ਜ਼ਿਲ੍ਹਾ ਗੁਰਦਾਸਪੁਰ ਦੇ ਭਾਜਪਾ ਪ੍ਰਧਾਨ ਦੀ ਹੋਈ ਚੋਣ, ਪਰਮਿੰਦਰ ਗਿੱਲ ਦੇ ਸਿਰ ਸਜਿਆ ਤਾਜ

By  Jashan A December 29th 2019 02:44 PM

ਜ਼ਿਲ੍ਹਾ ਗੁਰਦਾਸਪੁਰ ਦੇ ਭਾਜਪਾ ਪ੍ਰਧਾਨ ਦੀ ਹੋਈ ਚੋਣ, ਪਰਮਿੰਦਰ ਗਿੱਲ ਦੇ ਸਿਰ ਸਜਿਆ ਤਾਜ,ਗੁਰਦਾਸਪੁਰ: ਪੰਜਾਬ ਭਰ 'ਚ ਭਾਜਪਾ ਵਲੋਂ ਜ਼ਿਲ੍ਹਾ ਪ੍ਰਧਾਨ ਦੀਆਂ ਨਿਯੁਕਤੀਆਂ ਕੀਤੀਆਂ ਜਾ ਰਹੀਆਂ ਹਨ। ਅੱਜ ਗੁਰਦਾਸਪੁਰ 'ਚ ਵੀ ਭਾਜਪਾ ਵਰਕਰਾਂ ਵਲੋਂ ਸਰਬਸੰਮਤੀ ਨਾਲ ਪਰਮਿੰਦਰ ਗਿੱਲ ਨੂੰ ਜ਼ਿਲ੍ਹਾ ਪ੍ਰਧਾਨ ਚੁਣਿਆ ਗਿਆ। ਇਸ ਮੌਕੇ ਵਰਕਰਾਂ ਨੇ ਹਾਰ ਪਾ ਅਤੇ ਲੱਡੂ ਵੰਡ ਕੇ ਆਪਣੀ ਖੁਸ਼ੀ ਜਾਹਿਰ ਕੀਤੀ ਅਤੇ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।

Parminder Gillਇਸ ਮੌਕੇ ਨਵ ਨਿਯੁਕਤ ਪ੍ਰਧਾਨ ਪਰਮਿੰਦਰ ਗਿੱਲ ਨੇ ਕਿਹਾ ਕਿ ਉਹ ਪਾਰਟੀ ਹਾਈਕਮਾਨ ਅਤੇ ਵਰਕਰਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ,ਜਿਹਨਾਂ ਨੇ ਉਹਨਾਂ ਨੂੰ ਸਰਬਸੰਮਤੀ ਨਾਲ ਜ਼ਿਲ੍ਹਾ ਪ੍ਰਧਾਨ ਚੁਣਿਆ ਹੈ।

ਹੋਰ ਪੜ੍ਹੋ: ਪਾਕਿਸਤਾਨ ਦੇ ਕ੍ਰਿਕੇਟਰ ਬਾਬਰ ਆਜ਼ਮ ਨੇ ਰਚਿਆ ਇਤਿਹਾਸ, ਛੱਡਿਆ ਕੋਹਲੀ ਨੂੰ ਵੀ ਪਿੱਛੇ

Parminder Gillਉਹਨਾਂ ਕਿਹਾ ਕਿ ਪਾਰਟੀ ਲਈ ਪੂਰੀ ਜਿੰਮੇਵਾਰੀ ਨਾਲ ਕੰਮ ਕਰਨਗੇ ਤੇ ਜ਼ਿਲੇ 'ਚ ਭਾਜਪਾ ਨੂੰ ਹੋਰ ਮਜਬੂਤ ਕਰਨਗੇ। ਉਹਨਾਂ ਇਹ ਵੀ ਕਿਹਾ ਕਿ ਜੋ ਵਰਕਰ ਪਾਰਟੀ ਨਾਲ ਨਰਾਜ਼ ਹਨ ਉਹਨਾਂ ਨੂੰ ਨਾਲ ਜੋੜਨਗੇ।

-PTC News

Related Post