ਹਸਪਤਾਲ ਦੀ ਨਰਸ ਆਪਣੇ ਬੁਆਏਫ੍ਰੈਂਡ ਨੂੰ ਖੁਸ਼ ਕਰਨ ਲਈ ਕਰਦੀ ਸੀ ਇਹ ਘਿਨੌਣਾ ਕੰਮ 

By  Shanker Badra May 26th 2021 06:18 PM

ਦੇਹਰਾਦੂਨ : ਉਤਰਾਖੰਡ ਦੇ ਦੇਹਰਾਦੂਨ ਤੋਂ ਇਕ ਨਰਸ ਦਾ ਅਜੀਬ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਮੈਕਸ ਹਸਪਤਾਲ ਦੀ ਇਕ ਨਰਸ ਮ੍ਰਿਤਕ ਮਰੀਜ਼ਾਂ ਦੇ ਮੋਬਾਈਲ ਚੋਰੀ ਕਰਕੇ ਆਪਣੇ ਬੁਆਏਫ੍ਰੈਂਡ ਨੂੰ ਦਿੰਦੀ ਸੀ। ਹਾਲਾਂਕਿ ਹਸਪਤਾਲ ਵਿੱਚ ਚੋਰੀ ਦਾ ਇਹ ਪਹਿਲਾ ਮਾਮਲਾ ਨਹੀਂ , ਇਸ ਤੋਂ ਪਹਿਲਾਂ ਵੀ ਮਰੀਜ਼ਾਂ ਦੇ ਮੋਬਾਈਲ ਚੋਰੀ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ। ਇਹ ਗੱਲ ਹਸਪਤਾਲ ਦੀ ਇਕ ਮਹਿਲਾ ਸਟਾਫ ਨੇ ਦੱਸੀ ਹੈ।

Nurse arrested for stealing phone from dead Covid patient in Hospital Dehradun ਹਸਪਤਾਲ ਦੀ ਨਰਸ ਆਪਣੇ ਬੁਆਏਫ੍ਰੈਂਡ ਨੂੰ ਖੁਸ਼ ਕਰਨ ਲਈ ਕਰਦੀ ਸੀ ਇਹ ਘਿਨੌਣਾ ਕੰਮ

ਪੜ੍ਹੋ ਹੋਰ ਖ਼ਬਰਾਂ : Nurse arrested for stealing phone from dead Covid patient in Hospital Dehradun

ਦਰਅਸਲ 'ਚ 18 ਮਈ ਨੂੰ ਅਮਨਦੀਪ ਨੇ ਆਪਣੇ ਪਿਤਾ ਅਵਤਾਰ ਸਿੰਘ ਦਾ ਹਸਪਤਾਲ ਤੋਂ ਮੋਬਾਈਲ ਚੋਰੀ ਹੋਣ ਬਾਰੇ ਪੁਲਿਸ ਨੂੰ ਸੂਚਿਤ ਕੀਤਾ ਸੀ। ਜਦੋਂ ਪੁਲਿਸ ਨੇ ਪੜਤਾਲ ਕੀਤੀ ਤਾਂ ਬੀਮਾ ਕੰਪਨੀ ਵਿੱਚ ਕੰਮ ਕਾਰਨ ਵਾਲੇ ਸਲਮਾਨ ਕੋਲੋਂ ਮੋਬਾਈਲ ਮਿਲਿਆ। ਜਦੋਂ ਪੁਲਿਸ ਨੇ ਪੁੱਛਗਿੱਛ ਕੀਤੀ ਤਾਂ ਸਲਮਾਨ ਨੇ ਦੱਸਿਆ ਕਿ ਮੈਕਸ ਹਸਪਤਾਲ ਵਿੱਚ ਨਰਸ ਉਸਦੀ ਪ੍ਰੇਮਿਕਾ ਦਾ ਹੈ। ਉਸ ਨੇ ਉਸਨੂੰ ਇਹ ਮੋਬਾਈਲ ਦਿੱਤਾ ਸੀ।

Nurse arrested for stealing phone from dead Covid patient in Hospital Dehradun ਹਸਪਤਾਲ ਦੀ ਨਰਸ ਆਪਣੇ ਬੁਆਏਫ੍ਰੈਂਡ ਨੂੰ ਖੁਸ਼ ਕਰਨ ਲਈ ਕਰਦੀ ਸੀ ਇਹ ਘਿਨੌਣਾ ਕੰਮ

ਪੜ੍ਹੋ ਹੋਰ ਖ਼ਬਰਾਂ :ਭਾਰਤ 'ਚ ਕਦੋਂ ਖ਼ਤਮ ਹੋਵੇਗੀ ਕੋਰੋਨਾ ਦੀ ਦੂਜੀ ਲਹਿਰ ਅਤੇ ਕਦੋਂ ਆਵੇਗੀ ਤੀਜੀ ਲਹਿਰ ?

ਇਸ ਦੇ ਨਾਲ ਹੀ ਉਸਨੇ ਦੱਸਿਆ ਕਿ ਉਹ ਫੜੇ ਜਾਣ ਦੇ ਡਰੋਂ ਮੋਬਾਈਲ ਦੀ ਵਰਤੋਂ ਘੱਟ ਕਰ ਦਿੱਤੀ ਸੀ। ਇਸ ਕਾਰਨ ਉਹ ਆਪਣੇ ਬੁਆਏਫਰੈਂਡ ਨੂੰ ਮੋਬਾਈਲ ਦਿੰਦੀ ਸੀ। ਇਸ ਤੋਂ ਪਹਿਲਾਂ ਵੀ ਨਰਸ ਹਸਪਤਾਲ ਤੋਂ ਮ੍ਰਿਤਕ ਕੋਰੋਨਾ ਮਰੀਜ਼ਾਂ ਦੇ ਫੋਨ ਚੋਰੀ ਕਰਕੇ ਆਪਣੇ ਬੁਆਏਫਰੈਂਡ ਨੂੰ ਦਿੰਦੀ ਸੀ। ਪੁਲਿਸ ਨੇ ਇਸ ਮਾਮਲੇ ਵਿੱਚ ਨਰਸ ਅਤੇ ਉਸਦੇ ਪ੍ਰੇਮੀ ਸਲਮਾਨ ਨੂੰ ਗ੍ਰਿਫ਼ਤਾਰ ਕੀਤਾ ਹੈ। Nurse arrested for stealing phone from dead Covid patient in Hospital Dehradun

ਪੁਲਿਸ ਅਨੁਸਾਰ ਨਰਸ ਆਪਣੇ ਪ੍ਰੇਮੀ ਨੂੰ ਖੁਸ਼ ਕਰਨ ਅਤੇ ਪੈਸੇ ਕਮਾਉਣ ਲਈ ਮ੍ਰਿਤਕ ਕੋਰੋਨਾ ਮਰੀਜ਼ਾਂ ਦੇ ਚੋਰੀ ਕੀਤੇ ਮੋਬਾਈਲ ਦਿੰਦੀ ਸੀ।ਇੰਨਾ ਹੀ ਨਹੀਂ ਪੁਲਿਸ ਹਸਪਤਾਲ ਤੋਂ ਜਾਨ ਬਚਾਉਣ ਵਾਲੀਆਂ ਦਵਾਈਆਂ ਦੀ ਚੋਰੀ ਦੇ ਮਾਮਲੇ ਦੀ ਵੀ ਜਾਂਚ ਕਰ ਰਹੀ ਹੈ। ਪੁਲਿਸ ਨੇ ਇਹ ਜਾਣਕਾਰੀ ਦਿੱਤੀ ਹੈ।

-PTCNews

Related Post