ਪਪੀਤਾ ਖਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ , ਅਸਲੀਅਤ ਜਾਣਕੇ ਉੱਡ ਜਾਣਗੇ ਸਭ ਦੇ ਹੋਸ਼

By  Shanker Badra October 22nd 2020 02:36 PM

ਪਪੀਤਾ ਖਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ , ਅਸਲੀਅਤ ਜਾਣਕੇ ਉੱਡ ਜਾਣਗੇ ਸਭ ਦੇ ਹੋਸ਼:ਫਾਜ਼ਿਲਕਾ : ਪੰਜਾਬ 'ਚ ਇਸ ਸਮੇਂ ਤਿਉਹਾਰਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਲੋਕ ਤਿਉਹਾਰਾਂ ਦੇ ਮੱਦੇਨਜ਼ਰ ਮਿਠਾਈਆਂ ਤੇ ਫ਼ਲ ਖਰੀਦਦੇ ਹਨ। ਇਨ੍ਹਾਂ ਦਿਨਾਂ ਵਿੱਚ ਮਿਲਾਵਟ ਦਾ ਧੰਦਾ ਵੀ ਜੋਰਾਂ ਸੋਰਾਂ ਨਾਲ ਹੁੰਦਾ ਹੈ।

papaya warehouse in a garbage dump, raid by the health department ਪਪੀਤਾ ਖਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ , ਅਸਲੀਅਤ ਜਾਣਕੇ ਉੱਡ ਜਾਣਗੇ ਸਭ ਦੇ ਹੋਸ਼

ਜੇਕਰ ਤੁਸੀਂ ਵੀ ਪਪੀਤਾ ਖਾਣ ਬਾਰੇ ਸੋਚ ਰਹੇ ਹੋ ਤਾਂ ਉਸ ਤੋਂ ਪਹਿਲਾਂ ਇਹ ਖ਼ਬਰ ਜ਼ਰੂਰ ਪੜ੍ਹ ਲਓ। ਪਪੀਤੇ ਦੇ ਗੁਣਕਾਰੀ ਫ਼ਾਇਦੇ ਹੋਣ ਕਾਰਨ ਹਰ ਵਿਅਕਤੀ ਇਸ ਨੂੰ ਖਾਣ ਪਸੰਦ ਕਰਦਾ ਹੈ ਪਰ ਕਿਤੇ ਤੁਸੀਂ ਪਪੀਤੇ ਦੇ ਭੁਲੇਖੇ ਜ਼ਹਿਰ ਤਾਂ ਨਹੀਂ ਖਾ ਰਹੇ। ਫਾਜ਼ਿਲਕਾ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਫਾਜ਼ਿਲਕਾ ਦੀ ਸਥਾਨਕ ਮੰਡੀ 'ਚ ਅੱਜ ਸਿਹਤ ਵਿਭਾਗ ਨੇ ਸਵੇਰੇ ਛਾਪਾ ਮਾਰਿਆ ਹੈ। ਦਰਅਸਲ 'ਚ ਸਿਹਤ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਸਬਜ਼ੀ ਮੰਡੀ 'ਚ ਕੂੜੇ ਦੇ ਢੇਰਾਂ 'ਚ ਖੁੱਲ੍ਹੇ ਗੋਦਾਮ ਬਣਾ ਕੇ ਪਪੀਤਾ ਸਟੋਰ ਕੀਤਾ ਗਿਆ ਹੈ ,ਜੋ ਆਪਣੇ ਆਪ 'ਚ ਕਈ ਬਿਮਾਰੀਆਂ ਨੂੰ ਸੱਦਾ ਦਿੰਦਾ ਹੈ।

papaya warehouse in a garbage dump, raid by the health department ਪਪੀਤਾ ਖਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ , ਅਸਲੀਅਤ ਜਾਣਕੇ ਉੱਡ ਜਾਣਗੇ ਸਭ ਦੇ ਹੋਸ਼

