Mon, May 6, 2024
Whatsapp

ਰਾਜਪੁਰਾ 'ਚ ਲਾਪਤਾ ਹੋਏ 2 ਸਕੇ ਭਰਾਵਾਂ ਦੀ ਨਹੀਂ ਮਿਲੀ ਕੋਈ ਉੱਘ-ਸੁੱਘ , ਪਹੁੰਚੀ NDRF ਦੀ ਟੀਮ

Written by  Shanker Badra -- July 25th 2019 02:35 PM
ਰਾਜਪੁਰਾ 'ਚ ਲਾਪਤਾ ਹੋਏ 2 ਸਕੇ ਭਰਾਵਾਂ ਦੀ ਨਹੀਂ ਮਿਲੀ ਕੋਈ ਉੱਘ-ਸੁੱਘ , ਪਹੁੰਚੀ NDRF ਦੀ ਟੀਮ

ਰਾਜਪੁਰਾ 'ਚ ਲਾਪਤਾ ਹੋਏ 2 ਸਕੇ ਭਰਾਵਾਂ ਦੀ ਨਹੀਂ ਮਿਲੀ ਕੋਈ ਉੱਘ-ਸੁੱਘ , ਪਹੁੰਚੀ NDRF ਦੀ ਟੀਮ

ਰਾਜਪੁਰਾ 'ਚ ਲਾਪਤਾ ਹੋਏ 2 ਸਕੇ ਭਰਾਵਾਂ ਦੀ ਨਹੀਂ ਮਿਲੀ ਕੋਈ ਉੱਘ-ਸੁੱਘ , ਪਹੁੰਚੀ NDRF ਦੀ ਟੀਮ:ਰਾਜਪੁਰਾ : ਰਾਜਪੁਰਾ ਦੇ ਨਜ਼ਦੀਕ ਪਿੰਡ ਖੇੜੀ ਗੰਡਿਆ ਵਿਖੇ ਪਿਛਲੇ ਦਿਨੀਂ ਦੋ ਸਕੇ ਭਰਾ ਭੇਦਭਰੀ ਹਾਲਤ ‘ਚ ਗਾਇਬ ਹੋ ਗਏ ਸਨ , ਜਿਨ੍ਹਾਂ ਦੀ ਤੀਸਰੇ ਦਿਨ ਵੀ ਕੋਈ ਉੱਘ-ਸੁੱਘ ਨਹੀਂ ਨਿਕਲੀ। ਪੁਲਿਸ ਵੱਲੋਂ ਜਿੱਥੇ ਵੱਖ-ਵੱਖ ਟੀਮਾਂ ਬਣਾ ਕੇ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ, ਉੱਥੇ ਹੀ ਅੱਜ ਤੀਸਰੇ ਦਿਨ ਐਨਡੀਆਰਐਫ ਦੀ ਟੀਮ ਵੱਲੋਂ ਪਿੰਡ ਨੇੜਲੇ ਛੱਪੜ ਤੇ ਟੋਭਿਆਂ 'ਚ ਵੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪੁਲਿਸ ਵੱਲੋਂ ਪਿੰਡ ਦੇ ਅੰਦਰ ਤੇ ਆਸ-ਪਾਸ ਉੱਗੀਆਂ ਝਾੜੀਆਂ 'ਚ ਵੀ ਬੱਚਿਆਂ ਦੀ ਭਾਲ ਕੀਤੀ ਜਾ ਰਹੀ ਹੈ। [caption id="attachment_322141" align="aligncenter" width="300"]Rajpura Missing 2 brothers NDRF team arrived ਰਾਜਪੁਰਾ 'ਚ ਲਾਪਤਾ ਹੋਏ 2 ਸਕੇ ਭਰਾਵਾਂ ਦੀ ਨਹੀਂ ਮਿਲੀ ਕੋਈ ਉੱਘ-ਸੁੱਘ , ਪਹੁੰਚੀ NDRF ਦੀ ਟੀਮ[/caption] ਇਸ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਬੱਚਿਆਂ ਦੇ ਪਿਤਾ ਦੀਦਾਰ ਸਿੰਘ ਨੇ ਦੱਸਿਆ ਕਿ ਉਸ ਦੇ ਦੋ ਲੜਕੇ ਜਸਨਦੀਪ ਸਿੰਘ (10) ਅਤੇ ਹਸਨਦੀਪ ਸਿੰਘ (6) ਬੀਤੀ ਸ਼ਾਮ ਘਰੋਂ ਕਰਿਆਨੇ ਦੀ ਦੁਕਾਨ ਤੋਂ ਸਮਾਨ ਲੈਣ ਗਏ ਸਨ ਪਰ ਜਦੋਂ ਬੱਚੇ ਕਾਫ਼ੀ ਦੇਰ ਤੱਕ ਘਰ ਵਾਪਸ ਨਾ ਪਰਤੇ ਤਾਂ ਉਹ ਦੁਕਾਨ ‘ਤੇ ਗਏ।ਇਸ ਦੌਰਾਨ ਦੁਕਾਨਦਾਰ ਨੇ ਦੱਸਿਆ ਕਿ ਬੱਚੇ ਇੱਥੇ ਆਏ ਹੀ ਨਹੀਂ। ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਬੱਚਿਆਂ ਦੀ ਇੱਧਰ-ਉੱਧਰ ਭਾਲ ਕੀਤੀ ਪਰ ਅਜੇ ਤੱਕ ਬੱਚੇ ਨਹੀਂ ਮਿਲੇ। ਇਨ੍ਹਾਂ ਬੱਚਿਆਂ ਦੀ ਉਮਰ 12 ਸਾਲ ਤੇ 8 ਸਾਲ ਦੱਸੀ ਜਾ ਰਹੀ ਹੈ।ਇਸ ਸੰਬੰਧੀ ਬੱਚਿਆਂ ਦੇ ਮਾਪੇ ਅਗਵਾਕਾਰੀ ਦਾ ਦੋਸ਼ ਲਾ ਰਹੇ ਹਨ। [caption id="attachment_322144" align="aligncenter" width="300"]Rajpura Missing 2 brothers NDRF team arrived ਰਾਜਪੁਰਾ 'ਚ ਲਾਪਤਾ ਹੋਏ 2 ਸਕੇ ਭਰਾਵਾਂ ਦੀ ਨਹੀਂ ਮਿਲੀ ਕੋਈ ਉੱਘ-ਸੁੱਘ , ਪਹੁੰਚੀ NDRF ਦੀ ਟੀਮ[/caption] ਦੱਸ ਦੇਈਏ ਕਿ ਬੀਤੀ 22 ਜੁਲਾਈ ਦੀ ਰਾਤ ਕਰੀਬ ਸਾਢੇ ਅੱਠ ਵਜੇ ਦੋਵੇਂ ਭਰਾ ਪਿੰਡ ਦੀ ਇੱਕ ਦੁਕਾਨ ਤੋਂ ਕੁਝ ਸਾਮਾਨ ਲੈਣ ਗਏ ਸਨ ਪਰ ਉਹ ਘਰ ਨਹੀਂ ਪਰਤੇ। ਪਰਿਵਾਰ ਨੇ ਉਸੇ ਰਾਤ ਪੁਲਿਸ ਨੂੰ ਬੱਚਿਆਂ ਦੇ ਲਾਪਤਾ ਹੋਣ ਦੀ ਸੂਚਨਾ ਦਿੱਤੀ ਪਰ ਪੁਲਿਸ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਇਕੱਠੇ ਹੋ ਕੇ ਪੁਲਿਸ ਦੀ ਢਿੱਲੀ ਕਾਰਵਾਈ ਨੂੰ ਲੈ ਕੇ ਦੋ ਦਿਨ ਰਾਜਪੁਰਾ -ਪਟਿਆਲਾ ਮੁੱਖ ਮਾਰਗ 'ਤੇ ਧਰਨਾ ਵੀ ਦਿੱਤਾ ਗਿਆ, ਜਿਸ ਦੌਰਾਨ ਬੀਤੀ ਰਾਤ ਪੁਲਿਸ ਵੱਲੋਂ ਦੋ ਦਿਨਾਂ 'ਚ ਬੱਚਿਆਂ ਨੂੰ ਲੱਭਣ ਦਾ ਸਮਾਂ ਲੈਂਦਿਆਂ ਧਰਨਾ ਚੁੱਕਵਾ ਦਿੱਤਾ ਗਿਆ। -PTCNews


Top News view more...

Latest News view more...