ਰਾਜਸਥਾਨ ਵਿੱਚ ਪਾਕਿਸਤਾਨੀ ਕਬੂਤਰ ਫ਼ੜਿਆ , ਦੋ ਦਿਨਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ ਪਰ ਨਹੀਂ ਖੋਲ੍ਹ ਰਿਹਾ ਮੂੰਹ

By  Shanker Badra September 18th 2019 02:29 PM

ਰਾਜਸਥਾਨ ਵਿੱਚ ਪਾਕਿਸਤਾਨੀ ਕਬੂਤਰ ਫ਼ੜਿਆ , ਦੋ ਦਿਨਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ ਪਰ ਨਹੀਂ ਖੋਲ੍ਹ ਰਿਹਾ ਮੂੰਹ:ਜੈਪੁਰ : ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੇ ਤਣਾਅ ਦੇ ਵਿਚਕਾਰ ਰਾਜਸਥਾਨ ਤੋਂ ਇਕ ਖ਼ਬਰ ਆਈ ਹੈ। ਰਾਜਸਥਾਨ ਦੇ ਕੁਝ ਹਿੱਸੇ ਪਾਕਿਸਤਾਨ ਨਾਲ ਲੱਗਦੇ ਹਨ ,ਜਿਥੇ ਇੱਕ ਕਬੂਤਰ ਪਾਕਿਸਤਾਨ ਤੋਂ ਉੱਠ ਕੇ ਰਾਜਸਥਾਨ ਦੇ ਸ਼੍ਰੀਗੰਗਾ ਨਗਰ ਜ਼ਿਲ੍ਹੇ 'ਚ ਆਇਆ ਸੀ।ਪਾਕਿਸਤਾਨ ਤੋਂ ਆਏ ਕਬੂਤਰ ਨੇ ਭਾਰਤੀ ਜਾਂਚ ਏਜੰਸੀਆਂ ਨੂੰ ਪਰੇਸ਼ਾਨ ਕਰ ਰੱਖਿਆ ਹੈ ,ਕਿਉਂਕਿ ਇਹ ਕਬੂਤਰ ਮੂੰਹ ਨਹੀਂ ਖੋਲ੍ਹ ਰਿਹਾ।

Pakistani Pigeon Arrested Rajasthan , Inquiries for two days ਰਾਜਸਥਾਨ ਵਿੱਚ ਪਾਕਿਸਤਾਨੀ ਕਬੂਤਰ ਫ਼ੜਿਆ , ਦੋ ਦਿਨਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ ਪਰ ਨਹੀਂ ਖੋਲ੍ਹ ਰਿਹਾ ਮੂੰਹ

ਮਿਲੀ ਜਾਣਕਾਰੀ ਅਨੁਸਾਰ ਕਬੂਤਰ ਇਕ ਕਿਸਾਨ ਲਖਵਿੰਦਰ ਸਿੰਘ ਦੇ ਖੇਤ 'ਚ ਬੈਠਿਆ ਸੀ। ਜਦੋਂ ਕਿਸਾਨ ਨੂੰ ਕਬੂਤਰ ਸ਼ੱਕੀ ਨਜ਼ਰ ਆਇਆ ਤਾਂ ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਜਿਸ ਮਗਰੋਂ ਪੁਲਿਸ ਨੇ ਨਾਲ ਬੀਐੱਸਐੱਫ ਦੇ ਅਧਿਕਾਰੀ ਮੌਕੇ 'ਤੇ ਪਹੁੰਚੇ ਤੇ ਕਬੂਤਰ ਨੂੰ ਆਪਣੇ ਕਬਜ਼ੇ 'ਚ ਲੈ ਗਏ।

Pakistani Pigeon Arrested Rajasthan , Inquiries for two days ਰਾਜਸਥਾਨ ਵਿੱਚ ਪਾਕਿਸਤਾਨੀ ਕਬੂਤਰ ਫ਼ੜਿਆ , ਦੋ ਦਿਨਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ ਪਰ ਨਹੀਂ ਖੋਲ੍ਹ ਰਿਹਾ ਮੂੰਹ