ਇਹ ਵੀ ਪੜ੍ਹੋ : ਦਸਵੀਂ 'ਚ ਪੜ੍ਹਦੀ ਲੜਕੀ ਦਾ ਹੋਇਆ ਪੇਟ ਦਰਦ, ਪਰ ਦਿੱਤਾ ਬੱਚੇ ਨੂੰ ਜਨਮ

ਜਿਸ ਦੇ ਬਾਅਦ ਸਿਹਤ ਵਿਭਾਗ ਨੇ ਮੌਕੇ 'ਤੇ ਪਹੁੰਚ ਕੇ ਛਾਪਾ ਮਾਰ ਦੇਖਿਆ ਤਾਂ ਗੰਦਗੀ ਦੇ ਢੇਰ 'ਚ ਫੇਸਿੰਗ ਕਰਕੇ ਪਪੀਤਾ ਸਟੋਰ ਕੀਤਾ ਗਿਆ ਸੀ। ਸਿਹਤ ਵਿਭਾਗ ਦੇ ਫੂਡ ਸੇਫਟੀ ਅਧਿਕਾਰੀ ਅਭਿਨਵ ਖੋਸਲਾ ਨੇ ਦੱਸਿਆ ਕਿ ਉਨ੍ਹਾਂ ਨੇ ਗੁਪਤਾ ਸੂਚਨਾ ਦੇ ਆਧਾਰ ਇਹ ਛਾਪੇਮਾਰੀ ਕੀਤੀ ਹੈ ਹਾਲਾਂਕਿ ਇਨ੍ਹਾਂ ਦੇ ਕੋਲ ਨਾ ਤਾਂ ਕੋਈ ਲਾਈਸੈਂਸ ਹੈ ਅਤੇ ਨਾ ਹੀ ਉਨ੍ਹਾਂ ਦੇ ਇੱਥੇ ਕੋਈ ਸਫ਼ਾਈ ਹੈ।

papaya warehouse in a garbage dump, raid by the health department ਪਪੀਤਾ ਖਾਣ ਤੋਂ ਪਹਿਲਾਂ ਜ਼ਰੂਰ ਪੜ੍ਹੋ ਇਹ ਖ਼ਬਰ , ਅਸਲੀਅਤ ਜਾਣਕੇ ਉੱਡ ਜਾਣਗੇ ਸਭ ਦੇ ਹੋਸ਼

ਉਨ੍ਹਾਂ ਨੇ ਦੱਸਿਆ ਕਿ ਆਸ -ਪਾਸ ਬਣੀਆਂ ਝੁੱਗੀਆਂ-ਝੋਪੜੀਆਂ ਦੇ ਗੁਸਲਖਾਨੇ ਦੀ ਗੰਦਗੀ ਇੱਥੇ ਇਕੱਠੀ ਹੋ ਰਹੀ ਹੈ, ਜਿਨ੍ਹਾਂ 'ਚ ਇਹ ਪਪੀਤਾ ਪਕਾਇਆ ਜਾ ਰਿਹਾ ਹੈ। ਇੰਨਾ ਹੀ ਨਹੀਂ ਇਸ ਨੂੰ ਪਕਾਉਣ ਦੇ ਲਈ ਚਾਈਨੀਸ ਚੂਨੇ ਦਾ ਵੀ ਇਸਤੇਮਾਲ ਕੀਤਾ ਜਾ ਰਿਹਾ ਹੈ। ਫਿਲਹਾਲ ਗੋਦਾਮ ਮਾਲਕਾਂ ਨੂੰ ਨੋਟਿਸ ਜਾਰੀ ਕਰ ਦਿੱਤਾ ਗਿਆ ਹੈ ਅਤੇ ਸੈਂਪਲ ਲੈ ਕੇ ਲੈਬ ਭੇਜੇ ਜਾ ਰਹੇ ਹਨ।

papaya warehouse in a garbage dump, raid by the health department

-PTCNews

Related Post