ਮੁੱਖ ਮੰਤਰੀ ਦੇ ਹਲਕੇ 'ਚ ਹੁਣ ਡਾਕਟਰ ਵੀ ਨਹੀਂ ਮਹਿਫੂਜ਼, ਰਾਜਿੰਦਰਾ ਹਸਪਤਾਲ 'ਚ ਡਾਕਟਰ 'ਤੇ ਜਾਨਲੇਵਾ

By  Jashan A November 27th 2019 11:24 AM

ਮੁੱਖ ਮੰਤਰੀ ਦੇ ਹਲਕੇ 'ਚ ਹੁਣ ਡਾਕਟਰ ਵੀ ਨਹੀਂ ਮਹਿਫੂਜ਼, ਰਾਜਿੰਦਰਾ ਹਸਪਤਾਲ 'ਚ ਡਾਕਟਰ 'ਤੇ ਜਾਨਲੇਵਾ,ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹਲਕੇ 'ਚ ਦਿਨ ਬ ਦਿਨ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ। ਆਏ ਦਿਨ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਕਰਕੇ ਪਟਿਆਲਾ ਸ਼ਹਿਰ ਅਤੇ ਆਸਪਾਸ ਦੇ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਹੈ। Patialaਅਜਿਹਾ ਹੀ ਇੱਕ ਹੋਰ ਮਾਮਲਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿਥੇ ਹੱਡੀਆਂ ਦੇ ਵਿਭਾਗ ਵਿੱਚ ਇੱਕ ਮਰੀਜ਼ ਵੱਲੋਂ ਡਾਕਟਰ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਹੋਰ ਪੜ੍ਹੋ: ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਬਜਾਜ ਨੇ ਕਾਂਗਰਸੀ ਕੌਂਸਲਰ ਅਨਿਲ ਮੋਦਗਿਲ ਨੂੰ ਲਿਆ ਆੜੇ ਹੱਥੀਂ, ਦਿੱਤਾ ਇਹ ਵੱਡਾ ਬਿਆਨ Patialaਮਿਲੀ ਜਾਣਕਾਰੀ ਮੁਤਾਬਕ ਡਾਕਟਰ ਸੌਰਭ ਅੱਗਰਵਾਲ ਹੱਡੀਆਂ ਦੇ ਵਿਭਾਗ ਵਿੱਚ ਆਪਣੀ ਡਿਊਟੀ ਕਰ ਰਹੇ ਸਨ ਤਾਂ ਇੱਕ ਮਰੀਜ਼ ਉਨ੍ਹਾਂ ਕੋਲ ਆਇਆ ਅਤੇ ਡਾਕਟਰ ਸੌਰਭ ਅਗਰਵਾਲ ਨੂੰ ਕਹਿਣ ਲੱਗਾ ਕਿ ਉਨ੍ਹਾਂ ਦਾ ਪਰਚਾ ਕਰ ਦੇ ਪਰ ਡਾਕਟਰ ਆਪਣੇ ਕੰਮ ਵਿੱਚ ਮਸ਼ਰੂਫ ਸੀ। ਜਿਸ ਦੇ ਚੱਲਦਿਆਂ ਮੁਲਜ਼ਮ ਵੱਲੋਂ ਡਾਕਟਰਾਂ ਨੂੰ ਗਾਲਾਂ ਕੱਢੀਆਂ ਅਤੇ ਇੱਕ ਨੁਕੀਲੀ ਚੀਜ਼ ਨਾਲ ਡਾਕਟਰ ਤੇ ਵਾਰ ਕੀਤਾ ਅਤੇ ਡਾਕਟਰ ਨੇ ਭੱਜ ਕੇ ਜਾਨ ਬਚਾਈ। Patialaਪਟਿਆਲਾ ਦੇ ਸਿਵਲ ਲਾਈਨ ਥਾਣੇ ਵਿੱਚ ਦੋਸ਼ੀ ਨਿਰਮਲ ਸਿੰਘ ਵਾਸੀ ਭਾਦਸੋਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਜੂਨੀਅਰ ਡਾਕਟਰ ਸੌਰਭ ਅਗਰਵਾਲ 'ਤੇ ਹੋਏ ਹਮਲੇ ਦੇ ਵਿਰੋਧ ਵਿੱਚ ਪ੍ਰੋਟੈਸਟ ਕਰ ਰਹੇ ਹਨ। ਡਾਕਟਰਾਂ ਦੀ ਮੰਗ ਹੈ ਕਿ ਡਿਊਟੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਸ ਦੀ ਹੈ ਜਿਸ ਨੂੰ ਕਿ ਯਕੀਨੀ ਬਣਾਇਆ ਜਾਵੇ। -PTC News

Related Post