ਟੋਲ ਪਲਾਜ਼ਾ 'ਤੇ ਜੇਕਰ ਵੇਟਿੰਗ ਦੀ ਲਾਈਨ ਹੈ ਇੰਨੀ ਲੰਮੀ ਤਾਂ Free ਪਾਸ ਹੋਵੇਗੀ ਗੱਡੀ!

By  Baljit Singh May 28th 2021 06:15 PM

ਨਵੀਂ ਦਿੱਲੀ: ਪੈਟਰੋਲ ਅਤੇ ਡੀਜ਼ਲ ਦੀਆਂ ਉੱਚੀਆਂ ਕੀਮਤਾਂ ਨੇ ਲੋਕਾਂ ਨੂੰ ਉਂਝ ਹੀ ਹੈਰਾਨ ਕੀਤਾ ਹੋਇਆ ਹੈ ਪਰ ਇਹ ਖਬਰ ਗੱਡੀ ਚਲਾਉਣ ਵਾਲਿਆਂ ਲਈ ਬਹੁਤ ਰਾਹਤ ਭਰੀ ਹੈ। ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਟੀ (NHAI) ਦੀਆਂ ਨਵੀਂਆਂ ਗਾਈਡਲਾਈਨ ਦੇ ਹਿਸਾਬ ਨਾਲ ਟੋਲ ਪਲਾਜ਼ਾ ਉੱਤੇ ਜੇਕਰ ਤੁਹਾਡੀ ਗੱਡੀ ਵੇਟਿੰਗ ਲਾਈਨ ਵਿਚ ਹੈ ਤਾਂ ਇਸ ਦੌਰਾਨ ਇਕ ਨਿਸ਼ਚਿਤ ਦੂਰੀ ਤੱਕ ਦੀਆਂ ਗੱਡੀਆਂ ਨੂੰ ਬੂਥ ਤੋਂ Free ਪਾਸ ਕੀਤਾ ਜਾਵੇਗਾ।

ਪੜ੍ਹੋ ਹੋਰ ਖ਼ਬਰਾਂ : ਬਿਹਾਰ 'ਚ ਅਜੀਬ ਮਾਮਲਾ, ਕੁੜੀ ਦੇ ਸਹੁਰਾ ਪਰਿਵਾਰ ਨੇ ਕਰਵਾਇਆ ਭਰਾ-ਭੈਣ ਦਾ ਵਿਆਹ

NHAI ਦੀਆਂ ਨਵੀਂਆਂ ਗਾਈਡਲਾਈਨ ਕਹਿੰਦੀਆਂ ਹਨ ਕਿ ਜੇਕਰ ਟੋਲ ਪਲਾਜ਼ਾ ਉੱਤੇ ਗੱਡੀਆਂ ਦੀ ਵੇਟਿੰਗ ਲਾਈਨ ਹੈ ਤਾਂ ਬੂਥ ਤੋਂ 100 ਮੀਟਰ ਦੂਰ ਤੱਕ ਖੜੀਆਂ ਗੱਡੀਆਂ ਨੂੰ ਬਿਨਾਂ ਕਿਸੇ ਫੀਸ ਦੇ ਲੰਘਾਇਆ ਜਾਵੇਗਾ। ਇਹ ਕੰਮ ਤੱਦ ਤੱਕ ਹੋਵੇਗਾ ਜਦੋਂ ਤੱਕ ਵੇਟਿੰਗ ਦੀ ਲਾਈਨ 100 ਮੀਟਰ ਦੇ ਦਾਇਰੇ ਵਿਚ ਨਹੀਂ ਆ ਜਾਂਦੀ।

ਪੜ੍ਹੋ ਹੋਰ ਖ਼ਬਰਾਂ : 1 ਜੂਨ ਤੋਂ ਬਦਲ ਜਾਣਗੇ ਇਹ 5 ਨਿਯਮ, ਹੋ ਜਾਓ ਸਾਵਧਾਨ

ਟੋਲ ਬੂਥ ਉੱਤੇ ਵੇਟਿੰਗ ਟਾਈਮ ਨੂੰ ਘੱਟ ਕਰਨ ਅਤੇ ਟ੍ਰੈਫਿਕ ਦੇ ਆਸਾਨੀ ਨਾਲ ਗੁਜ਼ਰਨ ਲਈ NHAI ਨੇ ਨਿਯਮਾਂ ਵਿਚ ਇਹ ਬਦਲਾਅ ਕੀਤਾ ਹੈ।

ਪੜ੍ਹੋ ਹੋਰ ਖ਼ਬਰਾਂ :ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਬਲਾਤਕਾਰ ਮਾਮਲੇ ‘ਚ ਨਵੀਂ SIT ਕੀਤੀ ਗਠਿਤ

ਟੋਲ ਬੂਥ ਉੱਤੇ ਵੇਟਿੰਗ ਨੂੰ 100 ਮੀਟਰ ਤੱਕ ਸੀਮਿਤ ਕਰਨ ਲਈ ਹਰ ਲੇਨ ਵਿਚ ਬੂਥ ਤੋਂ 100 ਮੀਟਰ ਦੀ ਦੂਰੀ ਉੱਤੇ ਇੱਕ ਪੀਲੀ ਲਾਈਨ ਖਿੱਚੀ ਜਾਵੇਗੀ ਜੇਕਰ ਵੇਟਿੰਗ ਲਾਈਨ ਇਸ ਲਕੀਰ ਦੇ ਪਾਰ ਚੱਲੀ ਜਾਂਦੀ ਹੈ ਤਾਂ ਅੱਗੇ ਖੜੀਆਂ ਗੱਡੀਆਂ ਨੂੰ ਬੂਥ ਤੋਂ Free ਪਾਸ ਕਰਨ ਦਿੱਤਾ ਜਾਵੇਗਾ ਤਾਂਕਿ ਵੇਟਿੰਗ ਲਾਈਨ ਇਸ ਮਾਰਕ ਦੇ ਅੰਦਰ ਰਹੇ।

-PTC News

Related Post