ਪਟਿਆਲਾ: ਵਿਦਿਆਰਥੀਆਂ ਨੂੰ ਸਕੂਲ ਅੰਦਰ ਨਾ ਵੜਨ ਨੂੰ ਲੈ ਕੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਖਿਲਾਫ ਕੀਤੀ ਨਾਅਰੇਬਾਜ਼ੀ, ਦੇਖੋ ਤਸਵੀਰਾਂ

By  Jashan A March 18th 2019 02:11 PM -- Updated: March 18th 2019 03:22 PM

ਪਟਿਆਲਾ: ਵਿਦਿਆਰਥੀਆਂ ਨੂੰ ਸਕੂਲ ਅੰਦਰ ਨਾ ਵੜਨ ਨੂੰ ਲੈ ਕੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਖਿਲਾਫ ਕੀਤੀ ਨਾਅਰੇਬਾਜ਼ੀ, ਦੇਖੋ ਤਸਵੀਰਾਂ,ਪਟਿਆਲਾ: ਅੱਜ ਪਟਿਆਲਾ ਦੇ ਬੁੱਢਾ ਦਲ ਪਬਲਿਕ ਸਕੂਲ ਦੇ ਬਾਹਰ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਕਲਾਸਾਂ ਲਾਉਣ ਲਈ ਪੁੱਜੇ ਵਿਦਿਆਰਥੀਆਂ ਨੂੰ ਸਕੂਲ ਦੇ ਅੰਦਰ ਨਾ ਵੜਨ ਦਿੱਤਾ ਗਿਆ।ਇਸ ਦੌਰਾਨ ਵਿਦਿਆਰਥੀਆਂ ਤੇ ਮਾਪਿਆਂ ਵੱਲੋਂ ਸਕੂਲ ਪ੍ਰਬੰਧਕਾਂ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

pti ਪਟਿਆਲਾ: ਵਿਦਿਆਰਥੀਆਂ ਨੂੰ ਸਕੂਲ ਅੰਦਰ ਨਾ ਵੜਨ ਨੂੰ ਲੈ ਕੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਖਿਲਾਫ ਕੀਤੀ ਨਾਅਰੇਬਾਜ਼ੀ, ਦੇਖੋ ਤਸਵੀਰਾਂ

ਇਸ ਦੌਰਾਨ ਮਾਪਿਆਂ ਨੇ ਕਿਹਾ ਕਿ ਹਾਈ ਕੋਰਟ ਵੱਲੋਂ ਜਾਰੀ ਦਿਸ਼ਾ ਨਿਰਦੇਸਾਂ ਹੇਠ ਸਕੂਲ ਪ੍ਰਬੰਧਕ ਕੋਈ ਵੀ ਦਾਖਲਾ ਫੀਸ ਨਹੀਂ ਲੈ ਸਕਦੇ ਹਨ, ਜਿਸ ਦੇ ਵਿਰੋਧ 'ਚ ਸਕੂਲ ਪ੍ਰਬੰਧਕਾਂ ਨੇ ਵਿਦਿਆਰਥੀਆਂ ਨੂੰ ਅੰਦਰ ਨਹੀਂ ਵੜਨ ਦਿੱਤਾ ਹੈ।ਇਸ ਮੌਕੇ ਪੁੱਜੇ ਡਿਪਟੀ ਡੀਈਓ ਕੁਲਭੂਸ਼ਣ ਸਿੰਘ ਬਾਜਵਾ ਵੱਲੋਂ ਸਕੂਲ ਪ੍ਰਬੰਧਕਾਂ ਨਾਲ ਵੀ ਮੀਟਿੰਗ ਕੀਤੀ ਪ੍ਰੰਤੂ ਉਨ੍ਹਾਂ ਵਿਚਕਾਰ ਕੋਈ ਸਹਿਮਤੀ ਨਾ ਬਣੀ। ਫਿਲਹਾਲ ਮਾਪਿਆਂ ਅਤੇ ਸਕੂਲ ਪ੍ਰਬੰਧਕਾਂ ਵੱਲੋਂ ਧਰਨਾ ਜਾਰੀ ਹੈ।

pti ਪਟਿਆਲਾ: ਵਿਦਿਆਰਥੀਆਂ ਨੂੰ ਸਕੂਲ ਅੰਦਰ ਨਾ ਵੜਨ ਨੂੰ ਲੈ ਕੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਖਿਲਾਫ ਕੀਤੀ ਨਾਅਰੇਬਾਜ਼ੀ, ਦੇਖੋ ਤਸਵੀਰਾਂ

