#NirbhayaCase: ਨਿਰਭੈਆ ਦੇ ਦੋਸ਼ੀਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨੂੰ ਮਿਲਣ ਤੋਂ ਕੀਤਾ ਇਨਕਾਰ

By  Shanker Badra February 22nd 2020 02:39 PM

#NirbhayaCase: ਨਿਰਭੈਆ ਦੇ ਦੋਸ਼ੀਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨੂੰ ਮਿਲਣ ਤੋਂ ਕੀਤਾ ਇਨਕਾਰ:ਨਵੀਂ ਦਿੱਲੀ : ਨਿਰਭੈਆ ਸਮੂਹਿਕ ਜਬਰ ਜਨਾਹ ਅਤੇ ਹੱਤਿਆ ਦੇ ਮਾਮਲੇ 'ਚ ਫ਼ਾਂਸੀ ਦੀ ਸਜ਼ਾ ਪਾਉਣ ਵਾਲੇ ਦੋਸ਼ੀਆਂ 'ਚੋਂ ਇੱਕ ਪਵਨ ਗੁਪਤਾ ਨੇ ਆਪਣੇ ਨਵੇਂ ਕਾਨੂੰਨੀ ਸਲਾਹਕਾਰ ਰਵੀ ਕਾਜ਼ੀ ਨੂੰ ਮਿਲਣ ਤੋਂ ਇਨਕਾਰ ਕਰ ਦਿੱਤਾ ਹੈ।ਪਵਨ ਦੇ ਇਨਕਾਰ ਕਰਨ ਤੋਂ ਬਾਅਦ ਹੁਣ ਇਹ ਮਾਮਲਾ ਥੋੜਾ ਫਸਿਆ ਹੋਇਆ ਹੈ।

Nirbhaya Case: Nirbhaya convict Pawan Gupta Refuses to Meet his Legal Adviser Ravi Qazi #NirbhayaCase: ਨਿਰਭੈਆ ਦੇ ਦੋਸ਼ੀਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨੂੰ ਮਿਲਣ ਤੋਂ ਕੀਤਾ ਇਨਕਾਰ

ਮਿਲੀ ਜਾਣਕਾਰੀ ਅਨੁਸਾਰ ਏ.ਪੀ. ਸਿੰਘ ਵੱਲੋਂ ਕੇਸ ਛੱਡਣ ਤੋਂ ਬਾਅਦ ਅਦਾਲਤ ਨੇ ਰਵੀ ਕਾਜ਼ੀ ਨੂੰ ਪਵਨ ਦਾ ਵਕੀਲ ਨਿਯੁਕਤ ਕੀਤਾ ਸੀ। ਚਾਰ ਦੋਸ਼ੀਆਂ ਵਿੱਚੋਂ ਪਵਨ ਗੁਪਤਾ ਇਕਲੌਤਾ ਦੋਸ਼ੀ ਹੈ, ਜਿਸ ਕੋਲ ਅਜੇ ਵੀ ਕਿਊਰੇਟਿਵ ਪਟੀਸ਼ਨ ਅਤੇ ਰਹਿਮ ਅਪੀਲ ਦੇ ਦੋ ਕਾਨੂੰਨੀ ਆਪਸ਼ਨ ਬਚੇ ਹਨ।  ਤਾਜ਼ਾ ਡੈੱਥ ਵਾਰੰਟ ਜਾਰੀ ਹੋਣ ਤੋਂ ਬਾਅਦ ਪਵਨ ਗੁਪਤਾ ਨੇ ਆਪਣੇ ਕਾਨੂੰਨੀ ਅਧਿਕਾਰਾਂ ਦੀ ਵਰਤੋਂ ਕਰਨ ਲਈ ਅਜੇ ਤੱਕ ਕੋਈ ਪਟੀਸ਼ਨ ਦਾਖ਼ਲ ਨਹੀਂ ਕੀਤੀ ਹੈ।

Nirbhaya Case: Nirbhaya convict Pawan Gupta Refuses to Meet his Legal Adviser Ravi Qazi #NirbhayaCase: ਨਿਰਭੈਆ ਦੇ ਦੋਸ਼ੀਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨੂੰ ਮਿਲਣ ਤੋਂ ਕੀਤਾ ਇਨਕਾਰ

