550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਲੜਕੀ ਨੇ "ਜਪੁਜੀ ਸਾਹਿਬ" ਦੇ ਸ਼ਬਦਾਂ ਨਾਲ ਬਣਾਇਆ ਬਾਬੇ ਨਾਨਕ ਦਾ ਚਿੱਤਰ

By  Jashan A October 30th 2019 04:08 PM

550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਲੜਕੀ ਨੇ "ਜਪੁਜੀ ਸਾਹਿਬ" ਦੇ ਸ਼ਬਦਾਂ ਨਾਲ ਬਣਾਇਆ ਬਾਬੇ ਨਾਨਕ ਦਾ ਚਿੱਤਰ,ਪਟਿਆਲਾ: ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਲੈ ਕੇ ਸੰਗਤਾਂ 'ਚ ਖਾਸਾ ਉਤਸ਼ਾਹ ਹੈ। ਦੁਨੀਆ ਭਰ 'ਚ ਸੰਗਤਾਂ ਵੱਲੋਂ ਪ੍ਰਕਾਸ਼ ਪੁਰਬ ਮੌਕੇ ਕਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ।

ਉਥੇ ਹੀ ਕੁਝ ਲੋਕ ਆਪਣੇ ਢੰਗ ਨਾਲ ਗੁਰੂ ਸਾਹਿਬ ਨੂੰ ਯਾਦ ਕਰ ਰਹੇ ਹਨ। ਅਜਿਹੇ 'ਚ ਪੰਜਾਬੀ ਯੂਨੀਵਰਸਿਟੀ ਦੇ ਫਾਈਨ ਆਰਟ ਡਿਪਾਰਟਮੈਂਟ ਦੀ ਪ੍ਰਭਲੀਨ ਨੇ ਵੀ ਗੁਰੂ ਸਾਹਿਬ ਜੀ ਨੂੰ ਅਨੋਖੇ ਢੰਗ ਨਾਲ ਯਾਦ ਕੀਤਾ ਹੈ।

ਹੋਰ ਪੜ੍ਹੋ: 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ "Air India" ਦਾ ਵਿਲੱਖਣ ਉਪਰਾਲਾ, ਦੇਖੋ ਤਸਵੀਰਾਂ

ਦਰਅਸਲ, ਪ੍ਰਭਲੀਨ ਨੇ ਜਪੁਜੀ ਸਾਹਿਬ ਦੇ ਸ਼ਬਦਾਂ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਚਿੱਤਰ ਬਣਾਇਆ ਹੈ। ਇਨ੍ਹਾਂ ਸ਼ਬਦਾਂ ਨੂੰ ਇਸ ਤਰੀਕੇ ਨਾਲ ਲਿਖਿਆ ਗਿਆ ਹੈ ਕਿ ਬੋਰਡ 'ਤੇ ਗੁਰੂ ਸਾਹਿਬ ਦੇ ਦੀਦਾਰ ਹੋ ਰਹੇ ਹਨ।

ਪ੍ਰਭਲੀਨ ਨੂੰ ਚਿੱਤਰ ਤਿਆਰ ਕਰਨ 'ਚ 3 ਮਹੀਨੇ ਲੱਗੇ ਹਨ। ਚਿੱਤਰ ਤਿਆਰ ਕਰਨ ਮਗਰੋਂ ਪ੍ਰਭਲੀਨ ਕਾਫੀ ਖੁਸ਼ ਹੈ ਤੇ ਉਹ ਆਪਣੇ ਆਪ ਨੂੰ ਵਡਭਾਗਾ ਸਮਝ ਰਹੀ ਹੈ।

-PTC News

Related Post