ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਹੋਈ ਟਰੋਲ , ਜੁਆਇਨ ਕੀਤੀ RSS ?
ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਹੋਈ ਟਰੋਲ , ਜੁਆਇਨ ਕੀਤੀ RSS ?:ਮੁੰਬਈ : ਬਾਲੀਵੁੱਡ ਦੀ ਦੇਸੀ ਗਰਲ ਪ੍ਰਿਅੰਕਾ ਚੋਪੜਾ ਅਕਸਰ ਹੀ ਸੋਸ਼ਲ ਮੀਡੀਆ ‘ਤੇ ਕੋਈ ਨਾ ਕੋਈ ਪੋਸਟ ਕਰਕੇ ਸੁਰਖ਼ੀਆਂ ‘ਚ ਆ ਹੀ ਜਾਂਦੀ ਹੈ।ਵਿਆਹ ਤੋਂ ਬਾਅਦ ਤਾਂ ਪ੍ਰਿਅੰਕਾ ਸੋਸ਼ਲ ਮੀਡੀਆ ਉੱਤੇ ਕਾਫ਼ੀ ਜ਼ਿਆਦਾ ਐਕਟਿਵ ਰਹਿਣ ਲੱਗੀ ਹੈ।ਹਾਲ ਹੀ 'ਚ ਪ੍ਰਿਅੰਕਾ ਚੋਪੜਾ ਆਪਣੀ ਡਰੈੱਸ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਟਰੋਲ ਹੋ ਰਹੀ ਹੈ।ਇਨ੍ਹਾਂ ਤਸਵੀਰਾਂ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਫੈਨਸ ਦੇ ਰਿਐਕਸ਼ਨ ਸਾਹਮਣੇ ਆ ਰਹੇ ਹਨ, ਜਿਨ੍ਹਾਂ ‘ਚ ਉਹ ਉਸ ਨੂੰ ਆਰਐਸਐਸ ਦਾ ਹਿੱਸਾ ਦੱਸ ਰਹੇ ਹਨ।
ਪ੍ਰਿਅੰਕਾ ਚੋਪੜਾ ਸੋਸ਼ਲ ਮੀਡੀਆ ‘ਤੇ ਹੋਈ ਟਰੋਲ , ਜੁਆਇਨ ਕੀਤੀ RSS ?
ਦਰਅਸਲ 'ਚ ਪ੍ਰਿਅੰਕਾ ਨੇ ਨਿੱਕ ਜੋਨਸ ਨਾਲ ਨਿਊਯਾਰਕ 'ਚ ਸਪੋਟ ਕੀਤਾ ਸੀ।ਇਸ ਦੌਰਾਨ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫ਼ੀ ਵਾਇਰਲ ਹੋਈਆਂ ਹੈ।ਇਨ੍ਹਾਂ ਤਸਵੀਰਾਂ 'ਚ ਪ੍ਰਿਅੰਕਾ ਚੋਪੜਾ ਨੇ ਖਾਕੀ ਰੰਗ ਦੀ ਡਰੈੱਸ ਪਹਿਨੀ ਹੋਈ ਹੈ,ਜਿਨ੍ਹਾਂ ਨਾਲ ਉਸ ਨੇ ਬਲੈਕ ਬੂਟ ਤੇ ਬਲੈਕ ਜੈਕੇਟ ਪਾਈ ਹੈ।
Looks like #PriyankaChopra has joined the #RSS ?#RSSTritiyaVarsh pic.twitter.com/6Mw83H9jly
— Raj ?? (@AndeDursu) June 18, 2019
ਇਹ ਡਰੈੱਸ ਆਰ.ਐੱਸ.ਐੱਸ. ਦੀ ਡਰੈੱਸ ਨਾਲ ਮੇਲ ਖਾਂਦੀ ਹੈ।ਇਸ ਨੂੰ ਲੈ ਕੇ ਹੀ ਟ੍ਰੋਲਰਜ਼ ਦਾ ਕਹਿਣਾ ਹੈ ਕਿ ਪ੍ਰਿਅੰਕਾ ਜਲਦ ਹੀ ਆਰ.ਐੱਸ.ਐੱਸ. ਜੁਆਇਨ ਕਰਨ ਵਾਲੀ ਹੈ।ਉਧਰ ਨਿੱਕ ਨੇ ਬਲੈਕ ਬਾਟਮ ਨਾਲ ਗ੍ਰੇਅ ਕਲਰ ਦਾ ਕੋਟ ਪਾਇਆ ਸੀ।
Looks like #PriyankaChopra has joined the #RSS ?#RSSTritiyaVarsh pic.twitter.com/6Mw83H9jly
— Raj ?? (@AndeDursu) June 18, 2019
ਦੱਸ ਦੇਈਏ ਕਿ ਪ੍ਰਿਅੰਕਾ ਇਸ ਤੋਂ ਪਹਿਲਾਂ ਵੀ ਕਈ ਵਾਰ ਸੋਸ਼ਲ ਮੀਡੀਆ 'ਤੇ ਆਪਣੀ ਆਉਟਫਿੱਟ ਕਰਕੇ ਟਰੋਲ ਹੋ ਚੁੱਕੀ ਹੈ।ਇਸ ਤੋਂ ਪਹਿਲਾਂ ਪ੍ਰਿਅੰਕਾ ਅਤੇ ਨਿੱਕ ਦਾ ਇਕ ਵੀਡੀਓ ਸਾਹਮਣੇ ਆਇਆ ਸੀ।ਜਦੋਂ ਪ੍ਰਿਅੰਕਾ ਚੋਪੜਾ ਅਤੇ ਨਿੱਕ ਜੋਨਸ ਕਿਸੇ ਸੰਗੀਤ ਸਮਾਰੋਹ ਤੋਂ ਬਾਹਰ ਆ ਰਹੇ ਸਨ ਤਾਂ ਪ੍ਰਿਅੰਕਾ ਦਾ ਪੌੜ੍ਹੀਆਂ ਤੋਂ ਬੈਲੇਂਸ ਬਿਗੜ ਜਾਂਦਾ ਹੈ ਅਤੇ ਉਹ ਡਿੱਗਦੇ-ਡਿੱਗਦੇ ਬਚਦੀ ਹੈ।
-PTCNews