ਵਿਚੋਲਾ ਬਣਿਆ ਹੈਵਾਨ , ਪਹਿਲਾਂ ਕਰਵਾਇਆ ਰਿਸ਼ਤਾ ਫ਼ਿਰ ਬਣਾਇਆ ਹਵਸ਼ ਦਾ ਸ਼ਿਕਾਰ

By  Shanker Badra May 29th 2019 11:57 AM

ਵਿਚੋਲਾ ਬਣਿਆ ਹੈਵਾਨ , ਪਹਿਲਾਂ ਕਰਵਾਇਆ ਰਿਸ਼ਤਾ ਫ਼ਿਰ ਬਣਾਇਆ ਹਵਸ਼ ਦਾ ਸ਼ਿਕਾਰ:ਨਿਹਾਲ ਸਿੰਘ ਵਾਲਾ : ਦੇਸ਼ ਵਿਚ ਔਰਤਾਂ ਨਾਲ ਜਬਰ-ਜ਼ਨਾਹ ਦੀਆਂ ਘਟਨਾਵਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ ਹਨ।ਸੰਗਰੂਰ ਦੇ ਧੂਰੀ ਅਤੇ ਕਪੂਰਥਲਾ ‘ਚ ਮਾਸੂਮ ਬੱਚੀਆਂ ਨਾਲ ਜਬਰ-ਜਨਾਹ ਦਾ ਮਾਮਲਾ ਅਜੇ ਸ਼ਾਂਤ ਨਹੀਂ ਸੀ ਹੋਇਆ ਕਿ ਹੁਣ ਨਿਹਾਲ ਸਿੰਘ ਵਾਲਾ 'ਚ ਇੱਕ ਵਿਧਵਾ ਔਰਤ ਨਾਲ ਜਬਰ-ਜਨਾਹ ਦਾ ਮਾਮਲਾ ਸਾਹਮਣੇ ਆਇਆ ਹੈ।

Nihal Singh wala Intermediaries Rape with a widow woman ਵਿਚੋਲਾ ਬਣਿਆ ਹੈਵਾਨ , ਪਹਿਲਾਂ ਕਰਵਾਇਆ ਰਿਸ਼ਤਾ ਫ਼ਿਰ ਬਣਾਇਆ ਹਵਸ਼ ਦਾ ਸ਼ਿਕਾਰ

ਓਥੇ ਵਿਚੋਲੇ ਨੇ ਵਿਧਵਾ ਔਰਤ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾ ਲਿਆ ਹੈ।ਇਸ ਸਬੰਧੀ ਪੀੜਤ ਔਰਤ ਨੇ ਪੁਲਿਸ ਨੂੰ ਦਿੱਤੇ ਬਿਆਨਾਂ 'ਚ ਕਿਹਾ ਕਿ ਉਸ ਦਾ ਰਿਸ਼ਤਾ ਸਾਡੇ ਕਰੀਬੀ ਰਿਸ਼ਤੇਦਾਰ ਜੋਗਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਮਾਣੂਕੇ ਨੇ ਕਰਵਾਇਆ ਸੀ, ਜਿਸ ਕਾਰਣ ਉਸ ਦਾ ਸਾਡੇ ਘਰ ਆਉਣਾ-ਜਾਣਾ ਸੀ।ਉਸ ਦੇ ਪਤੀ ਦੀ ਕੁਝ ਸਾਲ ਪਹਿਲਾਂ ਮੌਤ ਹੋ ਚੁੱਕੀ ਹੈ।

  Nihal Singh wala Intermediaries Rape with a widow woman ਵਿਚੋਲਾ ਬਣਿਆ ਹੈਵਾਨ , ਪਹਿਲਾਂ ਕਰਵਾਇਆ ਰਿਸ਼ਤਾ ਫ਼ਿਰ ਬਣਾਇਆ ਹਵਸ਼ ਦਾ ਸ਼ਿਕਾਰ

ਪੀੜਤ ਔਰਤ ਨੇ ਦੱਸਿਆ ਕਿ ਮੇਰੇ ਪਤੀ ਦੀ ਮੌਤ ਤੋਂ ਬਾਅਦ ਮੇਰਾ ਵਿਚੋਲਾ ਜੋਗਿੰਦਰ ਸਿੰਘ ਮੇਰੇ 'ਤੇ ਮਾੜੀ ਅੱਖ ਰੱਖਣ ਲੱਗ ਪਿਆ।ਉਸ ਨੇ ਘਰ 'ਚ ਇਕੱਲੀ ਦੇਖ ਕੇ ਮੇਰੇ ਨਾਲ ਜਬਰ-ਜ਼ਨਾਹ ਕੀਤਾ ਅਤੇ ਧਮਕੀ ਦਿੱਤੀ ਕਿ ਜੇਕਰ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਤੇਰੇ ਦੋਵਾਂ ਬੱਚਿਆਂ ਨੂੰ ਮਾਰ ਉਹ ਦੇਵੇਗਾ।

Nihal Singh wala Intermediaries Rape with a widow woman ਵਿਚੋਲਾ ਬਣਿਆ ਹੈਵਾਨ , ਪਹਿਲਾਂ ਕਰਵਾਇਆ ਰਿਸ਼ਤਾ ਫ਼ਿਰ ਬਣਾਇਆ ਹਵਸ਼ ਦਾ ਸ਼ਿਕਾਰ

ਇਸ ਤੋਂ ਦੁਖੀ ਹੋ ਕੇ ਪੀੜਤ ਔਰਤ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ।ਇਸ ਤੋਂ ਬਾਅਦ ਪੁਲਿਸ ਨੇ ਪੀੜਤਾ ਦੇ ਬਿਆਨਾਂ 'ਤੇ ਦੋਸ਼ੀ ਜੋਗਿੰਦਰ ਸਿੰਘ ਖਿਲਾਫ ਮਾਮਲਾ ਦਰਜ ਕਰ ਲਿਆ।

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਪੂਰਥਲਾ ‘ਚ 30 ਮਈ ਨੂੰ ਸਰਕਾਰੀ ਦਫ਼ਤਰ ,ਸਕੂਲ ਅਤੇ ਕਾਲਜ ਰਹਿਣਗੇ ਬੰਦ ,ਇਹ ਹੈ ਵਜ੍ਹਾ

-PTCNews

Related Post