ਪ੍ਰਨੀਤ ਕੌਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ Fino Payment Bank ਦਾ ਮੈਨੇਜਰ ਚੜਿਆ ਪੁਲਿਸ ਅੜਿੱਕੇ

By  Shanker Badra August 19th 2019 04:53 PM -- Updated: August 19th 2019 04:55 PM

ਪ੍ਰਨੀਤ ਕੌਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ Fino Payment Bank ਦਾ ਮੈਨੇਜਰ ਚੜਿਆ ਪੁਲਿਸ ਅੜਿੱਕੇ:ਪਟਿਆਲਾ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਤੇ ਪਟਿਆਲਾ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਨਾਲ ਸਾਈਬਰ ਠੱਗਾਂ ਵੱਲੋਂ ਲੱਖਾਂ ਰੁਪਏ ਦੀ ਠੱਗੀ ਮਾਰਨ ਵਾਲੇ ਗਿਰੋਹ ਨੂੰ ਕਾਬੂ ਕਰਨ ਤੋਂ ਬਾਅਦ ਅਤੇ ਇਨ੍ਹਾਂ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਇੱਕ ਪ੍ਰਾਈਵੇਟ ਬੈਂਕ ਦਾ ਮੈਨੇਜ਼ਰ ਪੁਲਿਸ ਦੇ ਅੜਿੱਕੇ ਇਸ ਦੇ ਨਾਲ ਇਸ ਬੈਂਕ ਦੇ ਕਈ ਏਜੇਂਟ ਵੀ ਪੁੱਛ ਗਿੱਛ ਦੇ ਲਈ ਹਿਰਾਸਤ ਵਿੱਚ ਲਏ ਹਨ। ਆ ਗਿਆ ਹੈ।

Preneet Kaur lakhs rupees cheating case Manager of Fino Payment Bank Arrested ਪ੍ਰਨੀਤ ਕੌਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ Fino Payment Bank ਦਾ ਮੈਨੇਜਰ ਚੜਿਆ ਪੁਲਿਸ ਅੜਿੱਕੇ

ਪਟਿਆਲਾ ਪੁਲਿਸ ਨੇ ਪ੍ਰਨੀਤ ਕੌਰ ਦੇ ਬੈਂਕ ਖਾਤੇ 'ਚੋਂ 23 ਲੱਖ ਰੁਪਏ ਉਡਾਉਣ ਦੇ ਮਾਮਲੇ ਦੀ ਜਾਂਚ ਕਰਦੇ ਹੋਏ ਸੀਆਈਏ ਪਟਿਆਲਾ ਦੀ ਟੀਮ ਨੇ ਫਿਨੋ ਪੇਮੈਂਟਸ ਬੈਂਕ ਦੇ ਮੈਨੇਜਰ ਨੂੰ ਗ੍ਰਿਫ਼ਤਾਰ ਕੀਤਾ ਹੈ।ਇਸ ਦੇ ਨਾਲ ਇਸ ਬੈਂਕ ਦੇ ਕਈ ਏਜੇਂਟ ਵੀ ਪੁੱਛ ਗਿੱਛ ਦੇ ਲਈ ਹਿਰਾਸਤ ਵਿੱਚ ਲਏ ਹਨ।

Preneet Kaur lakhs rupees cheating case Manager of Fino Payment Bank Arrested ਪ੍ਰਨੀਤ ਕੌਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ Fino Payment Bank ਦਾ ਮੈਨੇਜਰ ਚੜਿਆ ਪੁਲਿਸ ਅੜਿੱਕੇ

ਪੁਲਿਸ ਅਨੁਸਾਰ ਇਸ ਮੈਨੇਜਰ ਤੇ ਜਾਅਲੀ ਖਾਤੇ ਖੋਲ੍ਹਣ ਦਾ ਇਲਜ਼ਾਮ ਹੈ। ਸਾਲ 2017 'ਚ ਸ਼ੁਰੂ ਹੋਏ ਇਸ ਬੈਂਕ ਦੀਆਂ 14 ਸੂਬਿਆਂ 'ਚ ਬ੍ਰਾਂਚਾਂ ਹਨ। ਐੱਸਐੱਸਪੀ ਪਟਿਆਲਾ ਮਨਦੀਪ ਸਿੱਧੂ ਨੇ ਕਿਹਾ ਕਿ ਇਸ ਬੈਂਕ ਜ਼ਰੀਏ 200 ਦੇ ਕਰੀਬ ਲੋਕਾਂ ਨਾਲ ਸਾਈਬਰ ਠੱਗੀ ਹੋਈ ਹੈ।ਬੈਂਕ ਮੈਨੇਜਰ ਝਾਰਖੰਡ ਦਾ ਦੱਸਿਆ ਜਾ ਰਿਹਾ ਹੈ।

