Thu, Dec 25, 2025
Whatsapp

EPF ਘੁਟਾਲੇ ਮਾਮਲੇ ਸਬੰਧੀ ਪੰਜਾਬ ਸਿਹਤ ਏਜੰਸੀ ਨੂੰ ਨੋਟਿਸ ਜਾਰੀ

Reported by:  PTC News Desk  Edited by:  Jasmeet Singh -- December 06th 2022 03:56 PM -- Updated: December 06th 2022 04:05 PM
EPF ਘੁਟਾਲੇ ਮਾਮਲੇ ਸਬੰਧੀ ਪੰਜਾਬ ਸਿਹਤ ਏਜੰਸੀ ਨੂੰ ਨੋਟਿਸ ਜਾਰੀ

EPF ਘੁਟਾਲੇ ਮਾਮਲੇ ਸਬੰਧੀ ਪੰਜਾਬ ਸਿਹਤ ਏਜੰਸੀ ਨੂੰ ਨੋਟਿਸ ਜਾਰੀ

ਚੰਡੀਗੜ੍ਹ, 6 ਦਸੰਬਰ: ਪੰਜਾਬ ਵਿੱਚ ਸਟੇਟ ਹੈਲਥ ਏਜੰਸੀ ਨਾਲ ਸਬੰਧਤ ਇੱਕ ਹੋਰ ਘਪਲਾ ਸਾਹਮਣੇ ਆਇਆ ਹੈ। ਜਿਸ ਕੰਪਨੀ ਨੂੰ ਸਿਹਤ ਬੀਮਾ ਯੋਜਨਾ ਚਲਾਉਣ ਲਈ ਕਰਮਚਾਰੀ ਮੁਹੱਈਆ ਕਰਵਾਉਣ ਦੀ ਜ਼ਿੰਮੇਵਾਰੀ ਦਿੱਤੀ ਗਈ ਸੀ ਉਸ ਕੰਪਨੀ ਨੇ ਕਰੀਬ 300 ਮੁਲਾਜ਼ਮਾਂ ਤੋਂ ਕਰੀਬ 3 ਕਰੋੜ ਰੁਪਏ ਹੜੱਪਨ ਦੀ ਗੱਲ ਆਖੀ ਗਈ ਹੈ।

ਇਹ ਪੈਸਾ ਉਨ੍ਹਾਂ ਦੇ ਕਰਮਚਾਰੀ ਭਵਿੱਖ ਫੰਡ (EPF) ਖਾਤਿਆਂ ਵਿੱਚ ਜਮ੍ਹਾ ਕੀਤਾ ਜਾਣਾ ਸੀ ਪਰ ਹੁਣ ਸਰਕਾਰ ਦੁਆਰਾ ਸੰਚਾਲਿਤ ਰਾਜ ਸਿਹਤ ਏਜੰਸੀ ਨੂੰ ਭੇਜੇ ਗਏ ਨੋਟਿਸ ਵਿੱਚ EPFO ​​ਨੇ ਇਸ ਮਾਮਲੇ ਨੂੰ ਧੋਖਾਧੜੀ ਕਰਾਰ ਦਿੱਤਾ ਹੈ। ਅਖਬਾਰ ਮੁਤਾਬਕ ਰਾਜ ਦੀ ਸਿਹਤ ਏਜੰਸੀ ਨੇ ਆਯੂਸ਼ਮਾਨ ਭਾਰਤ ਸਰਬੱਤ ਸਿਹਤ ਬੀਮਾ ਯੋਜਨਾ ਦੇ ਸੰਚਾਲਨ ਲਈ ਆਊਟਸੋਰਸਿੰਗ ਰਾਹੀਂ 'ਆਰੋਗਿਆ ਮਿੱਤਰ' ਦੀ ਨਿਯੁਕਤੀ ਕੀਤੀ ਸੀ ਜੋ ਕਿ ਸਰਕਾਰੀ ਹਸਪਤਾਲਾਂ ਵਿੱਚ ਤਾਇਨਾਤ ਸਨ। 


