Sports Kit Scam: ਵਿਜੀਲੈਂਸ ਨੇ ਸ਼ੁਰੂ ਕੀਤੀ ਕਰੋੜਾਂ ਦੇ ਸਪੋਰਟਸ ਕਿੱਟ ਘੁਟਾਲੇ ਮਾਮਲੇ ਦੀ ਜਾਂਚ

ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਸਪੋਰਟਸ ਕਿੱਟ ਘੁਟਾਲੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਦੀ ਟੀਮ ਨੇ ਇਸ ਸਬੰਧੀ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਇਹ ਜਾਂਚ ਸ਼ੁਰੂ ਕੀਤੀ ਹੈ।

By  Aarti January 30th 2023 01:22 PM -- Updated: January 30th 2023 01:24 PM

ਰਵਿੰਦਰ ਮੀਤ (ਚੰਡੀਗੜ੍ਹ, 30 ਜਨਵਰੀ): ਪੰਜਾਬ ਵਿਜੀਲੈਂਸ ਬਿਉਰੋ ਵੱਲੋਂ ਸਪੋਰਟਸ ਕਿੱਟ ਘੁਟਾਲੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਵਿਜੀਲੈਂਸ ਦੀ ਟੀਮ ਨੇ ਇਸ ਸਬੰਧੀ ਮਿਲੀ ਸ਼ਿਕਾਇਤ ਦੇ ਆਧਾਰ ’ਤੇ ਇਹ ਜਾਂਚ ਸ਼ੁਰੂ ਕੀਤੀ ਹੈ। ਸਾਲ 2019 ’ਚ ਚੋਣ ਤੋਂ ਪਹਿਲਾਂ ਖਿਡਾਰੀਆਂ ਨੂੰ ਕਿੱਟ ਵੰਡਣ ਸਮੇਂ ਇਹ ਵੱਡਾ ਘੁਟਾਲਾ ਹੋਇਆ ਸੀ। 

ਦੱਸ ਦਈਏ ਕਿ ਸਾਲ 2019 ’ਚ ਖੇਡ ਸਕੱਤਰ ਅਜੋਏ ਸ਼ਰਮਾ ਸੀ ਜਦਕਿ ਡਾਈਰੈਕਟਰ ਸਿਖਲਾਈ ਅਤੇ ਕੋਰਸ ਸੁਖਬੀਰ ਸਿੰਘ ਗਰੇਵਾਲ ਸੀ। ਇਸ ਸਬੰਧੀ ਦਿੱਤੀ ਗਈ ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਵਿਧਾਨਸਭਾ ਚੋਣ ’ਚ ਚੋਣ ਜਾਬਤਾ ਲਾਗੂ ਹੋਣ ਤੋਂ ਬਾਅਦ ਖਿਡਾਰੀਆਂ ਦੇ ਖਾਤੇ ’ਚ ਡੀਬੀਟੀ ਦੇ ਜ਼ਰੀਏ 3 ਹਜ਼ਾਰ ਭੁਗਤਾਨ ਕੀਤਾ ਗਿਆ ਅਤੇ ਦੂਜੇ ਦਿਨ ਇਸ ਰਕਮ ਨੂੰ ਸਪੋਰਟ ਕਿੱਟ ਬਣਾਉਣ ਵਾਲੀ ਕੰਪਨੀਆਂ ਦੇ ਖਾਤੇ ’ਚ ਟ੍ਰਾਂਸਫਰ ਕੀਤਾ ਗਿਆ। ਇਸ ਤੋਂ ਪਹਿਲਾਂ ਸਿਹਤ ਵਿਭਾਗ ਦੇ ਇੱਕ ਮਾਮਲੇ ’ਚ ਆਈਏਐਸ ਅਜੋਏ ਸ਼ਰਮਾ ਪਹਿਲਾਂ ਹੀ ਸ਼ੱਕ ਦੇ ਘੇਰੇ ’ਚ ਹੈ।

ਸ਼ਿਕਾਇਤ ’ਚ ਕਿਹਾ ਗਿਆ ਹੈ ਕਿ ਸਾਲ 2019 ’ਚ ਖੇਡ ਵਿਭਾਗ ਦੇ ਕੋਲ 3.33 ਕਰੋੜ ਦਾ ਬਜਟ ਸੀ। ਵਿਭਾਗ ਨੇ ਪ੍ਰਤੀ ਖਿਡਾਰੀ 3 ਹਜ਼ਾਰ ਦਾ ਭੁਗਤਾਨ ਡੀਬੀਟੀ ਦੇ ਜ਼ਰੀਏ ਕੀਤਾ। ਉਸ ਸਮੇਂ ਤੁਰੰਤ ਪ੍ਰਭਾਵ ਨਾਲ ਲਗਾਏ ਪਰਮਿੰਦਰ ਪਾਲ ਸਿੰਘ ਨੇ ਖਿਡਾਰੀਆਂ ਦਾ ਡਾਟਾ ਜੁਟਾਉਣ ’ਚ ਕਾਫੀ ਮਿਹਨਤ ਕੀਤੀ। 

ਸ਼ਿਕਾਇਤ ’ਚ ਇਹ ਵੀ ਕਿਹਾ ਗਿਆ ਹੈ ਕਿ ਸੁਖਬੀਰ ਸਿੰਘ ਗਰੇਵਾਲ ਜੋ ਪਹਿਲਾਂ ਹੀ ਸਪੋਰਟਸ ਕਿੱਟ ਨਿਰਮਾਤਾ ਦੇ ਸੰਪਰਕ ’ਚ ਸੀ। ਉਨ੍ਹਾਂ ਨੇ ਖਿਡਾਰੀਆਂ ਦੇ ਖਾਤੇ ’ਚ ਪੈਸਾ ਜਮਾ ਹੋਣ ਦੇ ਦੂਜੇ ਦਿਨ ਇੱਕ ਆਦੇਸ਼ ਜਾਰੀ ਕੀਤਾ ਜਿਸ ’ਚ ਕਿਹਾ ਗਿਆ ਕਿ ਇਹ ਰਕਮ ਸਪੋਰਟਸ ਕਿੱਟ ਨਿਰਮਾਤਾ ਦੇ ਖਾਤੇ ’ਚ ਡਰਾਫਟ ਜਾਂ ਚੈੱਕ ਦੇ ਜਰੀਏ ਜਮਾ ਕਰਵਾ ਦਿੱਤੀ ਜਾਵੇ। ਹੈਰਾਨੀ ਦੀ ਗੱਲ ਇਹ ਹੈ ਕਿ ਕੋਚ ਨੇ ਉਨ੍ਹਾਂ ਖਿਡਾਰੀਆਂ ਦੇ ਪਰਿਵਾਰਿਕ ਮੈਂਬਰਾਂ ਤੋਂ ਚੈੱਕ ਲਏ ਜਿਨ੍ਹਾਂ ਖਿਡਾਰੀਆਂ ਦੇ ਕੋਲ ਚੈੱਕ ਬੁੱਕ ਨਹੀਂ ਸੀ। 

ਇਹ ਵੀ ਪੜ੍ਹੋ: ਸਿੰਜਾਈ ਘੋਟਾਲਾ ਮਾਮਲਾ: ਸਾਬਕਾ ਮੰਤਰੀਆਂ ਅਤੇ ਸੇਵਾ ਮੁਕਤ ਅਧਿਕਾਰੀਆਂ ਨੂੰ ਪੁੱਛਗਿੱਛ ਲਈ ਮੁੜ ਕੀਤਾ ਤਲਬ

Related Post