ਪੰਜਾਬ ਸਰਕਾਰ ਦਾ ਖਪਤਕਾਰਾਂ ਨੂੰ ਝਟਕਾ, ਸੂਬੇ 'ਚ ਹੋਰ ਮਹਿੰਗੀ ਹੋਵੇਗੀ ਬਿਜਲੀ

By  Jashan A December 24th 2019 09:48 PM

ਪੰਜਾਬ ਸਰਕਾਰ ਦਾ ਖਪਤਕਾਰਾਂ ਨੂੰ ਝਟਕਾ, ਸੂਬੇ 'ਚ ਹੋਰ ਮਹਿੰਗੀ ਹੋਵੇਗੀ ਬਿਜਲੀ,ਪਟਿਆਲਾ: ਪੰਜਾਬ ਦੇ ਲੋਕਾਂ 'ਤੇ ਨਵੇਂ ਸਾਲ ਤੋਂ ਨਵਾਂ ਭਾਰ ਪੈਣ ਜਾ ਰਿਹਾ ਹੈ। ਦਰਅਸਲ, ਪੰਜਾਬ ਸਰਕਾਰ ਵਲੋਂ ਖਪਤਕਾਰਾਂ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਸੂਬੇ 'ਚ ਘਰੇਲੂ ਖਪਤਕਾਰਾਂ ਲਈ ਬਿਜਲੀ ਦਰਾਂ 30 ਪੈਸੇ ਪ੍ਰਤੀ ਯੂਨਿਟ ਵਧਾਉਣ ਦਾ ਫੈਸਲਾ ਕੀਤਾ ਹੈ, ਜਦਕਿ ਸਨਅਤੀ ਖੇਤਰ ਲਈ ਇਹ ਵਾਧਾ 29 ਪੈਸੇ ਪ੍ਰਤੀ ਯੂਨਿਟ ਹੋਵੇਗਾ ਤੇ ਖੇਤੀਬਾੜੀ ਖੇਤਰ ਲਈ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਬਸਿਡੀ ਹੁਣ ਪਹਿਲਾਂ ਦੇ ਮੁਕਾਬਲੇ 20 ਰੁਪਏ ਪ੍ਰਤੀ ਹਾਰਸ ਪਾਵਰ ਵੱਧ ਮਹਿੰਗੀ ਪਵੇਗੀ।

ਦੱਸ ਦੇਈਏ ਕਿ ਕੋਲੇ ਦੀ ਸਫ਼ਾਈ ਦੇ ਭੁਗਤਾਨ ਸਬੰਧੀ ਰਾਜਪੁਰਾ ਤੇ ਤਲਵੰਡੀ ਸਾਬੋ ਥਰਮਲ ਪਲਾਂਟ ਦੀ ਪਾਵਰਕਾਮ ਖ਼ਿਲਾਫ਼ ਲੜਾਈ 'ਚ ਸੁਪਰੀਮ ਕੋਰਟ ਨੇ ਪਾਵਰਕਾਮ ਨੂੰ 1423.82 ਕਰੋੜ ਰੁਪਏ ਭੁਗਤਾਨ ਕਰਨ ਦੇ ਹੁਕਮ ਦਿੱਤੇ ਹਨ ਅਤੇ ਉਹ ਅਕਤੂਬਰ ਵਿੱਚ ਅਦਾ ਕਰ ਦਿੱਤੇ ਗਏ ਸਨ।

ਹੋਰ ਪੜ੍ਹੋ: ਪਿਆਰ ਪ੍ਰਵਾਨ ਨਾ ਚੜਨ 'ਤੇ ਨੌਜਵਾਨ ਨੇ ਲਿਆ ਫਾਹਾ, ਹੋਈ ਮੌਤ

ਥਰਮਲ ਪਲਾਟਾਂ ਨੂੰ ਕੀਤੇ ਜਾਣ ਵਾਲੇ ਇਸ ਭੁਗਤਾਨ ਦੀ ਰਿਕਵਰੀ ਖਪਤਕਾਰਾਂ ਵੱਲੋਂ ਕਰਨ ਲਈ ਪਾਵਰਕਾਮ ਨੇ ਬਿਜਲੀ ਦਰਾਂ ਵਧਾਉਣ ਦੀ ਪਟੀਸ਼ਨ ਦਾਇਰ ਕੀਤੀ ਸੀ ਜਿਸ ਦਾ ਫ਼ੈਸਲਾ ਅੱਜ ਆਇਆ ਹੈ। ਪਾਵਰਕਾਮ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਸੀ ਕਿ 28 ਪੈਸੇ ਪ੍ਰਤੀ ਯੂਨਿਟ ਵਧਾਉਣ ਦੀ ਆਗਿਆ ਦਿੱਤੀ ਜਾਵੇ।

-PTC News

Related Post