Preneet Kaur lakhs rupees cheating case Manager of Fino Payment Bank Arrested ਪ੍ਰਨੀਤ ਕੌਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ Fino Payment Bank ਦਾ ਮੈਨੇਜਰ ਚੜਿਆ ਪੁਲਿਸ ਅੜਿੱਕੇ

ਦੱਸ ਦੇਈਏ ਕਿ ਲੋਕ ਸਭਾ ਮੈਂਬਰ ਪ੍ਰਨੀਤ ਕੌਰ ਦੇ ਮੋਬਾਈਲ ਫੋਨ ‘ਤੇ ਇਕ ਵਿਅਕਤੀ ਨੇ ਫੋਨ ਕਰਕੇ ਕਿਹਾ ਗਿਆ ਕਿ ਉਹ ਐਸਬੀਆਈ ਦਾ ਬੈਂਕ ਮੈਨੇਜਰ ਬੋਲ ਰਿਹਾ ਹੈ। ਤੁਹਾਡੀ ਸੈਲਰੀ ਖਾਤੇ ਵਿਚ ਪਾਉਣੀ ਹੈ ਅਤੇ ਛੇਤੀ ਆਪਣਾ ਖਾਤਾ ਨੰਬਰ, ਏਟੀਐਮ ਨੰਬਰ ਤੇ ਸੀਵੀਸੀ ਨੰਬਰ ਦੱਸੋ, ਕਿਉਂਕਿ ਦੇਰ ਹੋਣ ਉਤੇ ਸੈਲਰੀ ਰੁਕ ਜਾਵੇਗੀ।

Preneet Kaur lakhs rupees cheating case Manager of Fino Payment Bank Arrested ਪ੍ਰਨੀਤ ਕੌਰ ਨਾਲ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ 'ਚ Fino Payment Bank ਦਾ ਮੈਨੇਜਰ ਚੜਿਆ ਪੁਲਿਸ ਅੜਿੱਕੇ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਮੌਸਮ ਵਿਭਾਗ ਮੁਤਾਬਕ ਅਗਲੇ ਕੁਝ ਦਿਨਾਂ ਵਿੱਚ ਪੰਜਾਬ ‘ਚ ਕਿਸ ਤਰ੍ਹਾਂ ਦਾ ਰਹੇਗਾ ਮੌਸਮ ,ਪੜ੍ਹੋ ਪੂਰੀ ਖ਼ਬਰ

ਇਸ ਤੋਂ ਬਾਅਦ ਠੱਗ ਨੇ ਪ੍ਰਨੀਤ ਕੌਰ ਨੂੰ ਕਿਹਾ ਤੁਹਾਡੇ ਨੰਬਰ ਉਤੇ ਇਕ ਓਟੀਪੀ ਵੀ ਆਵੇਗਾ, ਉਹ ਵੀ ਦੱਸ ਦਿਓ ਤਾਂ ਕਿ ਤਨਖਾਹ ਪਾਈ ਜਾ ਸਕੇ। ਜਦੋਂ ਪ੍ਰਨੀਤ ਕੌਰ ਨੇ ਓਟੀਪੀ ਦੱਸਿਆ ਤਾਂ ਖਾਤੇ ਵਿਚ 23 ਲੱਖ ਰੁਪਏ ਨਿਕਲ ਗਏ , ਜਿਉਂ ਹੀ ਪੈਸੇ ਨਿਕਲਣ ਦਾ ਮੈਸਜ ਆਇਆ ਤਾਂ ਪ੍ਰਨੀਤ ਕੌਰ ਦੇ ਹੋਸ਼ ਉੱਡ ਗਏ।

-PTCNews

Related Post