ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਪ੍ਰੇਮੀ ਨਾਲ ਲੰਡਨ 'ਚ ਮਨਾਇਆ ਜਨਮ ਦਿਨ
ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਨੇ ਆਪਣੇ ਪ੍ਰੇਮੀ ਨਾਲ ਲੰਡਨ 'ਚ ਮਨਾਇਆ ਜਨਮ ਦਿਨ:ਬਾਲੀਵੁੱਡ ਅਦਾਕਾਰਾ ਪ੍ਰਿਯੰਕਾ ਚੋਪੜਾ ਅੱਜ ਆਪਣਾ 36ਵਾਂ ਜਨਮ ਦਿਨ ਮਨਾ ਰਹੀ ਹੈ।ਉਹ ਆਪਣੇ ਬੁਆਏਫ੍ਰੈਂਡ ਨਿਕ ਜੋਨਸ ਦੇ ਨਾਲ ਲੰਡਨ ਵਿੱਚ ਆਪਣਾ ਜਨਮ ਦਿਨ ਮਨਾ ਰਹੀ ਹੈ।ਇਹ ਪਹਿਲਾ ਮੌਕਾ ਜਦੋਂ ਪ੍ਰਿਯੰਕਾ ਨਿਕ ਨਾਲ ਆਪਣਾ ਜਨਮ ਦਿਨ ਮਨਾ ਰਹੀ ਹੈ।ਪ੍ਰਿਯੰਕਾ ਚੋਪੜਾ ਅੱਜ ਕਲ ਨਿਕ ਨਾਲ ਆਪਣੇ ਰਿਸ਼ਤੇ ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੀ ਹੋਈ ਹੈ।ਉਨ੍ਹਾਂ ਨੇ ਆਪਣੇ ਜਨਮ ਦਿਨ ਦੀ ਪਹਿਲੀ ਤਸਵੀਰ ਫੈਨਜ਼ ਦੇ ਨਾਲ ਸ਼ੇਅਰ ਕੀਤੀ ਹੈ।ਇਸ ਤਸਵੀਰ ਉੱਤੇ ਉਨ੍ਹਾਂ ਨੇ ਆਪਣੇ ਜਨਮ ਦਿਨ ਸੈਲੀਬ੍ਰੇਸ਼ਨ ਦੇ ਸ਼ੁਰੂ ਹੋਣ ਦੀ ਜਾਣਕਾਰੀ ਦਿੱਤੀ ਹੈ।ਪ੍ਰਿਯੰਕਾ ਨੇ ਕੇਕ ਦੀ ਤਸਵੀਰ ਸ਼ੇਅਰ ਕੀਤੀ ਹੈ।ਇਸ ਦੇ ਨਾਲ ਹੀ ਉਨ੍ਹਾਂ ਦੇ ਫੈਨਜ਼ ਨੇ ਜਨਮ ਦਿਨ ਤੋਂ ਪਹਿਲਾਂ ਨਿਕ ਜੋਨਸ ਦੇ ਨਾਲ ਡੇਟ ਉੱਤੇ ਜਾਂਦੀ ਦੀ ਇੱਕ ਤਸਵੀਰ ਸ਼ੇਅਰ ਕੀਤੀ ਹੈ।ਇਸ ਤਸਵੀਰ ਵਿੱਚ ਪ੍ਰਿਯੰਕਾ ਬਹੁਤ ਹੀ ਸੁੰਦਰ ਦਿਖ ਰਹੀ ਹੈ।ਜਾਣਕਾਰੀ ਅਨੁਸਾਰ ਪ੍ਰਿਯੰਕਾ ਦੇ ਜਨਮ ਦਿਨ ਦੇ ਮੌਕੇ 'ਤੇ ਨਿਕ ਦੇ ਭਰਾ ਜੋ ਜੋਨਸ ਅਤੇ ਉਨ੍ਹਾਂ ਦੀ ਪਤਨੀ ਵੀ ਲੰਦਨ ਵਿੱਚ ਮੌਜੂਦ ਹਨ ਅਤੇ ਪ੍ਰਿਯੰਕਾ ਨਿਕ ਦੇ ਪਰਿਵਾਰ ਦੇ ਨਾਲ ਆਪਣਾ ਜਨਮ ਦਿਨ ਮਨਾ ਰਹੀ ਹੈ।ਉਨ੍ਹਾਂ ਦੀਆਂ ਇਹਨਾਂ ਤਸਵੀਰਾਂ ਤੋਂ ਸਾਫ਼ ਜਾਹਿਰ ਹੋ ਰਿਹਾ ਹੈ ਕਿ ਦੋਨੋਂ ਜਲਦੀ ਹੀ ਆਪਣੇ ਰਿਸ਼ਤੇ ਨੂੰ ਕੋਈ ਨਾਮ ਦੇ ਸਕਦੇ ਹਨ।ਤੁਹਾਨੂੰ ਦੱਸ ਦੇਈਏ ਕਿ ਪ੍ਰਿਯੰਕਾ ਚੋਪੜਾ ਪਿਛਲੇ ਮਹੀਨੇ ਹੀ ਨਿਕ ਜੋਨਸ ਨੂੰ ਲੈ ਕੇ ਇੰਡੀਆ ਆਈ ਸੀ।ਇੱਥੇ ਨਿਕ ਉਨ੍ਹਾਂ ਦੇ ਪਰਿਵਾਰ ਨਾਲ ਮਿਲੇ ਸਨ ਅਤੇ ਪ੍ਰਿਯੰਕਾ ਦੇ ਪੂਰੇ ਪਰਿਵਾਰ ਦੇ ਨਾਲ ਗੋਆ ਵਿੱਚ ਉਨ੍ਹਾਂ ਨੇ ਛੁੱਟੀਆਂ ਵੀ ਬਿਤਾਈਆਂ ਸਨ।ਹਾਲ ਹੀ ਵਿੱਚ ਨਿਕ ਦਾ ਇੱਕ ਵੀਡੀਓ ਵੀ ਵਾਇਰਲ ਹੋਇਆ ਹੈ,ਜਿਸ ਵਿੱਚ ਉਹ ਪ੍ਰਿਯੰਕਾ ਨਾਲ ਆਪਣੇ ਰਿਸ਼ਤੇ ਦੀ ਗੱਲ ਸਵੀਕਾਰ ਕਰ ਰਹੇ ਹਨ।