ਇਸ ਦੌਰਾਨ ਦੋ ਦਿਨਾਂ ਤੱਕ ਕਬੂਤਰ ਨੂੰ ਸ਼੍ਰੀਕਰਣਪੁਰ ਪੁਲਿਸ ਥਾਣੇ 'ਚ ਇਕ ਪਿੰਜਰੇ 'ਚ ਰੱਖਿਆ ਗਿਆ ਸੀ। ਬੀਐੱਸਐੱਫ ਤੇ ਪੁਲਿਸ ਦੇ ਅਧਿਕਾਰੀਆਂ ਨੇ ਆਪਣੇ ਪੱਧਰ 'ਤੇ ਜਾਂਚ ਕਰਨ ਤੋਂ ਬਾਅਦ ਹੋਰ ਜਾਂਚ ਏਜੰਸੀਆਂ ਨੂੰ ਸੂਚਨਾ ਦਿੱਤੀ। ਮੰਗਲਵਾਰ ਨੂੰ ਇਸ ਕਬੂਤਰ ਨੂੰ ਬੀਕਾਨੇਰ ਦੇ ਵੈਟੇਨਰੀ ਕਾਲਜ 'ਚ ਲਿਜਾਇਆ ਗਿਆ ਅਤੇ  ਹੁਣ ਇਸ ਦੀ ਜਾਂਚ ਵੈਟੇਨਰੀ ਕਾਲਜ 'ਚ ਹੋਵੇਗੀ।ਦਿੱਲੀ ਤੋਂ ਵੀ ਮਾਹਿਰ ਆਉਣਗੇ।

Pakistani Pigeon Arrested Rajasthan , Inquiries for two days ਰਾਜਸਥਾਨ ਵਿੱਚ ਪਾਕਿਸਤਾਨੀ ਕਬੂਤਰ ਫ਼ੜਿਆ , ਦੋ ਦਿਨਾਂ ਤੋਂ ਕੀਤੀ ਜਾ ਰਹੀ ਪੁੱਛਗਿੱਛ ਪਰ ਨਹੀਂ ਖੋਲ੍ਹ ਰਿਹਾ ਮੂੰਹ

ਹੋਰ ਖ਼ਬਰਾਂ ਦੇਖਣ ਲਈ ਇਸ ਲਿੰਕ 'ਤੇ ਕਲਿੱਕ ਕਰੋ :ਬਾਲੀਵੁੱਡ ਦੇ ਮਸ਼ਹੂਰ ਫ਼ਿਲਮ ਨਿਰਮਾਤਾ ਸ਼ਿਆਮ ਰਾਮਸੇ ਦਾ ਦਿਹਾਂਤ , ਵੀਰਾਨਾ ਤੇ ਪੁਰਾਣਾ ਮੰਦਰ ਵਰਗੀਆਂ ਬਣਾਈਆਂ ਸੀ ਡਰਾਉਣੀਆਂ ਫਿਲਮਾਂ

ਇੱਕ ਮੁਲਾਜ਼ਮ ਨੇ ਦੱਸਿਆ ਕਿ ਕਬੂਤਰ ਦੀ ਪੂਛ 'ਤੇ ਉਰਦੂ ਭਾਸ਼ਾ 'ਚ ਮੋਹਰ ਲੱਗੀ ਹੈ। ਇਸ ਦੇ ਨਾਲ ਹੀ ਦਸ ਅੰਕਾਂ 'ਚ ਨੰਬਰ ਵੀ ਲਿਖੇ ਹੋਏ ਹਨ। ਕਬੂਤਰ ਦੇ ਪੈਰਾਂ 'ਚ ਉਰਦੂ 'ਚ ਉਸਤਾਦ, ਅਖ਼ਤਰ ਤੇ ਇਰਫ਼ਾਨ ਲਿਖਿਆ ਹੋਇਆ ਹੈ। ਇੰਟੈਲੀਜੈਂਸ ਏਜੰਸੀ ਦੀ ਟੀਮ ਵੀ ਇਸ ਦੀ ਗੰਭੀਰਤਾ ਨਾਲ ਜਾਂਚ ਕਰ ਚੁੱਕੀਆਂ ਹਨ।

-PTCNews

Related Post