ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਮਰਪਿਤ 21 ਮਾਰਚ ਨੂੰ ਸੁਨਾਮ ਕਾਨਫਰੰਸ 'ਚ ਇੱਕ ਲੱਖ ਨੌਜਵਾਨ ਹੋਣਗੇ ਸ਼ਾਮਲ  

By  Shanker Badra March 20th 2021 09:59 AM

ਸੁਨਾਮ : ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ 23 ਮਾਰਚ ਦੇ ਸ਼ਹੀਦਾਂ ਦੀ ਯਾਦ 'ਚ 21 ਮਾਰਚ ਨੂੰ ਦਾਣਾ ਮੰਡੀ ਸੁਨਾਮ ਵਿਖੇ ਕੀਤੀ ਜਾ ਰਹੀ ਨੌਜਵਾਨ ਕਾਨਫਰੰਸ 'ਚ ਇੱਕ ਲੱਖ ਨੌਜਵਾਨ ਸ਼ਾਮਲ ਹੋਣਗੇ। ਜਿਸ ਵਿਚੋ 30 ਹਜ਼ਾਰ ਤੋਂ ਵਧੇਰੇ ਨੌਜਵਾਨ ਕੁੜੀਆਂ ਸ਼ਿਰਕਤ ਕਰਨਗੀਆਂ। ਇਹ ਦਾਅਵਾ ਅੱਜ ਕਾਨਫਰੰਸ ਵਾਲੀ ਥਾਂ 'ਤੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਪਹੁੰਚੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਮੀਤ ਪ੍ਰਧਾਨ ਰੂਪ ਸਿੰਘ ਛੰਨਾ ਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਵੱਲੋਂ ਕੀਤਾ ਗਿਆ।

ਪੜ੍ਹੋ ਹੋਰ ਖ਼ਬਰਾਂ : ਜੇਕਰ ਤੁਹਾਡਾ ਵੀ ਨਹੀਂ ਬਣਿਆ ਰਾਸ਼ਨ ਕਾਰਡ ਤਾਂ ਇਹ ਖ਼ਬਰ ਤੁਹਾਡੇ ਲਈ ਬਹੁਤ ਅਹਿਮ

One lakh youth will participate in the Sunam Conference on March 21 dedicated to Shaheed Bhagat Singh ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਮਰਪਿਤ 21 ਮਾਰਚ ਨੂੰ ਸੁਨਾਮ ਕਾਨਫਰੰਸ 'ਚ ਇੱਕ ਲੱਖ ਨੌਜਵਾਨ ਹੋਣਗੇ ਸ਼ਾਮਲ

ਉਹਨਾਂ ਆਖਿਆ ਕਿ ਇਸ ਕਾਨਫਰੰਸ ਦੌਰਾਨ ਸ਼ਹੀਦਾਂ ਦੀ  ਵਿਰਾਸਤ ਨੂੰ ਬੁਲੰਦ ਕਰਦੇ ਹੋਏ ਮੌਜੂਦਾ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਸੰਘਰਸ਼ 'ਚ ਨੌਜਵਾਨਾਂ ਦੀ ਭੂਮਿਕਾ ਨੂੰ ਉਭਾਰਿਆ ਜਾਵੇਗਾ। ਉਹਨਾਂ ਆਖਿਆ ਕਿ ਮੌਜੂਦਾ ਸਮੇਂ ਚੱਲ ਰਹੇ ਸੰਘਰਸ਼ ਦੌਰਾਨ ਨੌਜਵਾਨਾਂ ਵੱਲੋਂ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਅਤੇ ਪੰਜਾਬ ਹਰਿਆਣਾ,ਯੂ ਪੀ ਤੇ ਰਾਜਸਥਾਨ ਸਮੇਤ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਕਿਸਾਨਾਂ ਮਜ਼ਦੂਰਾਂ ਔਰਤਾਂ ਤੇ ਨੌਜਵਾਨਾਂ ਸਮੇਤ ਹੋਰਨਾਂ ਤਬਕਿਆਂ ਵੱਲੋਂ ਵਿਆਪਕ ਤੇ ਡਟਵਾਂ ਵਿਰੋਧ ਕੀਤਾ ਜਾ ਰਿਹਾ ਹੈ।

