'ਖਾਲਸਾ ਏਡ' ਵੱਲੋਂ ਵੱਡਾ ਉਪਰਾਲਾ, ਪੰਜਾਬ 'ਚ ਖੋਲ੍ਹਿਆ ਮੁਫ਼ਤ ਟਿਊਸ਼ਨ ਸੈਂਟਰ

By  Jashan A July 8th 2019 11:26 AM

'ਖਾਲਸਾ ਏਡ' ਵੱਲੋਂ ਵੱਡਾ ਉਪਰਾਲਾ, ਪੰਜਾਬ 'ਚ ਖੋਲ੍ਹਿਆ ਮੁਫ਼ਤ ਟਿਊਸ਼ਨ ਸੈਂਟਰ,ਸਨੌਰ: ਲੋੜਵੰਦਾਂ ਦੀ ਮਸੀਹਾ ਅਖਵਾਉਣ ਵਾਲੀ ਸਮਾਜ ਸੇਵੀ ਸੰਸਥਾ 'ਖਾਲਸਾ ਏਡ' ਵੱਲੋਂ ਆਏ ਦਿਨ ਲੋਕਾਂ ਲਈ ਵੱਡੇ ਉਪਰਾਲੇ ਕਰ ਰਹੀ ਹੈ। ਕਿਸੇ ਵੀ ਕੁਦਰਤੀ ਜਾਂ ਗੈਰ ਕੁਦਰਤੀ ਆਫਤ ਨਾਲ ਪੀੜਤ ਲੋਕਾਂ ਦੀ ਮਦਦ ਲਈ ਇਹ ਸੰਸਥਾ ਅਪਣੀ ਅਹਿਮ ਭੂਮਿਕਾ ਨਿਭਾਅ ਰਹੀ ਹੈ।

ਜਿਸ ਦੇ ਤਹਿਤ 'ਖਾਲਸਾ ਏਡ' ਨੇ ਵੱਡਾ ਉਪਰਾਲਾ ਕੀਤਾ ਜਾ ਰਿਹਾ ਹੈ। ਦਰਅਸਲ, ਖਾਲਸਾ ਏਡ ਵੱਲੋਂ ਪੰਜਾਬ ਵਿਚ ਮੁਫ਼ਤ ਟਿਊਸ਼ਨ ਸੈਂਟਰ ਖੋਲੇ ਜਾ ਰਹੇ ਹਨ। ਜਿਸ ਦੌਰਾਨ ਟਿਆਲਾ ਵਿਖੇ ਹਲਕਾ ਸਨੌਰ ਦੇ ਪਿੰਡ ਅਕੌਤ ਵਿਖੇ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ।

ਹੋਰ ਪੜ੍ਹੋ: ਅਫਗਾਨਿਸਤਾਨ ‘ਚ ਕਾਰ ਬੰਬ ਧਮਾਕਾ, 12 ਲੋਕਾਂ ਦੀ ਮੌਤ 179 ਦੇ ਕਰੀਬ ਜ਼ਖਮੀ

ਤੁਹਾਨੂੰ ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿਚ ਖਾਲਸਾ ਏਡ ਵੱਲੋਂ ਕਮਜ਼ੋਰ ਵਰਗ ਦੇ ਬੱਚਿਆਂ ਲਈ ਮੁਫ਼ਤ ਟਿਊਸ਼ਨ ਸੈਂਟਰ ਖੋਲਿਆ ਗਿਆ ਹੈ।

ਇਸ ਵਿਚ ਬੱਚਿਆਂ ਨੂੰ ਮੁਫ਼ਤ ਟਿਊਸ਼ਨ, ਗੁਰਮਤਿ ਕਲਾਸਾਂ ਅਤੇ ਸੰਗੀਤ ਦੀ ਸਿਖਲਾਈ ਦਿੱਤੀ ਜਾਂਦੀ ਹੈ। ਖ਼ਾਲਸਾ ਏਡ ਇਹ ਉਪਰਾਲਾ ਪੰਜਾਬ ਦੇ ਪੇਂਡੂ ਖੇਤਰਾਂ ਦੇ ਬੱਚਿਆਂ ਦੇ ਵਿਕਾਸ ਲਈ ਕਰ ਰਹੀ ਹੈ।

-PTC News

Related Post