ਨਵੀਂ ਪੀੜੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਇਸ ਅਧਿਆਪਕ ਦਾ ਵਿਲੱਖਣ ਉਪਰਾਲਾ, ਖੋਲ੍ਹਿਆ ਕਿਤਾਬਾਂ ਦਾ ਠੇਕਾ (ਤਸਵੀਰਾਂ)

By  Jashan A July 28th 2019 06:39 PM

ਨਵੀਂ ਪੀੜੀ ਨੂੰ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਇਸ ਅਧਿਆਪਕ ਦਾ ਵਿਲੱਖਣ ਉਪਰਾਲਾ, ਖੋਲ੍ਹਿਆ ਕਿਤਾਬਾਂ ਦਾ ਠੇਕਾ (ਤਸਵੀਰਾਂ),ਪਾਇਲ: ਤੁਸੀਂ ਅੰਗਰੇਜ਼ੀ ਅਤੇ ਦੇਸ਼ੀ ਸ਼ਰਾਬ ਦੇ ਠੇਕੇ ਤਾਂ ਬਹੁਤ ਦੇਖੇ ਹੋਣਗੇ, ਇਸ ਤਰਜ਼ 'ਤੇ ਵਿਧਾਨਸਭਾ ਹਲਕਾ ਪਾਇਲ ਦੇ ਪਿੰਡ ਜਰਗੜੀ 'ਚ ਵੀ ਇੱਕ ਅਧਿਆਪਕ ਨੇ ਵੀ ਅੰਗਰੇਜ਼ੀ ਅਤੇ ਦੇਸ਼ੀ ਠੇਕਾ ਖੋਲਿਆ ਹੈ, ਪਰ ਇਹ ਠੇਕਾ ਸ਼ਰਾਬ ਦਾ ਨਹੀਂ ਬਲਕਿ ਕਿਤਾਬਾਂ ਦਾ ਹੈ, ਜਿਸ ਦੀ ਇਲਾਕੇ 'ਚ ਕਾਫੀ ਚਰਚਾ ਹੈ।

ਦਰਅਸਲ, ਨਵੀਂ ਪੀੜੀ ਨੂੰ ਪੰਜਾਬੀ ਮਾਂ ਬੋਲੀ ਤੇ ਸਾਹਿਤ ਨਾਲ ਜੋੜਨ ਲਈ ਨਜਦੀਕੀ ਪਿੰਡ ਜਰਗੜੀ ਦੇ ਮਾਸਟਰ ਦਰਸ਼ਨਦੀਪ ਸਿੰਘ ਗਿੱਲ ਵੱਲੋਂ ਵਿਲੱਖਣ ਉਪਰਾਲਾ ਕਰਦਿਆਂ ਆਪਣੀ ਮੋਟਰ ਹਾਾ ਤੇ 'ਠੇਕਾ ਕਿਤਾਬ ਦੇਸ਼ੀ ਤੇ ਅੰਗਰੇਜੀ, ਨਾਂਅ ਹੇਠ ਖੋਲੀ ਕਿਤਾਬਾਂ ਦੀ ਲਾਇਬਰੇਰੀ ਤੇ ਪੰਜਾਬੀ ਮਾਂ ਬੋਲੀ ਦੇ ਆਲੋਪ ਹੁੰਦੇ ਜਾ ਸ਼ਬਦਾਂ ਦਾ ਚਿਤਰਣ ਕੀਤਾ ਗਿਆ ਹੈ।

