ਪਾਕਿਸਤਾਨ ਨੂੰ ਮਿਲਿਆ ਇੱਕ ਹੋਰ ਵੱਡਾ ਝਟਕਾ , ਹੁਣ FATF ਦੀ ਬਲੈਕ ਲਿਸਟ ’ਚ ਪਾਕਿ

By  Shanker Badra August 23rd 2019 07:35 PM

ਪਾਕਿਸਤਾਨ ਨੂੰ ਮਿਲਿਆ ਇੱਕ ਹੋਰ ਵੱਡਾ ਝਟਕਾ , ਹੁਣ FATF ਦੀ ਬਲੈਕ ਲਿਸਟ ’ਚ ਪਾਕਿ:ਪਾਕਿਸਤਾਨ : ਪਾਕਿਸਤਾਨ ਇਸ ਵੇਲੇ ਕਰਜ਼ ਦੇ ਸੰਕਟ ਨਾਲ ਜੂਝ ਰਿਹਾ ਹੈ ਪਰ ਇਸ ਦੌਰਾਨ ਪਾਕਿਸਤਾਨ ਨੂੰ ਇੱਕ ਹੋਰ ਵੱਡਾ ਝਟਕਾ ਮਿਲਿਆ ਹੈ।ਅੱਤਵਾਦੀਆਂ ਨੂੰ ਮਾਲੀ ਇਮਦਾਦ ਪਹੁੰਚਾਉਣ ਤੇ ਧਨ ਦੇ ਗ਼ੈਰ-ਕਾਨੂੰਨੀ ਲੈਣ-ਦੇਣ ਉੱਤੇ ਨਜ਼ਰ ਰੱਖਣ ਵਾਲੇ ਐੱਫ਼ਏਟੀਐੱਫ਼ (FATF) ਦੇ ਏਸ਼ੀਆ ਪ੍ਰਸ਼ਾਂਤ ਸਮੂਹ ਨੇ ਪਾਕਿਸਤਾਨ ਨੂੰ ਡਾਊਨ ਗ੍ਰੇਡ ਕਰਕੇ ਬਲੈਕ ਲਿਸਟ 'ਚ ਕਰ ਦਿੱਤਾ ਹੈ।

Pakistan ਪਾਕਿਸਤਾਨ ਨੂੰ ਮਿਲਿਆ ਇੱਕ ਹੋਰ ਵੱਡਾ ਝਟਕਾ , ਹੁਣ FATF ਦੀ ਬਲੈਕ ਲਿਸਟ ’ਚ ਪਾਕਿ

ਐੱਫ਼ਏਟੀਐੱਫ਼ ਦੀ ਏਸ਼ੀਆ ਪ੍ਰਸ਼ਾਂਤ ਦੀ ਇਕਾਈ ਨੇ ਅੱਤਵਾਦੀਆਂ ਦੇ ਵਿੱਤ ਪੋਸ਼ਣ ਅਤੇ ਮਨੀ ਲਾਂਡਰਿੰਗ ਨੂੰ ਰੋਕਣ 'ਚ ਅਸਮਰਥ ਰਹਿਣ 'ਤੇ ਪਾਕਿਸਤਾਨ ਨੂੰ ਬਲੈਕ ਲਿਸਟ ਕਰ ਦਿੱਤਾ ਹੈ।ਆਸਟ੍ਰੇਲੀਆ ਦੀ ਰਾਜਧਾਨੀ ਕੈਨਬਰਾ ' ਚ ਇੱਕ ਮੀਟਿੰਗ ਦੌਰਾਨ FATF ਨੇ ਇਹ ਫ਼ੈਸਲਾ ਲਿਆ ਹੈ। ਐੱਫ਼ਏਟੀਐੱਫ਼ ਮੁਤਾਬਕ ਮਨੀ ਲਾਂਡਰਿੰਗ ਅਤੇ ਅੱਤਵਾਦੀਆਂ ਦੇ ਵਿੱਤਪੋਸ਼ਣ ਨਾਲ ਜੁੜੇ 40 ਮਾਨ ਦੰਡਾਂ 'ਚੋ 32 ਨੂੰ ਪਾਕਿਸਤਾਨ ਨੇ ਪੂਰਾ ਨਹੀਂ ਕੀਤਾ ਹੈ, ਜਿਸ ਕਰਕੇ ਪਾਕਿਸਤਾਨ ਨੂੰ ਬਲੈਕ ਲਿਸਟਿਡ ਕੀਤਾ ਗਿਆ ਹੈ। ਐੱਫ਼ਏਟੀਐੱਫ਼ ਦੇ ਏਸ਼ੀਆ ਪ੍ਰਸ਼ਾਂਤ ਇਕਾਈ ਵਲੋਂ ਬਲੈਕ ਲਿਸਟ 'ਚ ਪਾਏ ਜਾਣ ਤੋਂ ਬਾਅਦ ਹੁਣ ਪਾਕਿਸਤਾਨ ਦਾ FATF ਦੀ ਗ੍ਰੇ ਲਿਸਟ 'ਚੋ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ।

