ਖੱਟਰ ਸਰਕਾਰ ਨੇ ਜਿੱਤਿਆ ਵਿਸ਼ਵਾਸ ਮਤ , ਹਰਿਆਣਾ ਵਿਧਾਨ ਸਭਾ 'ਚ ਬੇਭਰੋਸਗੀ ਮਤਾ ਹੋਇਆ ਖ਼ਾਰਜ

By  Jagroop Kaur March 10th 2021 05:46 PM

ਭਾਰੀ ਵਿਰੋਧ ਦੇ ਬਾਵਜੂਦ ਹਰਿਆਣਾ ਦੀ ਮਨੋਹਰ ਲਾਲ ਖੱਟੜ ਸਰਕਾਰ ਨੇ ਅੱਜ ਇੱਕ ਵਾਰ ਫਿਰ ਤੋਂ ਆਪਣੀ ਕਮਾਂਡ ਬਣਾ ਲਈ ਹੈ ਯਾਨੀ ਕਿ ਬੁੱਧਵਾਰ ਨੂੰ ਵਿਧਾਨ ਸਭਾ ’ਚ ਬੇਭਰੋਸਗੀ ਮਤਾ ਦਾ ਸਾਹਮਣਾ ਕਰ ਖੱਟੜ ਸਰਕਾਰ ਨੇ ਹਰਿਆਣਾ ਵਿਧਾਨ ਸਭਾ 'ਚ ਬੁੱਧਵਾਰ ਨੂੰ ਕਾਂਗਰਸ ਵਲੋਂ ਲਿਆਂਦੇ ਬੇਭਰੋਸਗੀ ਮਤੇ ਨੂੰ ਮਾਤ ਦਿੰਦੇ ਹੋਏ ਜਿੱਤ ਹਾਸਲ ਕੀਤੀ ਹੈ।No Confidence Motion Haryana

Read more :No confidence motion against Haryana government defeated in Assembly

ਮਤੇ ਦੇ ਪੱਖ 'ਚ ਵਿਰੋਧੀ ਧਿਰ ਦੇ 32 ਵਿਧਾਇਕ ਆਪਣੀਆਂ ਸੀਟਾਂ 'ਤੇ ਖੜ੍ਹੇ ਗਏ, ਜਦੋਂਕਿ ਬੇਭਰੋਸਗੀ ਮਤੇ ਦੇ ਵਿਰੁੱਧ ਸੱਤਾ ਧਿਰ ਦੇ 55 ਵਿਧਾਇਕਾਂ ਨੇ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਕੇ ਆਪਣੀਆਂ ਵੋਟਾਂ ਪਾਈਆਂ। ਸਪੀਕਰ ਗਿਆਨ ਚੰਦ ਗੁਪਤਾ ਨੇ ਵੋਟਿੰਗ 'ਚ ਭਾਗ ਨਹੀਂ ਲਿਆ। ਦੱਸਣਯੋਗ ਹੈ ਕਿ 90 ਸੀਟਾਂ ਵਾਲੀ ਹਰਿਆਣਾ ਵਿਧਾਨ ਸਭਾ 'ਚ 2 ਸੀਟਾਂ ਖ਼ਾਲੀ ਹਨ।

ਪੜ੍ਹੋ ਹੋਰ ਖ਼ਬਰਾਂ : ਹਿਮਾਚਲ ਪ੍ਰਦੇਸ਼ : ਡੂੰਘੀ ਖੱਡ ‘ਚ ਡਿੱਗੀ ਸਵਾਰੀਆਂ ਨਾਲ ਭਰੀ ਬੱਸ, 8 ਲੋਕਾਂ ਦੀ ਮੌਤ

ਕਾਂਗਰਸ ਵਲੋਂ ਲਿਆਂਦੇ ਗਏ ਇਸ ਬੇਭਰੋਸਗੀ ਮਤੇ ’ਤੇ ਚਰਚਾ ਦੌਰਾਨ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਕਿਹਾ ਕਿ ਬੇਭਰੋਸਗੀ ਮਤਾ ਲਿਆਉਣ ਲਈ ਕਾਂਗਰਸ ਦਾ ਧੰਨਵਾਦ। ਕਾਂਗਰਸ ਹਰ 6 ਮਹੀਨੇ ਬਾਅਦ ਬੇਭਰੋਸਗੀ ਮਤਾ ਲੈ ਕੇ ਆਏ, ਸਾਡੀ ਸਰਕਾਰ ਨੂੰ ਕੋਈ ਖ਼ਤਰਾ ਨਹੀਂ ਹੈ। ਬੇਭਰੋਸਗੀ ਦੀ ਕਾਰਜਸ਼ੈਲੀ ਕਾਂਗਰਸ ਨੂੰ ਫਾਇਦਾ ਨਹੀਂ ਦੇਵੇਗੀHaryana Vidhansabha Photoਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੇ ਬਹਾਨੇ ਕਾਂਗਰਸ ਨੇ ਹਰਿਆਣਾ ਦੀ ਭਾਜਪਾ-ਜੇ. ਜੇ. ਪੀ. ਗਠਜੋੜ ਵਾਲੀ ਖੱਟੜ ਸਰਕਾਰ ਨੂੰ ਘੇਰਨ ਲਈ ਬੇਭਰੋਸਗੀ ਮਤੇ ਦਾ ਦਾਅ ਖੇਡਿਆ ਹੈ, ਕਾਂਗਰਸ ਵਲੋਂ ਲਿਆਂਦੇ ਗਏ ਬੇਭਰੋਸਗੀ ਮਤੇ ਤੋਂ ਪਾਰ ਪਾਉਣ ਲਈ ਭਾਜਪਾ ਅਤੇ ਜੇ. ਜੇ. ਪੀ. ਦੋਹਾਂ ਹੀ ਪਾਰਟੀਆਂ ਨੇ ਆਪਣੇ-ਆਪਣੇ ਵਿਧਾਇਕਾਂ ਲਈ ਵਿ੍ਹਪ ਜਾਰੀ ਕਰ ਰੱਖਿਆ ਹੈ।

Related Post