ਬਿਜਲੀ ਸਪਲਾਈ ਤੋਂ ਬੇਹਾਲ ਹੋਇਆ ਪਾਕਿ ਦਾ ਇਹ ਸੂਬਾ, ਲੋਕ ਕਰ ਰਹੇ ਪ੍ਰਦਰਸ਼ਨ

By  Baljit Singh July 14th 2021 06:06 PM

ਪੇਸ਼ਾਵਰ: ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ’ਚ ਬਿਜਲੀ ਸਪਲਾਈ ਬੰਦ ਹੋਣ ਦੇ ਵਿਰੋਧ ’ਚ ਲੋਕ ਸੜਕਾਂ ’ਤੇ ਉਤਰ ਆਏ। ਅੰਗਰੇਜ਼ੀ ਅਖ਼ਬਾਰ ‘ਡਾਨ’ ਦੀ ਰਿਪੋਰਟ ਮੁਤਾਬਕ ਪ੍ਰਦਰਸ਼ਨਕਾਰੀਆਂ ਨੇ ਤਿਮੇਰਗਾਰਾ ਦੇ ਸ਼ਹੀਦ ਚੌਕ ਅਤੇ ਖਲ ਬਜ਼ਾਰ ’ਚ ਸੜਕਾਂ ਨੂੰ ਜਾਮ ਕਰ ਦਿੱਤਾ। ਜਿਸ ਕਾਰਨ ਵਾਹਨ ਚਾਲਕ ਅਤੇ ਯਾਤਰੀ ਪਰੇਸ਼ਾਨ ਹੋਏ।

ਪੜੋ ਹੋਰ ਖਬਰਾਂ: ਕੇਂਦਰ ਦੀ ਸੂਬਿਆਂ ਲਈ ਐਡਵਾਈਜ਼ਰੀ, ਕਿਹਾ-ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ਵਾਲਿਆਂ ‘ਤੇ ਕਰੋ ਸਖ਼ਤੀ

ਪ੍ਰਦਰਸ਼ਕਾਰੀਆਂ ਨੇ ਮੁੱਖ ਤਿਮੇਰਗਾਰਾ-ਚਿੱਤਰਾਲ ਹਾਈਵੇਅ ਨੂੰ 3 ਘੰਟਿਆਂ ਤੱਕ ਰੋਕ ਕੇ ਰੱਖਿਆ। ਇਸ ਦੌਰਾਨ ਉਨ੍ਹਾਂ ਨੇ ਸੰਸਦ ਮੈਂਬਰਾਂ ਅਤੇ ਪੇਸ਼ਾਵਰ ਬਿਜਲੀ ਸਪਲਾਈ ਕੰਪਨੀ ਅਧਿਕਾਰੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਰਿਪਰੋਟ ਮੁਤਾਬਕ ਪ੍ਰਦਰਸ਼ਨਕਾਰੀ ਦੇ ਆਗੂਆਂ ਨੇ ਕਿਹਾ ਕਿ ਸੰਸਦ ਮੈਂਬਰਾਂ ਦੇ ਕਹਿਣ ’ਤੇ ਖਲ ਫੀਡਰ ਵਿਚ ਨਵੀਂ ਟਰਾਂਸਮਿਸ਼ਨ ਲਾਈਨ ਵਿਛਾਈ ਗਈ ਹੈ, ਜਿਸ ਨਾਲ ਸਥਾਨਕ ਉਪਭੋਗਤਾਵਾਂ ਨੂੰ ਪਰੇਸ਼ਾਨੀ ਹੋਈ ਅਤੇ ਉਹ ਪਿਛਲੇ ਇਕ ਹਫ਼ਤੇ ਤੋਂ ਬਿਜਲੀ ਤੋਂ ਬਿਨਾਂ ਰਹਿਣ ਨੂੰ ਮਜਬੂਰ ਹਨ। ਉਨ੍ਹਾਂ ਨੇ ਬਿਜਲੀ ਸਪਲਾਈ ਕੰਪਨੀ ਦੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਰਬਾਤ ਫੀਡਰ ਨੂੰ ਖਲ ਫੀਡਰ ਤੋਂ ਵੱਖ ਕਰ ਦੇਣ ਨਹੀਂ ਤਾਂ ਉਹ ਇਸ ਨੂੰ ਖ਼ੁਦ ਹੀ ਹਟਾ ਦੇਣਗੇ। ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨਾਲ ਵਾਰ-ਵਾਰ ਸੰਪਰਕ ਕੀਤਾ ਗਿਆ ਪਰ ਕੋਈ ਫਾਇਦਾ ਨਹੀਂ ਹੋਇਆ।

ਪੜੋ ਹੋਰ ਖਬਰਾਂ: ਅੰਮ੍ਰਿਤਸਰ ਦੇ ਹੋਟਲ ਮਾਲਕ ਨੇ ਕੀਤੀ ਆਤਮਹੱਤਿਆ, ਹਨੀ ਟਰੈਪ ’ਚ ਫਸਾ ਮਹਿਲਾ ਕਰ ਰਹੀ ਸੀ ਬਲੈਕਮੇਲ

ਓਧਰ ਸਹਾਇਕ ਕਮਿਸ਼ਨਰ, ਤਿਮੇਰਗਾਰਾ, ਤਾਹਿਰ ਅਲੀ ਖੱਟਕ ਨੇ ਬਿਜਲੀ ਸਪਲਾਈ ਕੰਪਨੀ ਦੇ ਕਾਰਜਕਾਰੀ ਇੰਜੀਨੀਅਰ ਮੁਜਾਹਿਦ ਖਾਨ ਅਤੇ ਡੀ. ਐੱਸ. ਪੀ. ਫਾਰੂਕ ਨਾਲ ਸੰਪਰਕ ਕਰ ਕੇ ਆਗੂਆਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਸ਼ਾਂਤੀਪੂਰਨ ਪੂਰੀ ਗੱਲ ਨਾਲ ਮਨਾ ਲਿਆ।

ਪੜੋ ਹੋਰ ਖਬਰਾਂ: ਸੰਸਦ ਭਵਨ ਦੇ ਬਾਹਰ ਸ਼ਾਂਤਮਈ ਤਰੀਕੇ ਨਾਲ ਹੋਵੇਗਾ ਪ੍ਰਦਰਸ਼ਨ: ਰਾਕੇਸ਼ ਟਿਕੈਤ

-PTC News

Related Post