ਇੱਥੇ ਦਸਣਾ ਬਣਦਾ ਹੈ ਕਿ ਫਰਵਰੀ 2020 ਵਿੱਚ ਸਰਕਾਰ ਨੇ ਲਗਭਗ 300 ਅਰੋਗਿਆ ਮਿੱਤਰਾਂ ਦੀ ਨਿਯੁਕਤੀ ਲਈ ਇੱਕ ਪ੍ਰਾਈਵੇਟ ਕੰਪਨੀ ਨੂੰ ਇੱਕ ਠੇਕਾ ਦਿੱਤਾ ਸੀ। ਹਾਲਾਂਕਿ ਉਕਤ ਕੰਪਨੀ 'ਤੇ ਗੰਭੀਰ ਇਲਜ਼ਾਮ ਨੇ ਕਿ ਉਹ ਠੇਕਾ ਮੁਲਾਜ਼ਮਾਂ ਦੇ ਪ੍ਰਾਵੀਡੈਂਟ ਫੰਡ ਅਤੇ ਪੈਨਸ਼ਨ ਫੰਡ ਜਮ੍ਹਾ ਕਰਵਾਉਣ ਤੋਂ ਵੀ ਇਨਕਾਰ ਕਰ ਰਹੀ ਹੈ। ਇਹ ਕਰਮਚਾਰੀ ਪਿਛਲੇ 32 ਮਹੀਨਿਆਂ ਤੋਂ ਕੰਪਨੀ ਨਾਲ ਕੰਮ ਕਰ ਰਹੇ ਸਨ ਪਰ ਇਸ ਨੇ ਉਨ੍ਹਾਂ ਦੇ ਈਪੀਐਫ ਖਾਤੇ ਨਹੀਂ ਖੋਲ੍ਹੇ।

ਇਹ ਵੀ ਪੜ੍ਹੋ: ਸੜਕ ’ਤੇ ਦੋਸਤਾਂ ਨਾਲ ਜਾਂਦੇ ਨੌਜਵਾਨ ਨੂੰ ਆਈ ਛਿੱਕ, ਹੋਈ ਮੌਤ, ਵੀਡੀਓ ਵਾਇਰਲ

ਕੁਝ ਮੁਲਾਜ਼ਮਾਂ ਨੇ ਸਰਕਾਰ ਨੂੰ ਸ਼ਿਕਾਇਤ ਕੀਤੀ ਜਿਸ ਤੋਂ ਬਾਅਦ ਸ਼ੁਰੂ ਹੋਈ ਜਾਂਚ ਵਿੱਚ ਪਾਇਆ ਗਿਆ ਕਿ ਆਊਟਸੋਰਸਿੰਗ ਕੰਪਨੀ ਇਨ੍ਹਾਂ ਕਰਮਚਾਰੀਆਂ ਨੂੰ ਈਪੀਐਫ ਅਤੇ ਪੈਨਸ਼ਨ ਦੇ ਲਾਭ ਤੋਂ ਵਾਂਝੇ ਰੱਖ ਰਹੀ ਹੈ। ਆਰਟੀਆਈ ਕਾਰਕੁਨ ਅਤੇ ਮਾਮਲੇ ਵਿੱਚ ਸ਼ਿਕਾਇਤਕਰਤਾ ਭਗਵਾਨ ਦਾਸ ਨੇ ਕਿਹਾ ਕਿ ਇਹ ਘੱਟ ਤਨਖਾਹ ਵਾਲੇ ਕਰਮਚਾਰੀਆਂ ਦੀ ਲੁੱਟ ਤੋਂ ਇਲਾਵਾ ਕੁਝ ਨਹੀਂ ਹੈ। ਰਾਜ ਦੀ ਸਿਹਤ ਏਜੰਸੀ ਉਨ੍ਹਾਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਿੱਚ ਅਸਫਲ ਰਹੀ ਹੈ।

ਰਿਪੋਰਟ ਨੱਥੀ .....

- ਰਿਪੋਰਟਰ ਰਵਿੰਦਰਮੀਤ ਦੇ ਸਹਿਯੋਗ ਨਾਲ 

- PTC NEWS

Top News view more...

Latest News view more...

PTC NETWORK
PTC NETWORK