ਆਮ ਆਦਮੀ ਪਾਰਟੀ ਨੂੰ ਝਟਕਾ , 2 ਸਾਬਕਾ ਕੌਂਸਲਰ ਤੇ ਆਪ ਨੇਤਾ ਅਕਾਲੀ ਦਲ 'ਚ ਸ਼ਾਮਲ

By  Shanker Badra May 3rd 2019 02:11 PM

ਆਮ ਆਦਮੀ ਪਾਰਟੀ ਨੂੰ ਝਟਕਾ , 2 ਸਾਬਕਾ ਕੌਂਸਲਰ ਤੇ ਆਪ ਨੇਤਾ ਅਕਾਲੀ ਦਲ 'ਚ ਸ਼ਾਮਲ:ਪਟਿਆਲਾ : ਪਟਿਆਲਾ ਸ਼ਹਿਰ ਵਿਚ ਅੱਜ ਆਮ ਆਦਮੀ ਪਾਰਟੀ ਨੂੰ ਉਸ ਵੇਲੇ ਵੱਡਾ ਝਟਕਾ ਲੱਗਿਆ ਜਦੋਂ ਪਾਰਟੀ ਦੇ ਦੋ ਸੀਨੀਅਰ ਨੇਤਾ ਤੇ ਸਾਬਕਾ ਕੌਂਸਲਰ ਹਰਦੀਪ ਸਿੰਘ ਭੰਗੂ ਅਤੇ ਇੰਦਰਜੀਤ ਸਿੰਘ ਖਰੌੜ ਅਤੇ ਅਮਰੀਕ ਸਿੰਘ ਸੀਨੀਅਰ ਨੇਤਾ ਸਾਥੀਆਂ ਸਮੇਤ ਸ੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਹੋ ਗਏ।ਅਕਾਲੀ-ਭਾਜਪਾ ਦੇ ਉਮੀਦਵਾਰ ਤੇ ਸਾਬਕਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਦੋਹਾਂ ਨੂੰ ਸਿਰੋਪਾਓ ਪਾ ਕੇ ਸ਼੍ਰੋਮਣੀ ਅਕਾਲੀ ਦਲ ਵਿਚ ਸ਼ਾਮਲ ਕੀਤਾ।

Patiala 2 former counselor and AAP leader Join SAD ਆਮ ਆਦਮੀ ਪਾਰਟੀ ਨੂੰ ਝਟਕਾ , 2 ਸਾਬਕਾ ਕੌਂਸਲਰ ਤੇ ਆਪ ਨੇਤਾ ਅਕਾਲੀ ਦਲ 'ਚ ਸ਼ਾਮਲ

ਇਸ ਮੌਕੇ ਬਾਬੂ ਕਬੀਰ ਦਾਸ ਹਲਕਾ ਇੰਚਾਰਜ ਨਾਭਾ, ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਸਾਬਕਾ ਮੇਅਰ ਅਜੀਤਪਾਲ ਸਿੰਘ ਕੋਹਲੀ, ਹਰਪਾਲ ਜੁਨੇਜਾ ਸ਼ਹਿਰੀ ਪ੍ਰਧਾਨ, ਹਰਿੰਦਰਪਾਲ ਸਿੰਘ ਟੌਹੜਾ ਸਾਬਕਾ ਚੇਅਰਮੈਨ, ਸੰਜੀਵ ਸਿੰਗਲਾ ਕੌਮੀ ਜਨਰਲ ਸਕੱਤਰ, ਜਥੇ. ਹਰਬੰਸ ਸਿੰਘ ਲੰਗ, ਸ਼ਾਮ ਸਿੰਘ ਅਬਲੋਵਾਲ ਸਮੇਤ ਸੀਨੀਅਰ ਲੀਡਰਸ਼ਿਪ ਹਾਜ਼ਰ ਸੀ।

Patiala 2 former counselor and AAP leader Join SAD ਆਮ ਆਦਮੀ ਪਾਰਟੀ ਨੂੰ ਝਟਕਾ , 2 ਸਾਬਕਾ ਕੌਂਸਲਰ ਤੇ ਆਪ ਨੇਤਾ ਅਕਾਲੀ ਦਲ 'ਚ ਸ਼ਾਮਲ

ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਕਾਂਗਰਸ ਨੂੰ ਪੂਰੇ ਦੇਸ਼ ਭਰ ਵਿੱਚ ਭਾਰੀ ਹਾਰ ਦਾ ਸਾਹਮਣਾ ਕਰਨਾ ਪਵੇਗਾ।ਉਨ੍ਹਾਂ ਆਖਿਆ ਕਿ ਹੁਣ ਪਿੰਡਾਂ ਅਤੇ ਸ਼ਹਿਰਾਂ ਦੇ ਲੋਕਾਂ ਨੇ ਇੱਕ ਹੋ ਕੇ ਕਾਂਗਰਸ ਤੇ 'ਆਪ' ਦਾ ਪੂਰੀ ਤਰ੍ਹਾਂ ਬਾਈਕਾਟ ਕਰ ਦਿੱਤਾ ਹੈ ਅਤੇ ਸਾਰੇ ਲੀਡਰ ਅਕਾਲੀ ਦਲ ਵਿਚ ਸ਼ਾਮਲ ਹੋ ਰਹੇ ਹਨ।ਉਨ੍ਹਾਂ ਨੇ ਕਿਹਾ ਕਿ ਕਾਂਗਰਸ ਹੁਣ ਆਪਣੇ ਹੀ ਝੂਠ ਦੇ ਮਾਇਆ ਜਾਲ ਵਿੱਚ ਫਸ ਚੁੱਕੀ ਹੈ, ਇਸ ਲਈ ਹੁਣ ਉਸਦਾ ਹਾਰਨਾ ਸੌ ਫੀਸਦੀ ਤੈਅ ਹੋ ਚੁੱਕਿਆ ਹੈ।

Patiala 2 former counselor and AAP leader Join SAD ਆਮ ਆਦਮੀ ਪਾਰਟੀ ਨੂੰ ਝਟਕਾ , 2 ਸਾਬਕਾ ਕੌਂਸਲਰ ਤੇ ਆਪ ਨੇਤਾ ਅਕਾਲੀ ਦਲ 'ਚ ਸ਼ਾਮਲ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਜ਼ੀਰਕਪੁਰ ‘ਚ ਪਰਿਵਾਰ ਨੂੰ ਬੰਧਕ ਬਣ ਕੇ ਲੁਟੇਰੇ ਗਹਿਣੇ ਤੇ ਨਗਦੀ ਲੁੱਟ ਕੇ ਹੋਏ ਫ਼ਰਾਰ

ਉਨ੍ਹਾਂ ਨੇ ਕਿਹਾ ਕਿ ਕਾਂਗਰਸ ਨੇ ਨਾ ਤਾਂ ਪਿੰਡਾਂ ਦੇ ਲੋਕਾਂ ਲਈ ਕਦੀ ਕੁੱਝ ਕੀਤਾ ਅਤੇ ਨਾ ਹੀ ਸ਼ਹਿਰਾਂ ਦੇ ਲੋਕਾਂ ਲਈ ਕੁੱਝ ਕੀਤਾ।ਹੁਣ ਲੋਕ ਪੂਰੀ ਤਰ੍ਹਾਂ ਕਾਂਗਰਸ ਨੂੰ ਦੇਸ਼ 'ਚੋਂ ਭਜਾਉਣ ਲਈ ਤਿਆਰ-ਬਰ-ਤਿਆਰ ਬੈਠੇ ਹਨ।ਰੱਖੜਾ ਨੇ ਆਖਿਆ ਕਿ ਸ਼੍ਰੋਮਣੀ ਅਕਾਲੀ ਦਲ -ਭਾਜਪਾ ਨੇ ਵਿਕਾਸ ਕਰਵਾ ਕੇ ਲੋਕਾਂ ਦੇ ਦਿਲਾਂ ਅੰਦਰ ਥਾਂ ਬਣਾ ਲਈ ਹੈ, ਇਸ ਲਈ ਇਸ ਵਾਰ ਲੋਕਾਂ ਦੇ ਸਹਿਯੋਗ ਨਾਲ ਅਕਾਲੀ-ਭਾਜਪਾ ਕਾਂਗਰਸ ਨੂੰ ਵੱਡੀ ਹਾਰ ਦੇਵੇਗੀ।

-PTCNews

ਹੋਰ Videos ਦੇਖਣ ਲਈ ਸਾਡਾ you tube ਚੈਨਲ ਸਬਸਕ੍ਰਾਈਬ ਕਰੋ

Related Post