ਦੱਸ ਦਈਏ ਕਿ ਨਿਰਭੈਆ ਦੇ ਚਾਰਾਂ ਦੋਸ਼ੀਆਂ ਵਿਰੁੱਧ ਪਟਿਆਲਾ ਹਾਊਸ ਕੋਰਟ ਵੱਲੋਂ ਨਵਾਂ ਡੈਥ ਵਾਰੰਟ ਜਾਰੀ ਕੀਤਾ ਗਿਆ ਹੈ। ਇਸ ਨਵੇਂ ਡੈਥ ਵਾਰੰਟ ਦੇ ਅਨੁਸਾਰ ਹੁਣ ਚਾਰਾਂ ਦੋਸ਼ੀ ਪਵਨ ਗੁਪਤਾ, ਵਿਨੇ ਸ਼ਰਮਾ, ਮੁਕੇਸ਼ ਸਿੰਘ, ਅਕਸ਼ੇ ਕੁਮਾਰ ਸਿੰਘ ਨੂੰ 3 ਮਾਰਚ ਨੂੰ ਸਵੇਰੇ 6 ਵਜੇ ਤਿਹਾੜ ਜੇਲ ਵਿੱਚ ਇਕੱਠੇ ਫਾਂਸੀ ਦਿੱਤੀ ਜਾਵੇਗੀ।ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਚਾਰਾਂ ਦੋਸ਼ੀਆਂ ਵਿਰੁੱਧ ਪਹਿਲਾਂ ਦੋ ਵਾਰ ਮੌਤ ਦੇ ਵਾਰੰਟ ਜਾਰੀ ਕਰ ਚੁੱਕੀ ਹੈ।

Nirbhaya Case: Nirbhaya convict Pawan Gupta Refuses to Meet his Legal Adviser Ravi Qazi #NirbhayaCase: ਨਿਰਭੈਆ ਦੇ ਦੋਸ਼ੀਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨੂੰ ਮਿਲਣ ਤੋਂ ਕੀਤਾ ਇਨਕਾਰ

ਜ਼ਿਕਰਯੋਗ ਹੈ ਕਿ 16 ਦਸੰਬਰ 2012 ਦੀ ਰਾਤ ਨੂੰ ਦੱਖਣੀ ਦਿੱਲੀ ’ਚ ਇੱਕ ਚੱਲਦੀ ਬੱਸ ਵਿੱਚ 23 ਸਾਲ ਦੀ ਪੈਰਾ ਮੈਡੀਕਲ ਵਿਦਿਆਰਥਣ ਨਾਲ 6 ਜਣਿਆਂ ਨੇ ਸਮੂਹਕ ਬਲਾਤਕਾਰ ਕੀਤਾ ਸੀ ਤੇ ਉਸ ਨਾਲ ਵਹਿਸ਼ੀਆਨਾ ਹਰਕਤਾਂ ਕੀਤੀਆਂ ਸਨ ਤੇ ਬਾਅਦ ’ਚ ਉਸ ਨੂੰ ਚੱਲਦੀ ਬੱਸ ’ਚੋਂ ਬਾਹਰ ਸੁੱਟ ਦਿੱਤਾ ਸੀ। ਇਸ ਤੋਂ ਬਾਅਦ 29 ਦਸੰਬਰ 2012 ਨੂੰ ਸਿੰਗਾਪੁਰ ਦੇ ਇੱਕ ਹਸਪਤਾਲ ’ਚ ਉਸ ਦੀ ਮੌਤ ਹੋ ਗਈ ਸੀ।

Nirbhaya Case: Nirbhaya convict Pawan Gupta Refuses to Meet his Legal Adviser Ravi Qazi #NirbhayaCase: ਨਿਰਭੈਆ ਦੇ ਦੋਸ਼ੀਪਵਨ ਗੁਪਤਾ ਨੇ ਆਪਣੇ ਕਾਨੂੰਨੀ ਸਲਾਹਕਾਰ ਨੂੰ ਮਿਲਣ ਤੋਂ ਕੀਤਾ ਇਨਕਾਰ

ਇਸ ਮਾਮਲੇ ਦੇ ਇੱਕ ਦੋਸ਼ੀ ਰਾਮ ਸਿੰਘ ਨੇ ਇੱਥੇ ਤਿਹਾੜ ਜੇਲ੍ਹ ਵਿੱਚ ਕਥਿਤ ਤੌਰ ’ਤੇ ਖ਼ੁਦਕੁਸ਼ੀ ਕਰ ਲਈ ਸੀ। ਇੱਕ ਹੋਰ ਮੁਲਜ਼ਮ ਉਦੋਂ ਨਾਬਾਲਗ਼ ਸੀ ਤੇ ਉਸ ਨੂੰ ਜੁਵੇਨਾਇਲ ਜਸਟਿਸ ਬੋਰਡ ਨੇ ਦੋਸ਼ੀ ਠਹਿਰਾਇਆ ਸੀ। ਉਸ ਨੂੰ ਤਿੰਨ ਵਰ੍ਹੇ ਬਾਲ ਸੁਧਾਰ ਗ੍ਰਹਿ ਵਿੱਚ ਰੱਖਣ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਸੀ।

-PTCNews

Related Post