Thu, Dec 25, 2025
Whatsapp

Bullet Bike ਦੇ ਪਟਾਕੇ ਵਜਾਉਣਾ ਨੌਜਵਾਨ ਨੂੰ ਪਿਆ ਭਾਰੀ, ਪੁਲਿਸ ਨੇ ਕੀਤੀ ਛਿੱਤਰ ਪਰੇਡ

ਜਲੰਧਰ ’ਚ ਸੋਢਲ ਰੋਡ ’ਤੇ ਨੌਜਵਾਨ ਨੂੰ ਬੁਲੇਟ ’ਚ ਪਟਾਕੇ ਵਜਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋ ਸੋਢਲ ਰੋਡ ਸਥਿਤ ਨਾਕੇ ’ਤੇ ਪੁਲਿਸ ਦੇ ਸਾਹਮਣੇ ਬੁਲੇਟ ਦੇ ਪਟਾਕੇ ਬਜਾਏ। ਇਸ ਦੌਰਾਨ ਪੁਲਿਸ ਨੇ ਬੁਲੇਟ ਸਵਾਰ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕੀਤਾ।

Reported by:  PTC News Desk  Edited by:  Aarti -- February 04th 2023 05:56 PM
Bullet Bike ਦੇ ਪਟਾਕੇ ਵਜਾਉਣਾ ਨੌਜਵਾਨ ਨੂੰ ਪਿਆ ਭਾਰੀ, ਪੁਲਿਸ ਨੇ ਕੀਤੀ ਛਿੱਤਰ ਪਰੇਡ

Bullet Bike ਦੇ ਪਟਾਕੇ ਵਜਾਉਣਾ ਨੌਜਵਾਨ ਨੂੰ ਪਿਆ ਭਾਰੀ, ਪੁਲਿਸ ਨੇ ਕੀਤੀ ਛਿੱਤਰ ਪਰੇਡ

ਪਤਰਸ ਮਸੀਹ (ਜਲੰਧਰ, 4 ਫਰਵਰੀ): ਸ਼ਹਿਰ ’ਚ ਸੋਢਲ ਰੋਡ ’ਤੇ ਨੌਜਵਾਨ ਨੂੰ ਬੁਲੇਟ ’ਚ ਪਟਾਕੇ ਵਜਾਉਣਾ ਉਸ ਸਮੇਂ ਮਹਿੰਗਾ ਪੈ ਗਿਆ ਜਦੋ ਸੋਢਲ ਰੋਡ ਸਥਿਤ ਨਾਕੇ ’ਤੇ ਪੁਲਿਸ ਦੇ ਸਾਹਮਣੇ ਬੁਲੇਟ ਦੇ ਪਟਾਕੇ ਬਜਾਏ। ਇਸ ਦੌਰਾਨ ਪੁਲਿਸ ਨੇ ਬੁਲੇਟ ਸਵਾਰ ਦਾ ਪਿੱਛਾ ਕਰਕੇ ਉਸ ਨੂੰ ਕਾਬੂ ਕੀਤਾ। 

ਮਿਲੀ ਜਾਣਕਾਰੀ ਮੁਤਾਬਿਕ ਪੁਲਿਸ ਨੇ ਸੋਢਲ ਰੋਡ ਸਥਿਤ ਸਿਲਵਰ ਪਲਾਜਾ ਦੇ ਕੋਲ ਨਾਕਾ ਲਗਾਇਆ ਹੋਇਆ ਸੀ। ਇਸ ਦੌਰਾਨ ਸ਼ਰਾਬ ਦੇ ਨਸ਼ੇ ’ਚ ਬੁਲੇਟ ਸਵਾਰ ਨੌਜਵਾਨ ਬਾਈਕ ’ਤੇ ਪਟਾਕੇ ਵਜਾਉਂਦੇ ਹੋਏ ਤੇਜ਼ ਰਫਤਾਰ ਨਾਲ ਆ ਰਿਹਾ ਸੀ ਉਸ ਨੂੰ ਜਦੋਂ ਪੁਲਿਸ ਨੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਨੌਜਵਾਨ ਰੁਕਣ ਦੀ ਥਾਂ ਹੋਰ ਤੇਜ਼ ਰਫਤਾਰ ਨਾਲ ਪੁਲਿਸ ਕੋਲੋਂ ਭੱਜ ਗਿਆ। 