ਹੋਰ ਪੜ੍ਹੋ:ਲੋਕਾਂ ਦੇ ਸਿਰ ਚੜ੍ਹ ਫਿਰ ਬੋਲਿਆ ਵਾਰਿਸ ਭਰਾਵਾਂ ਦੀ ਗਾਇਕੀ ਦਾ ਜਾਦੂ

ਲਾਇਬਰੇਰੀ ਦੀਆਂ ਕੰਧਾਂ ਤੇ ਅੰਦਰ ਬਾਹਰ ਸੰਦੇਸ਼ ਭਰਪੂਰ ਪੰਕਤੀਆਂ ਹਨ ਅਤੇ ਬਾਹਰ 'ਪਿੰਡਾਂ ਵਿੱਚੋਂ ਪਿੰਡ ਸੁਣੀਦਾ , ਪਿੰਡ ਸੁਣੀਦਾ ਜਰਗੜੀ, ਲਿਖਿਆ ਹੋਇਆ ਹੈ ਤੇ ਦੂਜੀ ਕੰਧ ਤੇ ਪੰਜਾਬੀ ਦੇ ਆਲੋਪ ਹੁੰਦੇ ਜਾ ਰਹੇ 100 ਦੇ ਲਗਭਗ , ਇੱਕ ਹੋਰ ਕੰਧ ਤੇ ਕੁਦਰਤ ਤੇਰਾ ਕੋਟਿਨ ਕੋਟਿਨ ਧੰਨਵਾਦ ਅਤੇ ਉਸਦੇ ਹੇਠਾਂ ਰੁੱਖ, ਹਵਾ, ਪਾਣੀ, ਧਰਤੀ, ਕਿਤਾਬਾਂ ਤੇ ਕੁਦਰਤ ਨੂੰ ਦਰਸਾਉਂਦੀ ਕਵਿਤਾ ਦੇ ਰੂਪ 'ਚ ਸ਼ਤਰਾਂ ਲਿਖੀਆਂ ਹੋਈਆਂ ਹਨ।

ਕਿਤਾਬਾਂ ਦੇ ਇਸ ਠੇਕੇ ਦੇ ਆਲੇ ਦੁਆਲੇ ਗਮਲਿਆਂ 'ਚ ਲਾਏ ਤੇ ਲਮਕਾਏ ਫੁੱਲ ਬੂਟਿਆਂ ਤੋਂ ਇਲਾਵਾ ਨਾਲ ਹੀ ਖੇਤ 'ਚ ਕਲੋਨ ਨਸਲ ਦੇ ਸੈਂਕੜੇ ਸਫੈਦੇ ਲਗਾਏ ਗਏ ਹਨ।

ਮਾਸਟਰ ਦਰਸ਼ਨਦੀਪ ਸਿੰਘ ਗਿੱਲ ਦਾ ਕਹਿਣਾ ਹੈ ਕਿ ਅਜੌਕੀ ਪੀੜੀ ਨਸ਼ਿਆਂ 'ਚ ਡੁੱਬਦੀ ਜਾ ਰਹੀ ਹੈ ਅਤੇ ਨੌਜਵਾਨਾਂ ਨੂੰ ਸ਼ਰਾਬ ਆਦਿ ਨਸ਼ਿਆਂ ਤੋਂ ਦੂਰ ਰੱਖਕੇ ਪੰਜਾਬੀ ਮਾਂ ਬੋਲੀ ਅਤੇ ਕਿਤਾਬਾਂ ਦੇ ਨਸ਼ੇ ਨਾਲ ਜੋੜਨ ਲਈ ਇਸਦਾ ਨਿਰਮਾਣ ਕੀਤਾ ਗਿਆ ਹੈ, ਕਿਉਂਕਿ ਕਿਤਾਬਾਂ ਦਾ ਨਸ਼ਾ ਇੱਕ ਅਜਿਹਾ ਨਸ਼ਾ ਹੈ ਅਤੇ ਅਗਰ ਇਹ ਕਿਸੇ ਨੂੰ ਲੱਗ ਜਾਵੇ ਤਾਂ ਇਨਸਾਨ ਜਿੰਦਗੀ ਦੀ ਖੇਡ 'ਚ ਕਦੀ ਵੀ ਹਾਰ ਨਹੀਂ ਸਕਦਾ।

-PTC News

Related Post