ਨਾਈਜੀਰੀਆਈ ਰਾਸ਼ਟਰਪਤੀ ਦਾ ਟਵੀਟ ਹਟਾਉਣ 'ਤੇ ਸਰਕਾਰ ਨੇ ਟਵਿੱਟਰ 'ਤੇ ਲਾਈ ਰੋਕ

By  Baljit Singh June 5th 2021 07:14 PM

ਅਬੂਜਾ: ਨਾਈਜੀਰੀਆ ਦੀ ਸਰਕਾਰ ਨੇ ਟਵਿੱਟਰ ਦੇ ਖਿਲਾਫ਼ ਸਖਤ ਕਾਰਵਾਈ ਕੀਤੀ ਹੈ। ਸਰਕਾਰ ਨੇ ਟਵਿੱਟਰ ਨੂੰ ਅਨਿਸ਼ਚਿਤ ਕਾਲ ਲਈ ਮੁਅੱਤਲ ਕਰ ਦਿੱਤਾ ਹੈ। ਸਰਕਾਰ ਨੇ ਮਾਇਕਰੋ ਬਲਾਗਿੰਗ ਪਲੇਟਫਾਰਮ ’ਤੇ ਦੋਹਰਾ ਰਵੱਈਆ ਅਪਨਾਉਣ ਦਾ ਦੋਸ਼ ਲਾਇਆ ਹੈ। ਸਰਕਾਰ ਦਾ ਕਹਿਣਾ ਹੈ ਕਿ ਟਵਿੱਟਰ ਨੇ ਪੱਛਮੀ ਅਫਰੀਕੀ ਦੇਸ਼ ਵਿਚ ਵੱਖਵਾਦੀਆਂ ਦਾ ਸਮਰਥਨ ਕੀਤਾ ਹੈ। ਸੂਚਨਾ ਅਤੇ ਸੰਸਕ੍ਰਿਤ ਮੰਤਰੀ ਲਾਈ ਮੁਹੰਮਦ ਨੇ ਮਾਇਕਰੋ ਬਲਾਗਿੰਗ ਪਲੇਟਫਾਰਮ ਨੂੰ ਅਨਿਸ਼ਚਿਤਕਾਲ ਲਈ ਮੁਅੱਤਲ ਕਰਨ ਦਾ ਐਲਾਨ ਕੀਤਾ ਸੀ।

ਪੜੋ ਹੋਰ ਖਬਰਾਂ: ਅੱਜ ਮਨਾਇਆ ਜਾ ਰਿਹੈ ਵਿਸ਼ਵ ਵਾਤਾਵਰਨ ਦਿਵਸ, ਜਾਣੋ ਕੀ ਹੈ ਇਸ ਦਾ ਇਤਹਾਸ

ਨਿਊਜ਼ ਏਜੰਸੀ ਸਿਨਸ਼ੂਆ ਦੀ ਰਿਪੋਰਟ ਮੁਤਾਬਕ ਲਾਈ ਮੁਹੰਮਦ ਨੇ ਨਾਈਜੀਰੀਆ ਦੇ ਕਾਰਪੋਰੇਟ ਦੀ ਹੋਂਦ ਨੂੰ ਕਮਜ਼ੋਰ ਕਰਨ ਵਿਚ ਸਮੱਰਥ ਗਤੀਵਿਧੀਆਂ ਲਈ ਟਵਿੱਟਰ ਦਾ ਲਗਾਤਾਰ ਇਸਤੇਮਾਲ ਕਰਨ ਦਾ ਹਵਾਲਾ ਦਿੱਤਾ। ਇਸ ਦੇ ਨਾਲ ਹੀ ਸਰਕਾਰ ਨੇ ਰਾਸ਼ਟਰੀ ਪ੍ਰਸਾਰਣ ਕਮਿਸ਼ਨ ਨੂੰ ਨਾਈਜੀਰੀਆ ਵਿਚ ਸਾਰੇ ਓਟੀਟੀ ਅਤੇ ਸੋਸ਼ਲ ਮੀਡੀਆ ਸੰਚਾਲਨ ਨੂੰ ਲਾਇਸੈਂਸ ਦੇਣ ਦੀ ਪ੍ਰਕਿਰਿਆ ਤੁੰਰਤ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ। ਸਰਕਾਰ ਨੇ ਦੇਸ਼ ਵਿਚ ਟਵਿੱਟਰ ਦੇ ਸੰਚਾਲਨ ਬਾਰੇ ਵੀ ਸ਼ੱਕ ਪ੍ਰਗਟਾਇਆ।

ਪੜੋ ਹੋਰ ਖਬਰਾਂ: ਕੋਰੋਨਾ ਦੀ ਦੂਜੀ ਲਹਿਰ ਨਾਲ ਸਰਕਾਰ ਦੀ ਕਮਾਈ ਨੂੰ ਝਟਕਾ, ਮਈ ‘ਚ GST ਕਲੈਕਸ਼ਨ ਘਟਿਆ

ਦਰਅਸਲ ਟਵਿੱਟਰ ਨੇ ਰਾਸ਼ਟਰਪਤੀ ਮੁਹੰਮਦ ਬੁਹਾਰੀ ਦੇ ਵਿਵਾਦਿਤ ਟਵੀਟ ਨੂੰ ਹਟਾ ਦਿੱਤਾ, ਜਿਸ ਵਿਚ ਉਨ੍ਹਾਂ ਨੇ ਸਾਲ 1967 ਤੋਂ 1970 ਵਿਚ ਦੇਸ਼ ਦੇ 30 ਮਹੀਨਿਆਂ ਦੇ ਗ੍ਰਹਿਯੁੱਧ ਦਾ ਹਵਾਲਾ ਦਿੰਦੇ ਹੋਏ ਚਿਤਾਵਨੀ ਦਿੱਤੀ ਸੀ ਕਿ ਕੁਝ ਕੋਲ ਚਾਹੁੰਦੇ ਸਨ ਕਿ ਸਰਕਾਰ ਅਸਫ਼ਲ ਹੋ ਜਾਵੇ। ਰਾਸ਼ਟਰਪਤੀ ਨੇ ਮੰਗਲਵਾਰ ਰਾਤ ਟਵੀਟ ਕੀਤਾ ਸੀ ਕਿ ਅੱਜ ਦੁਰਵਿਵਹਾਰ ਕਰਨ ਵਾਲਿਆਂ ਵਿਚੋਂ ਕਈ ਨਾਈਰੀਆਈ ਗ੍ਰਹਿਯੁੱਧ ਦੌਰਾਨ ਹੋਏ ਵਿਨਾਸ਼ ਅਤੇ ਜਾਨ ਮਾਲ ਦੇ ਨੁਕਸਾਨ ਬਾਰੇ ਨਹੀਂ ਜਾਣਦੇ ਹਨ।

ਪੜੋ ਹੋਰ ਖਬਰਾਂ: ਜੇਲ ‘ਚ ਸੁਸ਼ੀਲ ਕੁਮਾਰ ਨੂੰ ਗੈਂਗਸਟਰ ਤੋਂ ਖ਼ਤਰਾ, ਵਧਾਈ ਗਈ ਸੁਰੱਖਿਆ

-PTC News

Related Post