Pakistan ਪਾਕਿਸਤਾਨ ਨੂੰ ਮਿਲਿਆ ਇੱਕ ਹੋਰ ਵੱਡਾ ਝਟਕਾ , ਹੁਣ FATF ਦੀ ਬਲੈਕ ਲਿਸਟ ’ਚ ਪਾਕਿ

FATF ਨੇ ਪਾਕਿਸਤਾਨ ਨੂੰ ਅਕਤੂਬਰ 2019 ਤੱਕ ਆਪਣੀ ਕਾਰਜ ਯੋਜਨਾ ਨੂੰ ਪੂਰਾ ਕਰਨ ਲਈ ਕਿਹਾ ਸੀ। ਪਾਕਿਸਤਾਨ ਪਿਛਲੇ ਇੱਕ ਸਾਲ ਤੋਂ FATF ਦੀ ਗ੍ਰੇ ਲਿਸਟ 'ਚ ਹੈ ਅਤੇ FATF ਨੇ ਪਿਛਲੇ ਸਾਲ ਜੂਨ 'ਚ ਐਂਟੀ ਮਨੀ ਲਾਂਡਰਿੰਗ ਅਤੇ ਟੈਰਰ ਫੰਡਿੰਗ ਮੈਕੇਨਿਜ਼ਮ ਨੂੰ ਮਜ਼ਬੂਤ ਕਰਨ ਲਈ ਉਸ ਨਾਲ ਕੰਮ ਕਰਨ ਦਾ ਵਾਅਦਾ ਕੀਤਾ ਸੀ ਫਿਰ ਉਨ੍ਹਾਂ ਵਿੱਚ ਨਿਰਧਾਰਤ ਸਮੇਂ ਦੇ ਅੰਦਰ 10-ਪੁਆਇੰਟ ਦੀ ਕਾਰਜ ਯੋਜਨਾ 'ਤੇ ਕੰਮ ਕਰਨ ਲਈ ਸਹਿਮਤੀ ਹੋਈ ਸੀ। ਕਾਰਜ ਯੋਜਨਾ 'ਚ ਜਮਾਤ-ਉਦ-ਦਾਵਾ, ਫਲਾਹੀ-ਇਨਸਾਨੀਅਤ, ਲਸ਼ਕਰ-ਏ-ਤੋਇਬਾ, ਜੈਸ਼-ਏ-ਮੁਹੰਮਦ, ਹੱਕਾਨੀ ਨੈਟਵਰਕ ਅਤੇ ਅਫਗਾਨ-ਤਾਲਿਬਾਨ ਵਰਗੇ ਅੱਤਵਾਦੀ ਸੰਗਠਨਾਂ ਦੇ ਫੰਡਾਂ 'ਤੇ ਰੋਕ ਲਗਾਉਣ ਦੇ ਕਦਮ ਸ਼ਾਮਲ ਸਨ।

-PTCNews

Related Post