ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਟਨਲ ਦੇਸ਼ ਨੂੰ ਕੀਤੀ ਸਮਰਪਿਤ, ਅਟਲ ਸੁਰੰਗ ਦਾ ਕੀਤਾ ਉਦਘਾਟਨ

By  Shanker Badra October 3rd 2020 11:47 AM

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਟਨਲ ਦੇਸ਼ ਨੂੰ ਕੀਤੀ ਸਮਰਪਿਤ, ਅਟਲ ਸੁਰੰਗ ਦਾ ਕੀਤਾ ਉਦਘਾਟਨ:ਰੋਹਤਾਂਗ : ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਲਈ ਰਣਨੀਤਕ ਰੂਪ ਨਾਲ ਅਹਿਮ ਸੁਰੰਗ ਅਟਲ ਟਨਲ ਦਾ ਅੱਜ ਉਦਘਾਟਨ ਕੀਤਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅਟਲ ਟਨਲ ਨੂੰ ਦੇਸ਼ ਨੂੰ ਸਮਰਪਿਤ ਕਰ ਦਿੱਤਾ ਹੈ। ਇਹ ਸੁਰੰਗ 9.02 ਕਿੱਲੋਮੀਟਰ ਲੰਬੀ ਹੈ ਤੇ ਮਨਾਲੀ ਤੋਂ ਲਾਹੌਲ ਸਪਿਤੀ ਘਾਟੀ ਵਿਚਕਾਰ ਫ਼ਾਸਲੇ ਨੂੰ ਘੱਟ ਕਰਦੀ ਹੈ ਅਤੇ 3 ਹਜ਼ਾਰ ਮੀਟਰ ਦੀ ਉਚਾਈ 'ਤੇ ਵਿਦਮਾਨ ਹੈ। ਪੀਐਮ ਮੋਦੀ ਨੇ ਵਿਸ਼ਵ ਦੀ ਸਭ ਤੋਂ ਲੰਬੀ ਹਾਈਵੇ ਸੁਰੰਗ ਦਾ ਉਦਘਾਟਨ ਕੀਤਾ। ਅਟਲ ਟਨਲ ਰੋਹਤਾਂਗ ਦੇ ਦੱਖਣੀ ਪੋਰਟਲ 'ਤੇ ਸੁਰੰਗ ਦੀ ਉਸਾਰੀ ਦੇ ਸੰਬੰਧ ਵਿਚ ਡਾਕੂਮੈਂਟਰੀ ਦਿਖਾਈ ਗਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਅਟਲ ਟਨਲ ਦੇਸ਼ ਨੂੰ ਕੀਤੀ ਸਮਰਪਿਤ, ਅਟਲ ਸੁਰੰਗ ਦਾ ਕੀਤਾ ਉਦਘਾਟਨ

ਇਸ ਦੌਰਾਨ ਸੁਰੰਗ ਦੇ ਉਦਘਾਟਨ ਤੋਂ ਬਾਅਦ ਪੀਐਮ ਮੋਦੀ ਨੇ ਇਕ ਖੁੱਲੀ ਜੀਪ ਵਿਚ ਸਵਾਰ ਸੁਰੰਗ ਵਿਚ ਯਾਤਰਾ ਕੀਤੀ। ਇਸਦੇ ਬਾਅਦ ਰੋਹਤਾਂਗ ਸੁਰੰਗ ਦੇ ਬਾਹਰ ਇੱਕ ਵਿਸ਼ਾਲ ਪੋਰਟਰੇਟ ਬਣਾਇਆ ਗਿਆ। ਇਸ ਮੌਕੇ ਪ੍ਰਧਾਨ ਮੰਤਰੀ ਮੋਦੀ ਦੇ ਨਾਲ ਰੱਖਿਆ ਮੰਤਰੀ ਰਾਜਨਾਥ ਸਿੰਘ, ਮੁੱਖ ਮੰਤਰੀ ਜੈਰਾਮ ਠਾਕੁਰ, ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਠਾਕੁਰ, ਸੀਡੀਐਸ ਵਿਪਨ ਰਾਵਤ ਅਤੇ ਸੈਨਾ ਦੇ ਮੁਖੀ ਮਨੋਜ ਮੁਕੰਦ ਨਰਵਣੇ ਸਮੇਤ ਡੀ ਜੀ ਹਰਪਾਲ ਸਿੰਘ ਮੌਜੂਦ ਸਨ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਅਟਲ ਟਨਲ ਦੇਸ਼ ਨੂੰ ਕੀਤੀ ਸਮਰਪਿਤ, ਅਟਲ ਸੁਰੰਗ ਦਾ ਕੀਤਾ ਉਦਘਾਟਨ

