ਸਪਾਈਸਜੈੱਟ ਦੀ ਉਡਾਣ 'ਚ ਵਾਪਰਿਆ ਭਾਣਾ , 6 ਮਹੀਨੇ ਦੀ ਬੱਚੀ ਦੀ ਹੋਈ ਮੌਤ

By  Shanker Badra July 25th 2019 02:47 PM

ਸਪਾਈਸਜੈੱਟ ਦੀ ਉਡਾਣ 'ਚ ਵਾਪਰਿਆ ਭਾਣਾ , 6 ਮਹੀਨੇ ਦੀ ਬੱਚੀ ਦੀ ਹੋਈ ਮੌਤ:ਨਵੀਂ ਦਿੱਲੀ : ਪਟਨਾ ਤੋਂ ਦਿੱਲੀ ਆ ਰਹੀ ਸਪਾਈਸਜੈੱਟ ਦੀ ਇੱਕ ਉਡਾਣ 'ਚ 6 ਮਹੀਨੇ ਦੀ ਬੱਚੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਬੱਚੀ ਦੀ ਪਹਿਚਾਣ ਰਚਿਤਾ ਕੁਮਾਰੀ ਵਜੋਂ ਹੋਈ ਹੈ।

Patna to Delhi SpiceJet flight 6-month-old baby dies
ਸਪਾਈਸਜੈੱਟ ਦੀ ਉਡਾਣ 'ਚ ਵਾਪਰਿਆ ਭਾਣਾ , 6 ਮਹੀਨੇ ਦੀ ਬੱਚੀ ਦੀ ਹੋਈ ਮੌਤ

ਇਸ ਸੰਬੰਧੀ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਦੇ ਡੀਸੀਪੀ ਸੰਜੇ ਭਾਟੀਆ ਨੇ ਦੱਸਿਆ ਕਿ ਬੱਚੀ ਦਿੱਲ ਦੀ ਬਿਮਾਰੀ ਤੋਂ ਪੀੜਤ ਸੀ। ਬੱਚੀ ਦੇ ਮਾਤਾ-ਪਿਤਾ ਉਸ ਨੂੰ ਪਟਨਾ ਤੋਂ ਦਿੱਲੀ ਲੈ ਕੇ ਆ ਰਹੇ ਸਨ।

Patna to Delhi SpiceJet flight 6-month-old baby dies
ਸਪਾਈਸਜੈੱਟ ਦੀ ਉਡਾਣ 'ਚ ਵਾਪਰਿਆ ਭਾਣਾ , 6 ਮਹੀਨੇ ਦੀ ਬੱਚੀ ਦੀ ਹੋਈ ਮੌਤ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਰਾਜਪੁਰਾ ‘ਚ ਲਾਪਤਾ ਹੋਏ 2 ਸਕੇ ਭਰਾਵਾਂ ਦੀ ਨਹੀਂ ਮਿਲੀ ਕੋਈ ਉੱਘ-ਸੁੱਘ , ਪਹੁੰਚੀ NDRF ਦੀ ਟੀਮ

ਦੱਸ ਦੇਈਏ ਕਿ ਫਲਾਈਟ ਪਟਨਾ ਤੋਂ ਦਿੱਲੀ ਆ ਰਹੀ ਸੀ। ਬੱਚੀ ਅਤੇ ਉਸਦੇ ਮਾਤਾ–ਪਿਤਾ ਨੇ ਸਪਾਈਸਜੈਟ ਦੀ ਫਲਾਈਟ ਨੰਬਰ SG8481 ਤੋਂ ਦਿੱਲੀ ਲਈ ਉਡਾਨ ਭਰੀ ਸੀ ਪਰ ਬੱਚੀ ਨੇ ਦਿੱਲੀ ਪਹੁੰਚਣ ਤੋਂ ਪਹਿਲਾਂ ਹੀ ਫਲਾਈਟ ਵਿਚ ਦਮ ਤੋੜ ਦਿੱਤਾ।

-PTCNews

Related Post