ਡਾ. ਐੱਸ ਪੀ ਸਿੰਘ ਓਬਰਾਏ ਨੇ ਹੜ੍ਹ ਪੀੜਤਾਂ ਦੀ ਸਿਹਤ ਸੰਭਾਲ ਲਈ ਵਿੱਢੀ ਮੁਹਿੰਮ, ਦਵਾਈਆਂ ਦੀ ਗੱਡੀ ਜਲੰਧਰ ਲਈ ਕੀਤੀ ਰਵਾਨਾ

By  Jashan A August 28th 2019 05:52 PM

ਡਾ. ਐੱਸ ਪੀ ਸਿੰਘ ਓਬਰਾਏ ਨੇ ਹੜ੍ਹ ਪੀੜਤਾਂ ਦੀ ਸਿਹਤ ਸੰਭਾਲ ਲਈ ਵਿੱਢੀ ਮੁਹਿੰਮ, ਦਵਾਈਆਂ ਦੀ ਗੱਡੀ ਜਲੰਧਰ ਲਈ ਕੀਤੀ ਰਵਾਨਾ,ਪਟਿਆਲਾ: ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ ਐੱਸ ਪੀ ਸਿੰਘ ਓਬਰਾਏ ਵਲੋਂ ਜਲੰਧਰ ਦੇ ਹੜ੍ਹ ਨਾਲ ਬੇਹਾਲ ਹੋਏ ਲੋਕਾਂ ਦੀ ਸਿਹਤ ਸੰਭਾਲ ਲਈ ਮੁਹਿੰਮ ਅਰੰਭੀ ਹੈ।

ptiਅੱਜ ਪਟਿਆਲਾ ਦੇ ਅਰਬਨ ਅਸਟੇਟ ਸਥਿਤ ਦਫਤਰ ਤੋਂ ਟਰੱਸਟ ਦੇ ਰਾਸ਼ਟਰੀ ਪ੍ਰਧਾਨ ਜੱਸਾ ਸਿੰਘ, ਡਾਇਰੈਕਟਰ ਸਿਹਤ ਸੇਵਾਵਾਂ ਡਾ ਅਮਰ ਸਿੰਘ ਆਜ਼ਾਦ, ਸਲਾਹਕਾਰ ਡਾ ਡੀ ਐੱਸ ਗਿੱਲ, ਸਿਹਤ ਕੁਆਰਡੀਨੇਟਰ ਕੇ ਐੱਸ ਗਰੇਵਾਲ ਆਦਿ 10 ਲੱਖ ਦੀਆਂ ਦਵਾਈਆਂ ਜਲੰਧਰ ਗੱਡੀ 'ਚ ਲੈ ਕੇ ਰਵਾਨਾ ਹੋਏ।

ਹੋਰ ਪੜ੍ਹੋ:ਇਸ ਧੀ ਦੇ ਜਜ਼ਬੇ ਨੂੰ ਸਲਾਮ, ਮਹਿਜ਼ 15 ਸਾਲ ਉਮਰ ਪਰ 11 ਸਾਲ ਤੋਂ ਇਸ ਤਰ੍ਹਾਂ ਪਾਲ ਰਹੀ ਹੈ ਪੂਰਾ ਪਰਿਵਾਰ, ਪੜ੍ਹੋ ਖ਼ਬਰ

ptiਇਸ ਮੌਕੇ 'ਤੇ ਪ੍ਰਧਾਨ ਜੱਸਾ ਸਿੰਘ ਨੇ ਦੱਸਿਆ ਕਿ ਡਾ ਓਬਰਾਏ ਦੀ ਜਲੰਧਰ ਦੇ ਡਿਪਟੀ ਕਮਿਸ਼ਨਰ ਨਾਲ ਦੁਬਈ ਤੋਂ ਫੋਨ ਤੇ ਗੱਲ ਹੋਈ ਜਿਸ ਦੇ ਚਲਦਿਆਂ ਕੱਲ 29 ਅਗਸਤ ਤੋਂ ਸਰਬੱਤ ਦਾ ਭੱਲਾ ਚੈਰੀਟੇਬਲ ਟਰੱਸਟ ਦੀਆਂ ਤਿੰਨ ਡਾਕਟਰਾਂ ਦੀਆਂ ਟੀਮਾਂ ਜਲੰਧਰ ਪ੍ਰਸ਼ਾਸਨ ਦੇ ਸਹਿਯੋਗ ਨਾਲ ਹੜ੍ਹ ਨਾਲ ਪ੍ਰਭਾਵਿਤ ਪਿੰਡਾਂ ਵਿੱਚ ਕੈੰਪ ਲਾਉਣਗੀਆਂ ਅਤੇ ਦਵਾਈਆਂ ਮੁਫ਼ਤ ਦਿੱਤੀਆਂ ਜਾਣਗੀਆਂ।ਜੱਸਾ ਸਿੰਘ ਨੇ ਦੱਸਿਆ ਕਿ ਜਦ ਤੱਕ ਜ਼ਰੂਰਤ ਹੋਵੇਗੀ ਟਰੱਸਟ ਦੀਆਂ ਮੈਡੀਕਲ ਟੀਮਾਂ ਉੱਥੇ ਹੀ ਰਹਿਣਗੀਆਂ।

-PTC News

Related Post