ਨਿਊਜ਼ੀਲੈਂਡ: ਵਿਦੇਸ਼ੀ ਪਤਨੀ ਨੇ ਪੰਜਾਬੀ ਨੌਜਵਾਨ ਨੂੰ ਪਹਿਲਾਂ ਮਾਰੇ ਚਾਕੂ, ਫਿਰ ਕੀਤਾ ਅਜਿਹਾ ਕੰਮ!!

By  Joshi October 18th 2018 04:35 PM -- Updated: October 18th 2018 06:46 PM

ਨਿਊਜ਼ੀਲੈਂਡ: ਵਿਦੇਸ਼ੀ ਪਤਨੀ ਨੇ ਪੰਜਾਬੀ ਨੌਜਵਾਨ ਨੂੰ ਪਹਿਲਾਂ ਮਾਰੇ ਚਾਕੂ, ਫਿਰ ਕੀਤਾ ਅਜਿਹਾ ਕੰਮ!!

ਆਕਲੈਂਡ: ਭਾਰਤੀ ਸੂਬੇ ਕਸ਼ਮੀਰ ਦੇ ਨਾਂਅ 'ਤੇ ਵਸੇ ਸ਼ਹਿਰ 'ਕੈਸ਼ਮੀਰ' ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਸੁਣ ਕੇ ਤੁਸੀ ਵੀ ਹੈਰਾਨ ਹੋ ਜਾਓਗੇ। ਤੁਹਾਨੂੰ ਦੱਸ ਦੇਈਏ ਕਿ ਦੋ ਸਾਲ ਪਹਿਲਾ ਯਾਨੀ ਕਿ 25 ਦਸੰਬਰ 2016 ਨੂੰ 'ਕੈਸ਼ਮੀਰ' ਵਿਖੇ ਪੰਜਾਬੀ ਨੌਜਵਾਨ ਦੀ ਉਸ ਦੀ ਜੀਵਨ ਸਾਥਣ ਨੇ ਕਿਸੇ ਘਰੇਲੂ ਝਗੜੇ ਦੇ ਚਲਦੇ ਉਸ ਦੀ ਚਾਕੂ ਨਾਲ ਹੱਤਿਆ ਕਰ ਦਿੱਤੀ।

ਸੂਤਰਾਂ ਅਨੁਸਾਰ ਇਸ ਪੰਜਾਬੀ ਨੌਜਵਾਨ ਦੀ ਪਹਿਚਾਣ ਹਰਦੀਪ ਸਿੰਘ ਦਿਓਲ ਪਿੰਡ ਰਣੀਆ (ਸਿਰਸਾ) ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਲੜਕੀ ਦਾ ਨਾਮ ਫ੍ਰੈਚਹੇਸਕਾ ਕੋਰੋਰੀਆ ਬੋਰੈਲ ਹੈ, ਜਿਸ ਨੇ ਇਸ ਦਰਦਨਾਕ ਘਟਨਾ ਨੂੰ ਅੰਜ਼ਾਮ ਦਿੱਤਾ। ਇਸ ਘਟਨਾ ਦਾ ਪਤਾ ਚੱਲਦਿਆਂ ਹੀ ਸਥਾਨਕ ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਇਸ ਲੜਕੀ ਨੂੰ ਹਿਰਾਸਤ ਵਿੱਚ ਲੈ ਲਿਆ ਸੀ,

ਹੋਰ ਪੜ੍ਹੋ:ਹੁਣ ਇਲਾਹਾਬਾਦ ਨਹੀਂ ਰਹੇਗਾ ਇਲਾਹਾਬਾਦ, ਜਾਣੋ ਪੂਰਾ ਮਾਮਲਾ

ਜਿਸ ਦੇ ਬਾਅਦ ਉਸ ਦੇ ਖਿਲਾਫ ਸਥਾਨਕ ਅਦਾਲਤ ਵਿੱਚ ਕੇਸ ਚੱਲਿਆ, ਜਿਸ ਦੌਰਾਨ ਉਸ ਨੂੰ ਅਦਾਲਤ ਵੱਲੋਂ ਦੋਸ਼ੀ ਕਰਾਰ ਦਿੱਤਾ ਗਿਆ।ਪਰ ਇਸ ਮਾਮਲੇ 'ਚ ਆਰੋਪੀ ਔਰਤ ਦਾ ਕਹਿਣਾ ਹੈ ਕਿ ਸਾਡਾ ਘਰੇਲੂ ਝਗੜਾ ਹੋਇਆ, ਜਿਸ ਦੇ ਬਾਅਦ ਮੈ ਹਰਦੀਪ ਦੇ ਚਾਕੂ ਮਾਰਿਆ ਸੀ, ਪਰ ਉਸ ਦਾ ਇਹ ਵੀ ਕਹਿਣਾ ਹੈ ਕਿ ਉਸ ਦਾ ਇਰਾਦਾ ਕਤਲ ਕਰਨਾ ਨਹੀਂ ਸੀ।

—PTC News

Related Post