ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਹੋਈ ਟਰੋਲ , ਜੁਆਇਨ ਕੀਤੀ RSS ?

By  Shanker Badra June 20th 2019 12:27 PM -- Updated: June 20th 2019 12:29 PM

ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਹੋਈ ਟਰੋਲ , ਜੁਆਇਨ ਕੀਤੀ RSS ?:ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਪੋਸਟ ਕਰਕੇ ਸੁਰਖ਼ੀਆਂ ‘ਚ ਆ ਹੀ ਜਾਂਦੀ ਹੈ।ਵਿਆਹ ਤੋਂ ਬਾਅਦ ਤਾਂ ਪ੍ਰਿਅੰਕਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਐਕਟਿਵ ਰਹਿਣ ਲੱਗੀ ਹੈ।ਹਾਲ ਹੀ 'ਚ ਪ੍ਰਿਅੰਕਾ ਚੋਪੜਾ ਆਪਣੀ ਡਰੈੱਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੀ ਹੈ।ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਨਸ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ, ਜਿਨ੍ਹਾਂ ‘ਚ ਉਹ ਉਸ ਨੂੰ ਆਰਐਸਐਸ ਦਾ ਹਿੱਸਾ ਦੱਸ ਰਹੇ ਹਨ।

Priyanka Chopra Trail on Social Media , Trollers say that Joining RSS ? ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਹੋਈ ਟਰੋਲ , ਜੁਆਇਨ ਕੀਤੀ RSS ?

ਦਰਅਸਲ 'ਚ ਪ੍ਰਿਅੰਕਾ ਨੇ ਨਿੱਕ ਜੋਨਸ ਨਾਲ ਨਿਊਯਾਰਕ 'ਚ ਸਪੋਟ ਕੀਤਾ ਸੀ।ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਹੈ।ਇਨ੍ਹਾਂ ਤਸਵੀਰਾਂ 'ਚ ਪ੍ਰਿਅੰਕਾ ਚੋਪੜਾ ਨੇ ਖਾਕੀ ਰੰਗ ਦੀ ਡਰੈੱਸ ਪਹਿਨੀ ਹੋਈ ਹੈ,ਜਿਨ੍ਹਾਂ ਨਾਲ ਉਸ ਨੇ ਬਲੈਕ ਬੂਟ ਤੇ ਬਲੈਕ ਜੈਕੇਟ ਪਾਈ ਹੈ।

ਦੱਸ ਦੇਈਏ ਕਿ ਪ੍ਰਿਅੰਕਾ ਇਸ ਤੋਂ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ 'ਤੇ ਆਪਣੀ ਆਉਟਫਿੱਟ ਕਰਕੇ ਟਰੋਲ ਹੋ ਚੁੱਕੀ ਹੈ।ਇਸ ਤੋਂ ਪਹਿਲਾਂ ਪ੍ਰਿਅੰਕਾ ਅਤੇ ਨਿੱਕ ਦਾ ਇਕ ਵੀਡੀਓ ਸਾਹਮਣੇ ਆਇਆ ਸੀ।ਜਦੋਂ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਕਿਸੇ ਸੰਗੀਤ ਸਮਾਰੋਹ ਤੋਂ ਬਾਹਰ ਆ ਰਹੇ ਸਨ ਤਾਂ ਪ੍ਰਿਅੰਕਾ ਦਾ ਪੌੜ੍ਹੀਆਂ ਤੋਂ ਬੈਲੇਂਸ ਬਿਗੜ ਜਾਂਦਾ ਹੈ ਅਤੇ ਉਹ ਡਿੱਗਦੇ-ਡਿੱਗਦੇ ਬਚਦੀ ਹੈ।

-PTCNews

Related Post