼ਾਹਰਾ ਚੱਲ ਰਿਹਾ ਹੈ। ਇਹ ਰੋਸ਼ ਪ੍ਰਦਰਸ਼ਨ ਇਸ ਲਈ ਕੀਤਾ ਜਾ ਰਿਹਾ ਹੈ ਕਿਉਂਕਿ ਫਿਰੋਜ਼ਪੁਰ ਦੇ ਵਿੱਚ ਭਗਤ ਸਿੰਘ ਦਾ ਇੱਕ ਖੁਫ਼ੀਆ ਟਿਕਾਣਾ ਹੈ ਜਿਸ ਦੀ ਸਾਂਭ ਸੰਭਾਲ 'ਆਪ' ਸਰਕਾਰ ਨਹੀਂ ਕਰ ਰਹੀ ਅਤੇ ਉਸ ਉੱਤੇ ਨਾਜਾਇਜ਼ ਕਬਜ਼ਾ ਵੀ ਕੀਤਾ ਹੋਇਆ ਹੈ। 


ਨੌਜਵਾਨ ਭਾਰਤ ਸਭਾ ਦੇ ਸੂਬਾ ਇੰਚਾਰਜ ਦਾ ਕਹਿਣਾ ਹੈ, " ਅਸੀਂ ਸਰਕਾਰ ਅੱਗੇ ਕਈ ਵਾਰ ਗੁਹਾਰ ਲਾ ਚੁੱਕੇ ਹਾਂ।   ਵੱਖ-ਵੱਖ ਮੰਤਰੀਆਂ ਅਤੇ ਐੱਮ.ਐੱਲ.ਏ ਤੱਕ ਸੰਪਰਕ ਵੀ ਕਰ ਚੁੱਕੇ ਹਾਂ ਪਰ ਅਜੇ ਤੱਕ ਕੁਝ ਹੱਲ ਨਹੀਂ ਹੋਇਆ।" 

ਉਨ੍ਹਾਂ ਦਾ ਕਹਿਣਾ ਹੈ ਕਿ ਇਹ ਸਰਕਾਰ ਕੇਵਲ ਭਗਤ ਸਿੰਘ ਦੇ ਨਾਂ 'ਤੇ ਸੱਤਾ ਹਾਸਿਲ ਕਰਨਾ ਚਾਹੁੰਦੀ ਸੀ ਅਤੇ ਇਨ੍ਹਾਂ ਦਾ ਮਕਸਦ ਪੂਰਾ ਹੋ ਚੁੱਕਿਆ ਅਤੇ ਹੁਣ ਉਹ ਭਗਤ ਸਿੰਘ ਦੇ ਨਾਲ ਜੁੜੇ ਸਥਾਨਾਂ ਵੱਲ ਬਿਲਕੁਲ ਵੀ ਧਿਆਨ ਨਹੀਂ ਦੇ ਰਹੀ ਇਸ ਕਰਕੇ ਸਾਨੂੰ ਅੱਜ ਇਕੱਠੇ ਹੋ ਕੇ ਇਹ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ, ਤਾਂ ਕਿ ਭਗਤ ਸਿੰਘ ਦੇ ਨਾਂ ਤੇ ਸਿਆਸਤ ਕਰਨ ਵਾਲੇ ਜਾਗ ਜਾਣ ਅਤੇ ਭਗਤ ਸਿੰਘ ਦੇ ਨਾਲ ਜੁੜਿਆ ਸਥਾਨਾ ਦੀ ਸਾਂਝ ਸਾਂਭ ਕਰਨ। ਇਸੇ ਸਬੰਧੀ ਸਾਡੇ ਵੱਲੋਂ ਸਰਕਾਰ ਨੂੰ ਇੱਕ ਮੈਮੋਰੰਡਮ ਵੀ ਦਿੱਤਾ ਗਿਆ ਹੈ।

- ਰਿਪੋਟਰ ਜਸਪ੍ਰੀਤ ਸਿੰਘ ਅਸ਼ਕ ਦੇ ਸਹਿਯੋਗ ਨਾਲ 


Related Post