ਪਾਕਿਸਤਾਨ ਤੋਂ 40 ਹਿੰਦੂ ਸ਼ਰਧਾਲੂਆਂ ਦਾ ਜੱਥਾ ਪਹੁੰਚਿਆ ਅੰਮ੍ਰਿਤਸਰ ,ਹਰਿਦੁਆਰ ਲਈ ਹੋਇਆ ਰਵਾਨਾ

By  Shanker Badra July 15th 2019 03:25 PM

ਪਾਕਿਸਤਾਨ ਤੋਂ 40 ਹਿੰਦੂ ਸ਼ਰਧਾਲੂਆਂ ਦਾ ਜੱਥਾ ਪਹੁੰਚਿਆ ਅੰਮ੍ਰਿਤਸਰ ,ਹਰਿਦੁਆਰ ਲਈ ਹੋਇਆ ਰਵਾਨਾ:ਅੰਮ੍ਰਿਤਸਰ : ਪਾਕਿਸਤਾਨ ਤੋਂ 40 ਹਿੰਦੂ ਸ਼ਰਧਾਲੂਆਂ ਦਾ ਜੱਥਾ ਧਾਰਮਿਕ ਸਥਾਨਾਂ ਦੇ ਦਰਸ਼ਨਾਂ ਲਈ ਐਤਵਾਰ ਨੂੰ ਅਟਾਰੀ-ਵਾਘਾ ਸਰਹੱਦ ਦੇ ਰਾਸਤੇ ਅੰਮ੍ਰਿਤਸਰ ਪਹੁੰਚਿਆ ਹੈ। ਇਹ ਹਿੰਦੂ ਸ਼ਰਧਾਲੂਆਂ ਦਾ ਜੱਥਾ ਹਰਿਦੁਆਰ ਦੇ ਦਰਸ਼ਨਾਂ ਲਈ ਭਾਰਤ ਆਇਆ ਹੈ।

Pakistan 40 Hindu pilgrims Jatha reached Amritsar , Departure for Haridwar
ਪਾਕਿਸਤਾਨ ਤੋਂ 40 ਹਿੰਦੂ ਸ਼ਰਧਾਲੂਆਂ ਦਾ ਜੱਥਾ ਪਹੁੰਚਿਆ ਅੰਮ੍ਰਿਤਸਰ ,ਹਰਿਦੁਆਰ ਲਈ ਹੋਇਆ ਰਵਾਨਾ

ਮਿਲੀ ਜਾਣਕਾਰੀ ਮੁਤਾਬਕ ਇਹ ਜਥਾ ਕੁਝ ਸਮਾਂ ਬਾਬਾ ਦੀਪ ਸਿੰਘ ਸਰਾਏ 'ਚ ਠਹਿਰਣ ਤੋਂ ਬਾਅਦ ਹਰਿਦੁਆਰ ਨੂੰ ਰਵਾਨਾ ਹੋ ਗਿਆ ਹੈ। ਇਸ ਜਥੇ ਦੇ ਅਗਵਾਈ ਕਰਨ ਵਾਲੇ ਮੁਕੇਸ਼ ਕੁਮਾਰ ਨੇ ਦੱਸਿਆ ਕਿ ਉਹ 25 ਦਿਨ ਦੇ ਵੀਜ਼ੇ 'ਤੇ ਕਰਾਚੀ ਤੋਂ ਆਏ ਹਨ। ਉਨ੍ਹਾਂ ਦੱਸਿਆ ਕਿ ਪਹਿਲਾਂ ਉਹ ਹਰਿਦੁਆਰ ਜਾਣਗੇ ਤੇ ਉਥੇ ਆਰਤੀ ਦੇਖਣ ਦੇ ਨਾਲ-ਨਾਲ ਇਸ਼ਨਾਨ ਤੇ ਪੂਜਾ ਆਦਿ ਕਰਨਗੇ।

Pakistan 40 Hindu pilgrims Jatha reached Amritsar , Departure for Haridwar
ਪਾਕਿਸਤਾਨ ਤੋਂ 40 ਹਿੰਦੂ ਸ਼ਰਧਾਲੂਆਂ ਦਾ ਜੱਥਾ ਪਹੁੰਚਿਆ ਅੰਮ੍ਰਿਤਸਰ ,ਹਰਿਦੁਆਰ ਲਈ ਹੋਇਆ ਰਵਾਨਾ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਕਲਰਾਜ ਮਿਸ਼ਰ ਨੂੰ ਬਣਾਇਆ ਹਿਮਾਚਲ ਪ੍ਰਦੇਸ਼ ਦਾ ਰਾਜਪਾਲ , ਆਚਾਰੀਆ ਦੇਵਵਰਤ ਨੂੰ ਭੇਜਿਆ ਗੁਜਰਾਤ

ਇਸ ਜਥੇ 'ਚ ਸ਼ਾਮਿਲ ਲੋਕਾਂ ਦਾ ਕਹਿਣਾ ਹੈ ਕਿ ਉਹ ਇਥੋਂ ਪੂਜਾ ਸਮੱਗਰੀ, ਸਿੰਦੂਰ ਤੇ ਗੰਗਾ ਜਲ ਆਦਿ ਆਪਣੇ ਨਾਲ ਲੈ ਕੇ ਜਾਣਗੇ।ਇਸ ਜਥੇ 'ਚ ਮਹਿਲਾਵਾਂ ਤੇ ਬੱਚੇ ਵੀ ਸ਼ਾਮਲ ਹਨ।

-PTCNews

Related Post