ਲੇਖ਼ਾਂ ਦੇ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ... : Rajvir Jawanda ਨੂੰ ਲੈ ਕੇ 6 ਦਿਨ ਪਹਿਲਾਂ ਹੀ Varinder Ghuman ਨੇ ਸਾਂਝੀ ਕੀਤੀ ਸੀ ਭਾਵੁਕ ਪੋਸਟ

Varinder Ghuman Post : ਰਾਜਵੀਰ ਜਵੰਦਾ ਦੀ ਵੀ ਹਸਪਤਾਲ ਵਿੱਚ 11 ਦਿਨਾਂ ਬਾਅਦ ਮੌਤ ਹੋ ਗਈ ਸੀ, ਜਿਸ ਤੋਂ ਤੁਰੰਤ ਬਾਅਦ ਹੁਣ ਇਹ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹੁਣ ਵਰਿੰਦਰ ਸਿੰਘ ਘੁੰਮਣ ਦੀ ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਵੀ ਇੱਕ ਭਾਵੁਕ ਪੋਸਟ ਵੀ ਸਾਹਮਣੇ ਆਈ ਹੈ, ਜਿਸ ਨੇ ਪ੍ਰਸ਼ੰਸਕਾਂ ਦੀ ਅੱਖ ਨਮ ਕਰ ਦਿੱਤੀ ਹੈ।

By  KRISHAN KUMAR SHARMA October 9th 2025 09:24 PM -- Updated: October 9th 2025 09:32 PM

Varinder Ghuman and Rajvir Jawandha Death : ਪੰਜਾਬੀ ਇੰਡਸਟਰੀ ਨੂੰ ਗਾਇਕ ਰਾਜਵੀਰ ਸਿੰਘ ਜਵੰਦਾ ਦੇ ਦਿਹਾਂਤ ਤੋਂ ਬਾਅਦ ਮਸ਼ਹੂਰ ਬਾਡੀ ਬਿਲਡਰ ਤੇ ਅਦਾਕਾਰ ਵਰਿੰਦਰ ਸਿੰਘ ਘੁੰਮਣ ਦੇ ਦਿਹਾਂਤ ਨਾਲ ਦੂਜਾ ਵੱਡਾ ਸਦਮਾ ਲੱਗਿਆ ਹੈ। ਦੱਸ ਦਈਏ ਕਿ ਰਾਜਵੀਰ ਜਵੰਦਾ ਦੀ ਵੀ ਹਸਪਤਾਲ ਵਿੱਚ 11 ਦਿਨਾਂ ਬਾਅਦ ਮੌਤ ਹੋ ਗਈ ਸੀ, ਜਿਸ ਤੋਂ ਤੁਰੰਤ ਬਾਅਦ ਹੁਣ ਇਹ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਹੁਣ ਵਰਿੰਦਰ ਸਿੰਘ ਘੁੰਮਣ ਦੀ ਰਾਜਵੀਰ ਜਵੰਦਾ ਦੀ ਹਾਲਤ ਨੂੰ ਲੈ ਕੇ ਵੀ ਇੱਕ ਭਾਵੁਕ ਪੋਸਟ ਵੀ ਸਾਹਮਣੇ ਆਈ ਹੈ, ਜਿਸ ਨੇ ਪ੍ਰਸ਼ੰਸਕਾਂ ਦੀ ਅੱਖ ਨਮ ਕਰ ਦਿੱਤੀ ਹੈ।

ਦੁਨੀਆ ਦਾ ਇਕਲੌਤਾ ਸ਼ਾਕਾਹਾਰੀ ਬਾਡੀ ਬਿਲਡਰ ਸੀ ਵਰਿੰਦਰ ਘੁੰਮਣ

ਵਰਿੰਦਰ ਸਿੰਘ ਘੁੰਮਣ ਇੱਕ ਪੇਸ਼ੇਵਰ ਬਾਡੀ ਬਿਲਡਰ ਹੈ। ਕੱਦ 6 ਫੁੱਟ 2 ਇੰਚ ਤੇ ਭਾਰ 130 ਕਿਲੋਗ੍ਰਾਮ ਨਾਲ ਉਹ ਦੁਨੀਆ ਦਾ ਇਕਲੌਤਾ ਸ਼ਾਕਾਹਾਰੀ ਬਾਡੀ ਬਿਲਡਰ ਸੀ। ਵਰਿੰਦਰ ਨੇ ਬਚਪਨ ਤੋਂ ਹੀ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਹ 2005 ਵਿੱਚ ਮਿਸਟਰ ਜਲੰਧਰ ਬਣਿਆ। ਉਸੇ ਸਾਲ ਉਸਨੇ ਮਿਸਟਰ ਪੰਜਾਬ ਦਾ ਖਿਤਾਬ ਵੀ ਜਿੱਤਿਆ। ਉਹ 2008 ਵਿੱਚ ਮਿਸਟਰ ਇੰਡੀਆ ਬਣਿਆ। ਮਿਸਟਰ ਇੰਡੀਆ ਬਣਨ ਤੋਂ ਬਾਅਦ, ਉਹ ਸੁਰਖੀਆਂ ਵਿੱਚ ਆਇਆ। ਉਹ ਮਿਸਟਰ ਏਸ਼ੀਆ ਵਿੱਚ ਦੂਜੇ ਸਥਾਨ 'ਤੇ ਰਿਹਾ।

