ਰਾਜਸਭਾ 'ਚ ਬੋਲੇ PM ਮੋਦੀ, ਕਿਹਾ, ਜੰਮੂ-ਕਸ਼ਮੀਰ ਦੇ ਲੋਕਾਂ ਨੂੰ ਪਹਿਲੀ ਵਾਰ ਮਿਲਿਆ ਰਾਖਵੇਂਕਰਨ ਦਾ ਲਾਭ

By  Jashan A February 6th 2020 06:16 PM

ਨਵੀਂ ਦਿੱਲੀ: ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਲੋਕ ਸਭਾ ਨੂੰ ਸੰਬੋਧਨ ਕਰਨ ਮਗਰੋਂ ਰਾਜ ਸਭਾ 'ਚ ਵੀ ਭਾਸ਼ਣ ਦਿੱਤਾ। ਇਸ ਮੌਕੇ ਉਹਨਾਂ ਕਿਹਾ ਕਿ ਰਾਸ਼ਟਰਪਤੀ ਦਾ ਸੰਬੋਧਨ 130 ਕਰੋੜ ਲੋਕਾਂ ਦੀਆਂ ਉਮੀਦਾਂ ਨੂੰ ਪੂਰਾ ਕਰਦਾ ਹੈ।

ਇਸ ਦੌਰਾਨ ਜੰਮੂ ਕਸ਼ਮੀਰ ਬਾਰੇ ਬੋਲਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਧਾਰਾ-370 ਹਟਣ ਤੋਂ ਬਾਅਦ ਪਹਿਲੀ ਵਾਰ ਜੰਮੂ-ਕਸ਼ਮੀਰ ਦੇ ਗਰੀਬ ਆਮ ਵਰਗ ਨੂੰ ਰਾਖਵਾਂਕਰਨ ਦਾ ਲਾਭ ਮਿਲਿਆ, ਪਹਿਲੀ ਵਾਰ ਪਹਾੜੀ ਭਾਸ਼ਾਈ ਲੋਕਾਂ ਨੂੰ ਰਾਖਵਾਂਕਰਨ ਦਾ ਲਾਭ ਮਿਲਿਆ, ਪਹਿਲੀ ਵਾਰ ਔਰਤਾਂ ਨੂੰ ਇਹ ਅਧਿਕਾਰ ਮਿਲਿਆ ਕਿ ਉਹ ਜੇਕਰ ਸੂਬੇ ਤੋਂ ਬਾਹਰ ਵਿਆਹ ਕਰਦੀ ਹੈ ਤਾਂ ਉਨ੍ਹਾਂ ਦੀ ਜਾਇਦਾਦ ਦਾ ਅਧਿਕਾਰ ਨਹੀਂ ਖੋਹਿਆ ਜਾਵੇਗਾ।

https://twitter.com/ANI/status/1225388852509995009?s=20

ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਜੰਮੂ-ਕਸ਼ਮੀਰ 'ਚ ਪੀ.ਐੱਮ. ਪੈਕੇਜ ਸਮੇਤ ਹੋਰ ਕਈ ਯੋਜਨਾਵਾਂ ਨੂੰ ਤੇਜ਼ੀ ਨਾਲ ਅੱਗੇ ਵਧਾਇਆ ਜਾ ਰਿਹਾ ਹੈ।

ਹੋਰ ਪੜ੍ਹੋ: Ind vs Aus: ਮੈਚ ਹਾਰਨ ਮਗਰੋਂ ਨਿਰਾਸ਼ ਹੋਏ ਕੋਹਲੀ, ਬੋਲੇ ਇਥੇ ਹੋਈ ਗਲਤੀ !

ਮੋਦੀ ਨੇ ਕਿਹਾ ਕਿ 5 ਅਗਸਤ 2019 ਨੂੰ ਧਾਰਾ 370 ਨੂੰ ਹਟਾਉਣਾ, ਅੱਤਵਾਦ ਅਤੇ ਵੱਖਵਾਦ ਨੂੰ ਬੜ੍ਹਤ ਦੇਣ ਵਾਲਿਆਂ ਲਈ ਬਲੈਕ ਡੇਅ ਸਿੱਧ ਹੋ ਚੁੱਕਿਆ ਹੈ।

https://twitter.com/ANI/status/1225384997651005441?s=20

ਅੱਗੇ ਉਹਨਾਂ ਕਿਹਾ ਕਿ ਇਥੇ ਅਰਥ ਵਿਵਸਥਾ ਦੇ ਵਿਸ਼ੇ 'ਚ ਚਰਚਾ ਹੋਈ। ਦੇਸ਼ 'ਚ ਨਿਰਾਸ਼ ਹੋਣ ਦਾ ਕੋਈ ਕਾਰਨ ਨਹੀਂ ਹੈ ਤੇ ਕਿਹਾ ਕਿ ਅਰਥ ਵਿਵਸਥਾ ਦੇ ਜੋ ਬੇਸਿਕ ਮਾਪਦੰਡ ਹੈ, ਉਨ੍ਹਾਂ 'ਚ ਅੱਜ ਵੀ ਦੇਸ਼ ਦੀ ਅਰਥ ਵਿਵਸਥਾ ਮਜ਼ਬੂਤ ਹੈ ਅਤੇ ਅੱਗੇ ਜਾਣ ਦੀ ਤਾਕਤ ਰੱਖਦੀ ਹੈ।

-PTC News

Related Post