ਇਹ ਦੁਨੀਆ ਦੀ ਸਭ ਤੋਂ ਵੱਡੀ ਹਾਈਵੇ ਟਨਲ ਹੈ। ਇਸ ਟਨਲ 'ਚ 80 ਕਿਲੋਮੀਟਰ ਪ੍ਰਤੀ ਘੰਟੇ ਦੀ ਗਤੀ ਨਾਲ ਵਾਹਨ ਦੌੜ ਸਕਣਗੇ। ਟਨਲ 'ਚੋਂ ਹਰ ਦਿਨ ਤਿੰਨ ਹਜ਼ਾਰ ਵਾਹਨ ਲੰਘ ਸਕਣਗੇ। ਹਰੇਕ 500 ਮੀਟਰ ਦੀ ਦੂਰੀ 'ਤੇ ਐਮਰਜੈਂਸੀ ਐਗਜ਼ਿਟ ਹੋਣਗੇ। ਮਨਾਲੀ ਤੋਂ ਲੇਹ 'ਚ ਘੱਟ ਹੋਵੇਗੀ 46 ਕਿਲੋਮੀਟਰ ਦੀ ਦੂਰੀ। ਢਾਈ ਘੰਟੇ ਦਾ ਸਮਾਂ ਅਤੇ ਤੇਲ ਤੋਂ ਹੋਵੇਗਾ ਬਚਾਅ। ਦੋ ਕਿਲੋਮੀਟਰ ਤੋਂ ਬਾਅਦ ਹੋਵੇਗੀ ਵਾਹਨ ਮੋੜਨ ਅਤੇ ਯੂ-ਟਰਨ ਲੈਣ ਦੀ ਸੁਵਿਧਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਅਟਲ ਟਨਲ ਦੇਸ਼ ਨੂੰ ਕੀਤੀ ਸਮਰਪਿਤ, ਅਟਲ ਸੁਰੰਗ ਦਾ ਕੀਤਾ ਉਦਘਾਟਨ

ਦੱਸਣਯੋਗ ਹੈ ਕਿ 9 ਕਿਲੋਮੀਟਰ ਲੰਬੀ ਅਟਲ ਟਨਲ ਦੇ ਨਿਰਮਾਣ ਨਾਲ ਲੇਹ ਲੱਦਾਖ 'ਚ ਸਰਹੱਦ ਪਹੁੰਚਣ ਲਈ 46 ਕਿਲੋਮੀਟਰ ਸਫ਼ਰ ਘੱਟ ਹੋ ਗਿਆ ਹੈ। ਹਾਲਾਂਕਿ ਸਾਲ ਭਰ ਤੋਂ ਲੇਖ-ਲੱਦਾਖ ਮਨਾਲੀ ਨਾਲ ਨਹੀਂ ਜੁੜਿਆ ਰਹੇਗਾ ਪਰ ਟਨਲ ਨਿਰਮਾਣ ਨਾਲ ਮਨਾਲੀ -ਲੇਹ ਮਾਰਗ ਦੀ ਬਹਾਲੀ ਜਲਦ ਹੋ ਸਕੇਗੀ ਅਤੇ ਸਫ਼ਰ ਵੀ ਸੁਹਾਨਾ ਹੋਵੇਗਾ। ਇਹ ਟਨਲ ਭਾਰਤੀ ਫ਼ੌਜ ਨੂੰ ਮਜ਼ਬੂਤੀ ਪ੍ਰਦਾਨ ਕਰੇਗੀ। ਫ਼ੌਜ ਨੂੰ ਸਰਹੱਦ 'ਚ ਪਹੁੰਚਣ ਲਈ ਘੱਟ ਸਮਾਂ ਲੱਗੇਗਾ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇਅਟਲ ਟਨਲ ਦੇਸ਼ ਨੂੰ ਕੀਤੀ ਸਮਰਪਿਤ, ਅਟਲ ਸੁਰੰਗ ਦਾ ਕੀਤਾ ਉਦਘਾਟਨ

ਦੱਸ ਦੇਈਏ ਕਿ ਰੋਹਤਾਂਗ ਦਰਾਂ 'ਤੇ ਸੁਰੰਗ ਦੇ ਨਿਰਮਾਣ ਦਾ ਐਲਾਨ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਨੇ 3 ਜੂਨ 2000 ਨੂੰ ਜਨਜਾਤੀ ਜ਼ਿਲ੍ਹਾ ਲਾਹੁਲ ਸਪੀਤਿ ਦੇ ਕੇਲੰਗ 'ਚ ਕੀਤਾ ਸੀ। ਨਾਲ ਹੀ ਜੂਨ 2000 'ਚ ਅਟਲ ਟਨਲ ਦੇ ਸਾਊਥ ਪੋਰਟਲ ਤੱਕ ਬਣਨ ਵਾਲੀ ਸੜਕ ਦਾ ਨੀਂਹ ਪੱਥਰ ਵੀ ਰੱਖਿਆ ਸੀ। ਜੂਨ 2010 'ਚ ਯੂਪੀਏ ਪ੍ਰਧਾਨ ਸੋਨੀਆ ਗਾਂਧੀ ਨੇ ਸੋਲੰਗਨਾਲਾ ਦੇ ਧੁੰਧੀ 'ਚ ਅਟਲ ਦਾ ਨੀਂਹ ਪੱਥਰ ਰੱਖਿਆ ਸੀ। ਹੁਣ ਤਿੰਨ ਅਕਤੂਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸਦਾ ਉਦਘਾਟਨ ਕਰਨਗੇ।

-PTCNews

Related Post