ਬਾਜ਼ਾਰ 'ਚ ਜਲਦ ਮਿਲੇਗਾ 'ਪਾਰਲੇ-ਜੀ' ਆਟਾ, 'ਸਿਹਤ 'ਚ ਕਰੇਗਾ ਸੁਧਾਰ'

By  Baljit Singh June 7th 2021 08:25 PM

ਨਵੀਂ ਦਿੱਲੀ: ਬਿਸਕੁਟ ਤੇ ਸਨੈਕਸ ਬਣਾਉਣ ਵਾਲੀ ਪ੍ਰਮੁੱਖ ਕੰਪਨੀ ਪਾਰਲੇ ਪ੍ਰਾਡਕਟਸ ਨੇ ਪਾਰਲੇ-ਜੀ ਬ੍ਰਾਂਡ ਤਹਿਤ ਪੈਕੇਟ ਬੰਦ ਕਣਕ ਦਾ ਆਟਾ ਉਤਰਾਨ ਦੀ ਘੋਸ਼ਣਾ ਕੀਤੀ ਹੈ।

ਪੜੋ ਹੋਰ ਖਬਰਾਂ: ਦੇਸ਼ ਦੇ 18+ ਨਾਗਰਿਕਾਂ ਨੂੰ ਮੋਦੀ ਦਾ ਤੋਹਫਾ, ਮੁਫਤ ਮਿਲੇਗੀ ਕੋਰੋਨਾ ਵੈਕਸੀਨ

ਪਾਰਲੇ ਪ੍ਰਾਡਕਟਸ ਦੇ ਸੀਨੀਅਰ (ਕੈਟਾਗਿਰੀ ਹੈੱਡ) ਮਯੰਕ ਸ਼ਾਹ ਨੇ ਸੋਮਵਾਰ ਨੂੰ ਕਿਹਾ, ''ਪਾਰਲੇ ਬਾਜ਼ਾਰ ਵਿਚ 'ਪਾਰਲੇ ਜੀ ਚੱਕੀ ਆਟਾ' ਦੀ ਪੇਸ਼ਕਸ਼ ਦੇ ਨਾਲ ਆਪਣੇ ਪੋਰਟਫੋਲੀਓ ਦਾ ਵਿਸਥਾਰ ਕਰ ਰਹੀ ਹੈ। ਬ੍ਰਾਂਡਿਡ ਆਟਾ ਸ਼੍ਰੇਣੀ ਵਿਚ ਭਾਰੀ ਮੌਕੇ ਮੌਜੂਦ ਹਨ ਅਤੇ ਮਹਾਮਾਰੀ ਫ਼ੈਲਣ ਤੋਂ ਬਾਅਦ ਇਸ ਵਿਚ ਤੇਜ਼ੀ ਆਈ ਹੈ।''

ਪੜੋ ਹੋਰ ਖਬਰਾਂ: ਪੈਟਰੋਲ-ਡੀਜ਼ਲ ਦੀਆਂ ਵਧਦੀਆਂ ਕੀਮਤਾਂ ਉੱਤੇ ਪੈਟਰੋਲੀਅਮ ਮੰਤਰੀ ਨੇ ਦਿੱਤਾ ਇਹ ਬਿਆਨ

ਉਨ੍ਹਾਂ ਕਿਹਾ ਕਿ ਗੈਰ ਬ੍ਰਾਂਡਿਡ ਤੇ ਖੁੱਲ੍ਹੇ ਆਟੇ ਦੀ ਜਗ੍ਹਾ ਪੈਕੇਡ ਬ੍ਰਾਂਡਿਡ ਆਟੇ ਵੱਲ ਬਾਜ਼ਾਰ ਦਾ ਝੁਕਾਅ ਵੱਧ ਰਿਹਾ ਹੈ। ਸ਼ਾਹ ਨੇ ਕਿਹਾ ਕਿ ਚੰਗੀ ਗੁਣਵੱਤਾ ਵਾਲੀ ਕਣਕ ਤੋਂ ਬਣਿਆ ਪਾਰਲੇ-ਜੀ ਆਟਾ ਬਾਜ਼ਾਰ ਦੇ ਰੁਖ਼ ਨੂੰ ਬਦਲਣ ਦੀ ਸਮਰੱਥਾ ਰੱਖਦਾ ਹੈ, ਜੋ ਲੰਮੇ ਸਮੇਂ ਵਿਚ ਖਪਤਕਾਰਾਂ ਦੇ ਸਿਹਤ ਵਿਚ ਸੁਧਾਰ ਲਿਆਵੇਗਾ। 1929 ਵਿਚ ਸਥਾਪਤ ਪਾਰਲੇ-ਜੀ ਬਿਸਕੁਟ, ਸਨੈਕਸ ਅਤੇ ਮਿਠਾਈ ਸ਼੍ਰੇਣੀ ਵਿਚ ਕੰਮ ਕਰਦੀ ਹੈ।

ਪੜੋ ਹੋਰ ਖਬਰਾਂ: ਸ਼੍ਰੋਮਣੀ ਅਕਾਲੀ ਦਲ ਨੇ ‘ਬਲਬੀਰ ਸਿੱਧੂ’ ਦੀ ਰਿਹਾਇਸ਼ ਅੱਗੇ ਲਾਇਆ ਧਰਨਾ

ਪਾਰਲੇ-ਜੀ ਚੱਕੀ ਆਟਾ ਅਜੇ ਉੱਤਰੀ ਅਤੇ ਪੱਛਮੀ ਖੇਤਰਾਂ ਵਿਚ ਦੋ, ਪੰਜ ਅਤੇ ਦਸ ਕਿਲੋ ਦੇ ਪੈਕੇ ਵਿਚ ਉਪਲਬਧ ਹੈ, ਜਿਸ ਦੀ ਕੀਮਤ ਕ੍ਰਮਵਾਰ 102 ਰੁਪਏ, 245 ਰੁਪਏ ਅਤੇ 450 ਰੁਪਏ ਰੱਖੀ ਗਈ ਹੈ। ਪਾਰਲੇ-ਜੀ ਆਟੇ ਦੀ ਵਿਕਰੀ ਸ਼ਹਿਰੀ ਤੇ ਪੇਂਡੂ ਦੋਹਾਂ ਖੇਤਰਾਂ ਵਿਚ ਹੋਵੇਗੀ।

-PTC News

Related Post