Ind vs Aus: ਮੈਚ ਹਾਰਨ ਮਗਰੋਂ ਨਿਰਾਸ਼ ਹੋਏ ਕੋਹਲੀ, ਬੋਲੇ ਇਥੇ ਹੋਈ ਗਲਤੀ !

IND VS AUS

Ind vs Aus: ਮੈਚ ਹਾਰਨ ਮਗਰੋਂ ਨਿਰਾਸ਼ ਹੋਏ ਕੋਹਲੀ, ਬੋਲੇ ਇਥੇ ਹੋਈ ਗਲਤੀ !,ਨਵੀਂ ਦਿੱਲੀ: ਬੀਤੇ ਦਿਨ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਭਾਰਤ ਅਤੇ ਆਸਟ੍ਰੇਲੀਆ ਦੀਆਂ ਟੀਮਾਂ ਵਿਚਾਲੇ ਖੇਡੇ ਗਏ ਪਹਿਲੇ ਵਨਡੇਅ ਮੈਚ ‘ਚ ਆਸਟ੍ਰੇਲੀਆ ਨੇ ਭਾਰਤ ਨੂੰ 10 ਵਿਕਟਾਂ ਨਾਲ ਹਰਾ ਦਿੱਤਾ।ਇਸ ਮੈਚ ਆਸਟ੍ਰੇਲੀਆ ਦੇ ਸਲਾਮੀ ਬੱਲੇਬਾਜ਼ ਡੇਵਿਡ ਵਾਰਨ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ।

IND VS AUSਮੈਚ ਹਾਰਨ ਤੋਂ ਬਾਅਦ ਭਾਰਤੀ ਕਪਤਾਨ ਵਿਰਾਟ ਕੋਹਲੀ ਬਹੁਤ ਨਿਰਾਸ਼ ਨਜ਼ਰ ਆਏ। ਮੈਚ ਖਤਮ ਹੋਣ ਤੋਂ ਬਾਅਦ ਪੋਸਟ ਮੈਚ ਪ੍ਰੈਜ਼ੇਂਟੇਸ਼ਨ ਦੌਰਾਨ ਉਨ੍ਹਾਂ ਨੇ ਕਿਹਾ ਕਿ ਅਸੀਂ ਸਾਰੇ ਵਿਭਾਗਾਂ ਵਿਚ ਪੂਰੀ ਤਰ੍ਹਾਂ ਫੇਲ ਹੋ ਗਏ।

ਹੋਰ ਪੜ੍ਹੋ: ਹੈਦਰਾਬਾਦ ਗੈਂਗਰੇਪ ਤੇ ਕਤਲ ਕਾਂਡ ਮਾਮਲਾ: ਚਾਰੇ ਮੁਲਜ਼ਮਾਂ ਦੇ ਮਾਰੇ ਜਾਣ ਦੀ ਖ਼ਬਰ ਸੁਣ ਲੜਕੀਆਂ ਨੇ ਇੰਝ ਕੀਤਾ ਖੁਸ਼ੀ ਦਾ ਇਜ਼ਹਾਰ, ਦੇਖੋ ਵੀਡੀਓ

ਕੋਹਲੀ ਨੇ ਕਿਹਾ ਕਿ ਅਸੀਂ ਜਦੋਂ ਬੱਲੇਬਾਜ਼ੀ ਕਰ ਰਹੇ ਸਨ ਅਸੀਂ ਦੇਖਿਆ ਕਿ ਭਰਪੂਰ ਦੌੜਾਂ ਨਹੀਂ ਬਣ ਰਹੀਆਂ। ਹਾਲਾਂਕਿ ਕੁਝ ਵਿਭਾਗਾਂ ਵਿਚ ਅਸੀਂ ਚੰਗਾ ਪ੍ਰਦਰਸ਼ਨ ਕੀਤਾ ਪਰ ਆਸਟਰੇਲੀਆ ਵਰਗੀ ਟੀਮ ਦੇ ਖਿਲਾਫ ਸਭ ਤੋਂ ਵਧੀਆ ਹੀ ਕੰਮ ਆਉਂਦਾ ਹੈ। ਅੱਜ ਸਾਡੀ ਟੀਮ ਦੇ ਕੋਲ ਵਾਪਸੀ ਕਰਨ ਦਾ ਇਕ ਮੌਕਾ ਸੀ ਪਰ ਆਸਟਰੇਲੀਆ ਜਿਸ ਤਰ੍ਹਾਂ ਨਾਲ ਖੇਡੀ ਇਸ ਦੇ ਲਈ ਉਨ੍ਹਾਂ ਨੂੰ ਪੂਰਾ ਸਿਹਰਾ ਹੈ।

IND VS AUSਭਾਰਤੀ ਟੀਮ ਨੇ ਟਾਸ ਗਵਾਉਣ ਤੋਂ ਬਾਅਦ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 255 ਦੌੜਾਂ ਬਣਾਈਆਂ ਸਨ। ਆਸਟਰੇਲੀਆਈ ਟੀਮ ਨੇ ਟੀਚੇ ਦਾ ਪਿੱਛਾ ਕਰਦਿਆਂ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਲਾਮੀ ਬੱਲੇਬਾਜ਼ਾਂ ਡੇਵਿਡ ਵਾਰਨਰ ਅਤੇ ਏਰੋਨ ਫਿੰਚ ਨੇ ਕੋਈ ਮੌਕਾ ਨਹੀਂ ਦਿੱਤਾ। ਦੋਹਾਂ ਨੇ ਸੈਂਕੜੇ ਲਗਾਏ ਅਤੇ 10 ਵਿਕਟਾਂ ਨਾਲ ਟੀਮ ਲਈ ਜਿੱਤ ਹਾਸਲ ਕੀਤੀ।

ਹੋਰ ਖਬਰਾਂ ਦੇਖਣ ਲਈ ਸਾਡਾ ਯੂ-ਟਿਊਬ ਚੈਨਲ Subscribe ਕਰੋ:

-PTC News