ਜਵੰਦਾ ਦੀ ਮੌਤ 'ਤੇ ਪ੍ਰਗਟਾਇਆ ਸੀ ਦੁੱਖ

ਇੱਕ ਦਿਨ ਪਹਿਲਾਂ, ਵਰਿੰਦਰ ਸਿੰਘ ਘੁੰਮਣ ਨੇ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਮੌਤ 'ਤੇ ਸੋਗ ਪ੍ਰਗਟ ਕੀਤਾ ਸੀ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪੋਸਟ ਕਰਦੇ ਹੋਏ ਲਿਖਿਆ, "RIP Brother, ਪੰਜਾਬ ਅਤੇ ਪੰਜਾਬੀ ਸੰਗੀਤ ਉਦਯੋਗ ਨੂੰ ਬਹੁਤ ਵੱਡਾ ਘਾਟਾ ਪਿਆ ਹੈ।"


6 ਦਿਨ ਪਹਿਲਾਂ ਪਾਈ ਸੀ ਇਹ ਪੋਸਟ

ਮੰਨਿਆ ਜਾ ਰਿਹਾ ਹੈ ਇਸਤੋਂ ਪਹਿਲਾਂ ਵੀ ਰਾਜਵੀਰ ਸਿੰਘ ਜਵੰਦਾ ਨੂੰ ਲੈ ਕੇ ਘੁੰਮਣ ਭਾਵੁਕ ਹੋ ਗਿਆ ਸੀ। ਜਦੋਂ ਉਸ ਨੇ ਆਪਣੀ ਫੇਸਬੁੱਕ ਅਕਾਊਂਟ 'ਤੇ ਹੀ ਇੱਕ ਪੋਸਟ ਸਾਂਝੀ ਕਰਦਿਆਂ ਲਿਖਿਆ ਸੀ, "ਲੇਖ਼ਾਂ ਦੀਆਂ ਲਿਖਿਆਂ ਤੇ ਚੱਲਦਾ ਨਾ ਜ਼ੋਰ ਵੇ, ਬੰਦਾ ਕੁਝ ਹੋਰ ਸੋਚੇ ਰੱਬ ਕੁਝ ਹੋਰ"।

ਫੋਰਟਿਸ ਹਸਪਤਾਲ 'ਚ ਇਲਾਜ ਦੌਰਾਨ ਵਰਿੰਦਰ ਘੁੰਮਣ ਨੂੰ ਪਿਆ ਦਿਲ ਦਾ ਦੌਰਾ

ਜਾਣਕਾਰੀ ਅਨੁਸਾਰ, ਵਰਿੰਦਰ ਘੁੰਮਣ ਮੋਢੇ ਦੇ ਇੱਕ ਛੋਟੇ ਜਿਹੇ ਆਪ੍ਰੇਸ਼ਨ ਲਈ ਅੰਮ੍ਰਿਤਸਰ ਦੇ ਫੋਰਟਿਸ ਹਸਪਤਾਲ ਗਏ ਸਨ। ਉਹ ਬਸਤੀ ਸ਼ੇਖ, ਜਲੰਧਰ ਸਥਿਤ ਆਪਣੇ ਘਰ ਤੋਂ ਇਕੱਲਾ ਹੀ ਨਿਕਲਿਆ ਸੀ। ਕਿਉਂਕਿ ਆਪ੍ਰੇਸ਼ਨ ਮਾਮੂਲੀ ਸੀ, ਇਸ ਲਈ ਉਨ੍ਹਾਂ ਨੇ ਅੱਜ ਹੀ ਵਾਪਸ ਆਉਣਾ ਚਾਹੀਦਾ ਸੀ, ਪਰ ਅਚਾਨਕ ਉਨ੍ਹਾਂ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਨ੍ਹਾਂ ਦੀ ਮੌਤ ਹੋ ਗਈ।

ਵਰਿੰਦਰ ਘੁੰਮਣ ਅੱਜ ਸਵੇਰੇ ਹੀ ਅੰਮ੍ਰਿਤਸਰ ਵਿਖੇ ਫੋਰਟਿਸ ਹਸਪਤਾਲ 'ਚ ਦਾਖਲ ਹੋਏ ਸਨ, ਜਿਨ੍ਹਾਂ ਦੀ 6 ਵਜੇ ਦੇ ਕਰੀਬ ਸਰਜਰੀ ਦੌਰਾਨ ਮੌਤ ਹੋਈ ਦੱਸੀ ਜਾ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰਕ ਮੈਂਬਰ ਮ੍ਰਿਤਕ ਦੇਹ ਨੂੰ ਲੈ ਕੇ ਜਲੰਧਰ ਪਹੁੰਚ ਗਏ ਹਨ।

Related Post