ਦੇਸ਼- ਵਿਦੇਸ਼

ਅਫਗਾਨਿਸਤਾਨ 'ਚ ਕਾਰ ਬੰਬ ਧਮਾਕਾ, 12 ਲੋਕਾਂ ਦੀ ਮੌਤ 179 ਦੇ ਕਰੀਬ ਜ਼ਖਮੀ

By Jashan A -- July 07, 2019 6:51 pm

ਅਫਗਾਨਿਸਤਾਨ 'ਚ ਕਾਰ ਬੰਬ ਧਮਾਕਾ, 12 ਲੋਕਾਂ ਦੀ ਮੌਤ 179 ਦੇ ਕਰੀਬ ਜ਼ਖਮੀ,ਕਾਬੁਲ:ਅੱਜ ਅਫਗਾਨਿਸਤਾਨ ਵਿਚ ਇਕ ਕਾਰ ਬੰਬ ਧਮਾਕਾ ਹੋਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 179 ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿਚ ਨੇੜਲੇ ਸਕੂਲ ਵਿਚ ਪੜ੍ਹਨ ਵਾਲੇ ਵਿਦਿਆਰਥੀ ਸ਼ਾਮਲ ਹਨ।

ਇਸ ਹਮਲੇ ਦੀ ਜ਼ਿੰਮੇਵਾਰੀ ਤਾਲਿਬਾਨ ਸਮੂਹ ਨੇ ਲਈ ਹੈ।ਤਾਲਿਬਾਨ ਦੇ ਬੁਲਾਰੇ ਜ਼ਬੀਹੁੱਲਾ ਮੁਜਾਹਿਦ ਨੇ ਦਾਅਵਾ ਕੀਤਾ ਕਿ ਕਈ ਖੁਫੀਆ ਏਜੰਟ ਮਾਰੇ ਗਏ। ਅਧਿਕਾਰੀਆਂ ਨੇ ਸਰਕਾਰੀ ਖੁਫੀਆ ਕਰਮਚਾਰੀਆਂ ਵਿਚੋਂ ਕਿਸੇ ਦੀ ਮੌਤ ਦੀ ਪੁਸ਼ਟੀ ਨਹੀਂ ਕੀਤੀ।

ਹੋਰ ਪੜ੍ਹੋ:ਟੀਟੀਈ ਦਾ ਸ਼ਰਮਨਾਕ ਕਾਰਨਾਮਾ, ਬਜ਼ੁਰਗ ਦਾ ਪਹਿਰਾਵਾ ਦੇਖ ਕੇ ਟਰੇਨ ‘ਚ ਚੜ੍ਹਨ ਤੋਂ ਰੋਕਿਆ !

ਇਹ ਹਮਲਾ ਅਫਗਾਨਿਸਤਾਨ ਦੇ ਲਗਾਤਾਰ ਯੁੱਧਾਂ ਦਾ ਅੰਤ ਕਰਨ ਦੀ ਕੋਸ਼ਿਸ਼ ਵਿਚ ਇਕ ਆਲ-ਅਫਗਾਨ ਦੋ ਦਿਨੀ ਸੰਮੇਲਨ ਦੇ ਬਾਅਦ ਹੋਇਆ।ਐੱਨ.ਡੀ.ਐੱਸ. ਨੇ ਕਿਹਾ ਆਲੇ-ਦੁਆਲੇ ਦੇ ਘਰਾਂ ਵਿਚ ਰਹਿਣ ਵਾਲੇ ਨਾਗਰਿਕਾਂ ਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਹਮਲੇ ਦੇ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ।

-PTC News

  • Share