ਮਿਲੀ ਜਾਣਕਾਰੀ ਮੁਤਾਬਿਕ ਸੋਮਵਾਰ ਨੂੰ ਜਦੋਂ ਕਲਾਸਾਂ ਲਾਉਣ ਲਈ ਵਿਦਿਆਰਥੀ ਸਕੂਲ ਦੇ ਬਾਹਰ ਪੁੱਜੇ ਤਾਂ ਸਕੂਲ ਪ੍ਰਸ਼ਾਸਨ ਵੱਲੋਂ ਉਨ੍ਹਾਂ ਨੂੰ ਕਲਾਸਾਂ ਵਿੱਚ ਨਹੀਂ ਬੈਠਣ ਦਿੱਤਾ ਗਿਆ।ਇਸ ਦੇ ਰੋਸ ਵਜੋਂ ਵਿਦਿਆਰਥੀ ਤੇ ਮਾਪਿਆਂ ਨੇ ਧਰਨਾ ਸਕੂਲ ਦੇ ਬਾਹਰ ਧਰਨਾ ਲਾ ਕੇ ਸਕੂਲ ਦਾ ਜੰਮ ਕੇ ਵਿਰੋਧ ਕੀਤਾ।

ਹੋਰ ਪੜ੍ਹੋ:ਕਰਤਾਰਪੁਰ ਲਾਂਘੇ ਨੂੰ ਬੂਰ ਪੈਣਾ ਹੋਇਆ ਸ਼ੁਰੂ , ਭਾਰਤ ਵਾਲੇ ਪਾਸੇ ਵੀ ਅੱਜ ਤੇਜ਼ੀ ਨਾਲ ਨਿਰਮਾਣ ਕਾਰਜ ਹੋਏ ਸ਼ੁਰੂ, ਦੇਖੋ ਤਸਵੀਰਾਂ

ਇਸ ਮੌਕੇ ਗੁਰਪ੍ਰੀਤ ਸਿੰਘ, ਕਾਕਾ ਸਿੰਘ, ਗੁਰਦੀਪ ਸਿੰਘ, ਜੇਐਸ ਸੋਢੀ,ਕੁਲਜਿੰਦਰ ਸਿੰਘ ਆਦਿ ਨੇ ਦੱਸਿਆ ਕਿ ਬੀਤੇ ਲੰਮੇ ਸਮੇਂ ਤੋਂ ਹਾਈ ਕੋਰਟ ਵਿੱਚ ਦਾਖ਼ਲਾ ਫ਼ੀਸ ਲੈਣ ਸਬੰਧੀ ਵਿਦਿਆਰਥੀਆਂ ਦੇ ਮਾਪਿਆਂ ਦਾ ਸਕੂਲ ਪ੍ਰਬੰਧਕਾਂ ਨਾਲ ਕੇਸ ਚੱਲ ਰਿਹਾ ਸੀ। ਇਸ ਸਬੰਧੀ ਹਾਈਕੋਰਟ ਵੱਲੋਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਸੈਕਟਰੀ ਕ੍ਰਿਸ਼ਨ ਕੁਮਾਰ ਨੂੰ ਨਿਯਮਾਂ ਸਬੰਧੀ ਨਿਰਦੇਸ਼ ਜਾਰੀ ਕੀਤੇ ਗਏ ਸਨ।

pti ਪਟਿਆਲਾ: ਵਿਦਿਆਰਥੀਆਂ ਨੂੰ ਸਕੂਲ ਅੰਦਰ ਨਾ ਵੜਨ ਨੂੰ ਲੈ ਕੇ ਮਾਪਿਆਂ ਨੇ ਸਕੂਲ ਪ੍ਰਬੰਧਕਾਂ ਖਿਲਾਫ ਕੀਤੀ ਨਾਅਰੇਬਾਜ਼ੀ, ਦੇਖੋ ਤਸਵੀਰਾਂ

ਜਿਨ੍ਹਾਂ ਵੱਲੋਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਵਿਰੁੱਧ ਸਕੂਲ ਪ੍ਰਬੰਧਕ ਆਪਣੀ ਮਨਮਰਜ਼ੀ ਚਲਾ ਰਹੇ ਹਨ। ਜਦੋਂ ਤੱਕ ਵਿਦਿਆਰਥੀਆਂ ਨੂੰ ਕਲਾਸਾਂ ਲਾਉਣ ਸਬੰਧੀ ਸਕੂਲ ਪ੍ਰਬੰਧਕਾਂ ਵੱਲੋਂ ਕੋਈ ਵੀ ਫ਼ੈਸਲਾ ਨਹੀਂ ਲਿਆ ਜਾਂਦਾ ਉਦੋਂ ਤੱਕ ਉਨ੍ਹਾਂ ਦਾ ਧਰਨਾ ਜਾਰੀ ਰਹੇਗਾ।

-PTC News

Related Post