One lakh youth will participate in the Sunam Conference on March 21 dedicated to Shaheed Bhagat Singh ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਮਰਪਿਤ 21 ਮਾਰਚ ਨੂੰ ਸੁਨਾਮ ਕਾਨਫਰੰਸ 'ਚ ਇੱਕ ਲੱਖ ਨੌਜਵਾਨ ਹੋਣਗੇ ਸ਼ਾਮਲ

ਉਹਨਾਂ ਦੱਸਿਆ ਕਿ ਇਸ ਨੌਜਵਾਨ ਕਾਨਫਰੰਸ ਨੂੰ ਦੋਹਾਂ ਜਥੇਬੰਦੀਆਂ ਦੇ ਨੌਜਵਾਨ ਆਗੂ ਸੰਬੋਧਨ ਕਰਨਗੇ ਅਤੇ 22 ਮਾਰਚ ਨੂੰ ਨੌਜਵਾਨਾਂ ਦਾ ਵਿਸ਼ਾਲ ਕਾਫ਼ਲਾ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤਹਿਤ ਸ਼ਹੀਦਾਂ ਦੀ ਯਾਦ 'ਚ ਦਿੱਲੀ ਮੋਰਚੇ 'ਚ ਕੀਤੇ ਜਾ ਰਹੇ ਸਮਾਗਮ ਲਈ ਖਨੌਰੀ ਬਾਰਡਰ ਤੋਂ ਰਵਾਨਾ ਹੋਵੇਗਾ।

One lakh youth will participate in the Sunam Conference on March 21 dedicated to Shaheed Bhagat Singh ਸ਼ਹੀਦ ਭਗਤ ਸਿੰਘ ਤੇ ਸਾਥੀਆਂ ਨੂੰ ਸਮਰਪਿਤ 21 ਮਾਰਚ ਨੂੰ ਸੁਨਾਮ ਕਾਨਫਰੰਸ 'ਚ ਇੱਕ ਲੱਖ ਨੌਜਵਾਨ ਹੋਣਗੇ ਸ਼ਾਮਲ

ਇਸ ਮੌਕੇ ਬੀਕੇਯੂ ਏਕਤਾ ਉਗਰਾਹਾਂ ਦੇ ਸੂਬਾ ਆਗੂ ਜਨਕ ਸਿੰਘ ਭੁਟਾਲ, ਜ਼ਿਲ੍ਹਾ ਸੰਗਰੂਰ ਦੇ ਆਗੂ ਜਗਤਾਰ ਸਿੰਘ ਕਾਲਾਝਾੜ ਤੇ ਬਰਨਾਲਾ ਜ਼ਿਲ੍ਹੇ ਦੇ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਨੇ ਦੱਸਿਆ ਕਿ ਨੌਜਵਾਨ ਕਾਨਫਰੰਸ ਦੇ ਪ੍ਰਬੰਧਾਂ ਦੀਆਂ ਵਿਆਪਕ ਤਿਆਰੀਆਂ ਚੱਲ ਰਹੀਆਂ ਹਨ। ਉਹਨਾਂ ਦੱਸਿਆ ਕਿ ਕਾਨਫਰੰਸ 'ਚ ਪਹੁੰਚ ਰਹੇ ਨੌਜਵਾਨਾਂ ਦੇ ਬੈਠਣ ਲਈ 4 ਲੱਖ ਵਰਗ ਫੁੱਟ ਦਾ ਪੰਡਾਲ ਤਿਆਰ ਕੀਤਾ ਜਾ ਰਿਹਾ ਹੈ ,ਜਿਸ ਦਾ ਟੈਂਟ 17 ਮਾਰਚ ਤੋਂ ਲੱਗਣਾ ਸ਼ੁਰੂ ਹੋ ਗਿਆ ਹੈ।

-PTCNews

Related Post