ਕੁੱਤਿਆਂ ਨੂੰ ਖਾਣਾ ਪਾ ਰਹੀ ਕੁੜੀ ਨੂੰ ਤੇਜ਼ ਰਫਤਾਰ ਥਾਰ ਨੇ ਮਾਰੀ ਟੱਕਰ, ਗੰਭੀਰ

By  Ravinder Singh January 16th 2023 10:47 AM -- Updated: January 16th 2023 11:36 AM

ਚੰਡੀਗੜ੍ਹ : ਚੰਡੀਗੜ੍ਹ ਦੇ ਸੈਕਟਰ-53 ਫਰਨੀਚਰ ਮਾਰਕੀਟ ਵਿਚ ਰਾਤ ਕਰੀਬ 11.30 ਵਜੇ ਅਵਾਰਾ ਕੁੱਤਿਆਂ ਨੂੰ ਖਾਣਾ ਪਾ ਰਹੀ ਕੁੜੀ ਨੂੰਤੇਜ਼ ਰਫ਼ਤਾਰ ਥਾਰ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਇਸ ਘਟਨਾ ਮਗਰੋ ਥਾਰ ਸਵਾਰ ਤੁਰੰਤ ਫ਼ਰਾਰ ਹੋ ਗਿਆ। ਗੰਭੀਰ ਰੂਪ ਵਿਚ ਜ਼ਖ਼ਮੀ ਹੋਈ ਲੜਕੀ ਦੀ ਪਛਾਣ ਤੇਜਸਵੀ ਕੌਸ਼ਲ ਵਜੋਂ ਹੋਈ ਹੈ।


ਤੇਜਸਵੀ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਜਿਥੇ ਉਸ ਦੀ ਗੰਭੀਰ ਹਾਲਤ ਬਣੀ ਹੋਈ ਅਤੇ ਡਾਕਟਰਾਂ ਵੱਲੋਂ ਕੀਤਾ ਜਾ ਰਿਹਾ ਹੈ। ਇਹ ਸਾਰੀ ਘਟਨਾ ਸੀਸੀਟੀਵੀ ਵਿਚ ਕੈਦ ਹੋ ਗਈ ਹੈ। ਜਿਸ ਵਿਚ ਦੇਖਿਆ ਜਾ ਸਕਦਾ ਹੈ ਕਿ ਕੁੱਤਿਆਂ ਨੂੰ ਰੋਟੀ ਪਾ ਰਹੀ ਲੜਕੀ ਨੂੰ ਇਕ ਤੇਜ਼ ਰਫ਼ਤਾਰ ਥਾਰ ਜ਼ਬਰਦਸਤ ਟੱਕਰ ਮਾਰ ਦਿੰਦੀ ਹੈ ਤੇ ਚਾਲਕ ਮੌਕੇ ਤੋਂ ਗੱਡੀ ਲੈ ਕੇ ਫਰਾਰ ਹੋ ਜਾਂਦਾ ਹੈ।

ਇਹ ਵੀ ਪੜ੍ਹੋ : ਪਹਾੜਾਂ 'ਚ ਬਰਫ਼ਬਾਰੀ ਨਾਲ ਮੈਦਾਨੀ ਇਲਾਕਿਆਂ 'ਚ ਹੱਡ ਠਾਰਵੀਂ ਠੰਢ, ਫ਼ਰੀਦਕੋਟ ਦਾ ਪਾਰਾ ਮਨਫ਼ੀ 'ਤੇ ਪੁੱਜਾ

Related Post