ਮੁੱਖ ਮੰਤਰੀ ਦੇ ਹਲਕੇ 'ਚ ਹੁਣ ਡਾਕਟਰ ਵੀ ਨਹੀਂ ਮਹਿਫੂਜ਼, ਰਾਜਿੰਦਰਾ ਹਸਪਤਾਲ 'ਚ ਡਾਕਟਰ 'ਤੇ ਜਾਨਲੇਵਾ
ਮੁੱਖ ਮੰਤਰੀ ਦੇ ਹਲਕੇ 'ਚ ਹੁਣ ਡਾਕਟਰ ਵੀ ਨਹੀਂ ਮਹਿਫੂਜ਼, ਰਾਜਿੰਦਰਾ ਹਸਪਤਾਲ 'ਚ ਡਾਕਟਰ 'ਤੇ ਜਾਨਲੇਵਾ,ਪਟਿਆਲਾ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਆਪਣੇ ਹਲਕੇ 'ਚ ਦਿਨ ਬ ਦਿਨ ਮਾਹੌਲ ਖਰਾਬ ਹੁੰਦਾ ਜਾ ਰਿਹਾ ਹੈ। ਆਏ ਦਿਨ ਕਈ ਮਾਮਲੇ ਸਾਹਮਣੇ ਆ ਰਹੇ ਹਨ, ਜਿਨ੍ਹਾਂ ਕਰਕੇ ਪਟਿਆਲਾ ਸ਼ਹਿਰ ਅਤੇ ਆਸਪਾਸ ਦੇ ਇਲਾਕੇ ਦਾ ਮਾਹੌਲ ਖਰਾਬ ਹੋ ਰਿਹਾ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਤੋਂ ਸਾਹਮਣੇ ਆਇਆ ਹੈ, ਜਿਥੇ ਹੱਡੀਆਂ ਦੇ ਵਿਭਾਗ ਵਿੱਚ ਇੱਕ ਮਰੀਜ਼ ਵੱਲੋਂ ਡਾਕਟਰ ਉੱਤੇ ਜਾਨਲੇਵਾ ਹਮਲਾ ਕੀਤਾ ਗਿਆ। ਹੋਰ ਪੜ੍ਹੋ: ਪਟਿਆਲਾ ਦੇ ਸਾਬਕਾ ਮੇਅਰ ਅਮਰਿੰਦਰ ਬਜਾਜ ਨੇ ਕਾਂਗਰਸੀ ਕੌਂਸਲਰ ਅਨਿਲ ਮੋਦਗਿਲ ਨੂੰ ਲਿਆ ਆੜੇ ਹੱਥੀਂ, ਦਿੱਤਾ ਇਹ ਵੱਡਾ ਬਿਆਨ ਮਿਲੀ ਜਾਣਕਾਰੀ ਮੁਤਾਬਕ ਡਾਕਟਰ ਸੌਰਭ ਅੱਗਰਵਾਲ ਹੱਡੀਆਂ ਦੇ ਵਿਭਾਗ ਵਿੱਚ ਆਪਣੀ ਡਿਊਟੀ ਕਰ ਰਹੇ ਸਨ ਤਾਂ ਇੱਕ ਮਰੀਜ਼ ਉਨ੍ਹਾਂ ਕੋਲ ਆਇਆ ਅਤੇ ਡਾਕਟਰ ਸੌਰਭ ਅਗਰਵਾਲ ਨੂੰ ਕਹਿਣ ਲੱਗਾ ਕਿ ਉਨ੍ਹਾਂ ਦਾ ਪਰਚਾ ਕਰ ਦੇ ਪਰ ਡਾਕਟਰ ਆਪਣੇ ਕੰਮ ਵਿੱਚ ਮਸ਼ਰੂਫ ਸੀ। ਜਿਸ ਦੇ ਚੱਲਦਿਆਂ ਮੁਲਜ਼ਮ ਵੱਲੋਂ ਡਾਕਟਰਾਂ ਨੂੰ ਗਾਲਾਂ ਕੱਢੀਆਂ ਅਤੇ ਇੱਕ ਨੁਕੀਲੀ ਚੀਜ਼ ਨਾਲ ਡਾਕਟਰ ਤੇ ਵਾਰ ਕੀਤਾ ਅਤੇ ਡਾਕਟਰ ਨੇ ਭੱਜ ਕੇ ਜਾਨ ਬਚਾਈ। ਪਟਿਆਲਾ ਦੇ ਸਿਵਲ ਲਾਈਨ ਥਾਣੇ ਵਿੱਚ ਦੋਸ਼ੀ ਨਿਰਮਲ ਸਿੰਘ ਵਾਸੀ ਭਾਦਸੋਂ ਦੇ ਖਿਲਾਫ ਪਰਚਾ ਦਰਜ ਕਰ ਲਿਆ ਗਿਆ ਹੈ। ਪਟਿਆਲਾ ਦੇ ਰਾਜਿੰਦਰਾ ਹਸਪਤਾਲ ਦੇ ਡਾਕਟਰਾਂ ਵੱਲੋਂ ਜੂਨੀਅਰ ਡਾਕਟਰ ਸੌਰਭ ਅਗਰਵਾਲ 'ਤੇ ਹੋਏ ਹਮਲੇ ਦੇ ਵਿਰੋਧ ਵਿੱਚ ਪ੍ਰੋਟੈਸਟ ਕਰ ਰਹੇ ਹਨ। ਡਾਕਟਰਾਂ ਦੀ ਮੰਗ ਹੈ ਕਿ ਡਿਊਟੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਪੁਲਸ ਦੀ ਹੈ ਜਿਸ ਨੂੰ ਕਿ ਯਕੀਨੀ ਬਣਾਇਆ ਜਾਵੇ। -PTC News