ਪੁਲਿਸ ਨੇ ਉਸਦਾ ਪਿੱਛਾ ਕਰਕੇ ਉਸ ਨੂੰ ਤੁਰੰਤ ਕਾਬੂ ਕਰ ਲਿਆ। ਕਾਬੂ ਕੀਤੇ ਗਏ ਨੌਜਵਾਨ ਤੋਂ ਪੁਲਿਸ ਵਾਲਿਆਂ ਨੇ ਨਾਂ ਪੁੱਛਿਆ ਤਾਂ ਉਹ ਆਪਣਾ ਨਾਂ ਨਹੀਂ ਦੱਸ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦਾ ਕੁਟਾਪਾ ਚਾੜ ਦਿੱਤਾ। ਜਿਸ ਕਾਰਨ ਕਾਫੀ ਭੀੜ ਇੱਕਠੀ ਹੋ ਗਈ। 

ਮਾਮਲੇ ਦੀ ਜਾਣਕਾਰੀ ਦਿੰਦੇ ਹੋਏ ਮੌਜੂਦਾ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਬਾਈਕ ਸਵਾਰ ਨੌਜਵਾਨ ਤੇਜ਼ ਰਫਤਾਰ ਨਾਲ ਪਟਾਕੇ ਵਜਾਉਂਦੇ ਹੋਏ ਆ ਰਿਹਾ ਸੀ। ਪੰਜਾਬ ’ਚ ਬੁਲੇਟ ਮੋਟਰਸਾਈਕਲ ਨਾਲ ਪਟਾਕੇ ਵਜਾਉਣ ’ਤੇ ਰੋਕ ਲਗਾਈ ਹੋਈ ਹੈ। ਨੌਜਵਾਨ ਨੂੰ ਨਾਕੇ ’ਤੇ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਤੇਜ਼ ਰਫਤਾਰ ਨਾਲ ਬਾਈਕ ਭਜਾ ਦਿੱਤੀ। ਇਸ ਦੌਰਾਨ ਉਹ ਨੌਜਵਾਨ ਕਿਸੇ ਦਾ ਜਾਂ ਫਿਰ ਖੁਦ ਦਾ ਨੁਕਸਾਨ ਨਾ ਕਰ ਲਵੇ ਜਿਸ ਦੇ ਚੱਲਦੇ ਉਸਦਾ ਪਿੱਛਾ ਕੀਤਾ। 

ਪੁਲਿਸ ਨੇ ਅੱਗੇ ਦੱਸਿਆ ਕਿ ਨੌਜਵਾਨ ਨੇ ਸ਼ਰਾਬ ਵੀ ਰੱਖੀ ਸੀ। ਫਿਲਹਾਲ ਬਾਈਕ ਦਾ ਚਾਲਾਨ ਕੱਟ ਕੇ ਅਤੇ ਚਿਤਾਵਨੀ ਦੇ ਕੇ ਉਸ ਨੂੰ ਛੱਡ ਦਿੱਤਾ ਗਿਆ ਹੈ। ਇਸ ਦੌਰਾਨ ਨੌਜਵਾਨ ਨੇ ਪੁਲਿਸ ਨੂੰ ਕਿਹਾ ਕਿ ਉਹ ਇਸ ਤਰ੍ਹਾਂ ਨਾਲ ਅੱਗੇ ਨਹੀਂ ਕਰੇਗਾ।

- PTC NEWS

Top News view more...

Latest News view more...

PTC NETWORK
PTC NETWORK