Sun, Dec 21, 2025
Whatsapp

Poonch: ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਅੱਤਵਾਦੀ ਹਮਲਾ, ਕਈ ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੂਰਨਕੋਟ 'ਚ ਅੱਤਵਾਦੀਆਂ ਨੇ ਭਾਰਤੀ ਹਵਾਈ ਫ਼ੌਜ ਦੇ ਕਾਫ਼ਲੇ 'ਤੇ ਹਮਲਾ ਕੀਤਾ। ਜਿਸ ਵਿੱਚ ਪੰਜ ਜਵਾਨ ਜ਼ਖ਼ਮੀ ਹੋ ਗਏ।

Reported by:  PTC News Desk  Edited by:  Amritpal Singh -- May 04th 2024 08:08 PM
Poonch: ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਅੱਤਵਾਦੀ ਹਮਲਾ, ਕਈ ਜਵਾਨ ਜ਼ਖਮੀ

Poonch: ਪੁੰਛ 'ਚ ਹਵਾਈ ਫੌਜ ਦੇ ਕਾਫਲੇ 'ਤੇ ਅੱਤਵਾਦੀ ਹਮਲਾ, ਕਈ ਜਵਾਨ ਜ਼ਖਮੀ

ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਦੇ ਸੂਰਨਕੋਟ 'ਚ ਅੱਤਵਾਦੀਆਂ ਨੇ ਭਾਰਤੀ ਹਵਾਈ ਫ਼ੌਜ ਦੇ ਕਾਫ਼ਲੇ 'ਤੇ ਹਮਲਾ ਕੀਤਾ। ਜਿਸ ਵਿੱਚ ਪੰਜ ਜਵਾਨ ਜ਼ਖ਼ਮੀ ਹੋ ਗਏ। ਸਥਾਨਕ ਰਾਸ਼ਟਰੀ ਰਾਈਫਲਜ਼ ਯੂਨਿਟ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਾਹਨਾਂ ਨੂੰ ਸ਼ਾਹਸਿਤਰ ਨੇੜੇ ਜਨਰਲ ਖੇਤਰ ਵਿੱਚ ਏਅਰ ਬੇਸ ਦੇ ਅੰਦਰ ਸੁਰੱਖਿਅਤ ਕਰ ਲਿਆ ਗਿਆ ਹੈ। ਫਿਲਹਾਲ ਫੌਜ ਨੇ ਇਲਾਕੇ ਨੂੰ ਘੇਰ ਲਿਆ ਹੈ।

ਸੂਤਰਾਂ ਦੇ ਹਵਾਲੇ ਤੋਂ ਦੱਸਿਆ ਹੈ ਕਿ ਇਸ ਹਮਲੇ 'ਚ ਹਵਾਈ ਫੌਜ ਦੇ 4 ਜਵਾਨ ਵੀ ਜ਼ਖਮੀ ਹੋਏ ਹਨ। ਅੱਤਵਾਦੀਆਂ ਨੇ ਫੌਜ ਦੀਆਂ ਗੱਡੀਆਂ 'ਤੇ ਭਾਰੀ ਗੋਲੀਬਾਰੀ ਕੀਤੀ। ਇਸ ਤੋਂ ਬਾਅਦ ਇਲਾਕੇ 'ਚ ਵਾਧੂ ਬਲ ਭੇਜੇ ਗਏ ਹਨ ਅਤੇ ਅੱਤਵਾਦ ਵਿਰੋਧੀ ਮੁਹਿੰਮ ਚਲਾਈ ਜਾ ਰਹੀ ਹੈ।


ਇਸ ਸਾਲ ਫੋਰਸ 'ਤੇ ਅੱਤਵਾਦੀਆਂ ਦਾ ਪਹਿਲਾ ਵੱਡਾ ਹਮਲਾ ਹੈ

ਪਿਛਲੇ ਸਾਲ ਫੌਜ 'ਤੇ ਕਈ ਅੱਤਵਾਦੀ ਹਮਲਿਆਂ ਦੀ ਗਵਾਹੀ ਦੇਣ ਵਾਲੇ ਖੇਤਰ 'ਚ ਇਸ ਸਾਲ ਹਥਿਆਰਬੰਦ ਬਲਾਂ 'ਤੇ ਇਹ ਪਹਿਲਾ ਵੱਡਾ ਹਮਲਾ ਹੈ। ਹਮਲੇ ਤੋਂ ਬਾਅਦ ਜੋ ਤਸਵੀਰਾਂ ਸਾਹਮਣੇ ਆਈਆਂ ਹਨ, ਉਨ੍ਹਾਂ ਵਿਚ ਵਾਹਨ ਦੀ ਵਿੰਡਸਕਰੀਨ 'ਤੇ ਘੱਟੋ-ਘੱਟ ਇਕ ਦਰਜਨ ਗੋਲੀਆਂ ਦੇ ਸੁਰਾਖ ਦਿਖਾਈ ਦੇ ਰਹੇ ਹਨ।

ਸੁਰੱਖਿਆ ਬਲਾਂ ਦੇ ਸੂਤਰਾਂ ਨੇ ਦੱਸਿਆ, ''ਅੱਤਵਾਦੀਆਂ ਨੇ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲੇ 'ਚ ਭਾਰਤੀ ਹਵਾਈ ਫੌਜ ਦੇ ਵਾਹਨਾਂ ਦੇ ਕਾਫਲੇ 'ਤੇ ਹਮਲਾ ਕੀਤਾ ਹੈ। ਸਥਾਨਕ ਰਾਸ਼ਟਰੀ ਰਾਈਫਲਜ਼ ਯੂਨਿਟ ਨੇ ਇਲਾਕੇ ਦੀ ਘੇਰਾਬੰਦੀ ਕਰਕੇ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਵਾਹਨਾਂ ਨੂੰ ਸ਼ਾਹਸਿਤਰ ਨੇੜੇ ਜਨਰਲ ਖੇਤਰ ਵਿੱਚ ਏਅਰ ਬੇਸ ਦੇ ਅੰਦਰ ਸੁਰੱਖਿਅਤ ਕਰ ਲਿਆ ਗਿਆ ਹੈ। ਫੌਜੀ ਜਵਾਨਾਂ ਨੂੰ ਸੱਟਾਂ ਲੱਗੀਆਂ ਹਨ।

- PTC NEWS

Top News view more...

Latest News view more...

PTC NETWORK
PTC NETWORK