Punjab Breaking News Live: ਜਲੰਧਰ 'ਚ ਵਿਜੀਲੈਂਸ ਨੇ ਕਾਬੂ ਕੀਤਾ ਪਟਵਾਰੀ,27 ਜੁਲਾਈ ਨੂੰ ਹੋਵੇਗੀ ਪੰਜਾਬ ਕੈਬਨਿਟ ਦੀ ਮੀਟਿੰਗ
ਪੰਜਾਬ ਵਿਜੀਲੈਂਸ ਬਿਊਰੋ ਨੇ ਅੱਜ ਜਲੰਧਰ ਜ਼ਿਲ੍ਹੇ ਦੇ ਮਾਲ ਹਲਕਾ ਨੂਰਮਹਿਲ ਵਿਖੇ ਤਾਇਨਾਤ ਪਟਵਾਰੀ ਹਰਬੰਸ ਲਾਲ ਨੂੰ ਪਿੰਡ ਦੇ ਨਕਸ਼ੇ (ਅਕਸ ਛੱਜਰਾ) ਲਈ 1500 ਰੁਪਏ, ਜਿਸ ਦੀ ਸਰਕਾਰੀ ਫ਼ੀਸ ਸਿਰਫ਼ 80 ਰੁਪਏ ਹੈ, ਲੈਣ ਦੇ ਦੋਸ਼ ਹੇਠ ਕਾਬੂ ਕੀਤਾ ਹੈ।ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਨਰਿੰਦਰ ਸਿੰਘ ਵਾਸੀ ਪਿੰਡ ਰਾਮੇਵਾਲ ਨੇ ਮਿਤੀ 30-06-2023 ਨੂੰ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਾਈਨ 9501200200 'ਤੇ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸਦੇ ਮਾਮੇ ਨੂੰ ਨਕਸ਼ੇ ਦੀ ਲੋੜ ਸੀ, ਜਿਸ ਕਾਰਨ 23-06-2023 ਨੂੰ ਉਹ ਆਪਣੇ ਮਾਮੇ ਨਾਲ ਉਕਤ ਪਟਵਾਰੀ ਕੋਲ ਗਏ ਸਨ ਪਰ ਪਟਵਾਰੀ ਨੇ ਉਨ੍ਹਾਂ ਨੂੰ 26 ਜੂਨ ਨੂੰ ਆਉਣ ਲਈ ਕਿਹਾ। ਜਦੋਂ ਉਹ 26 ਜੂਨ ਨੂੰ ਪਟਵਾਰੀ ਦੇ ਦਫ਼ਤਰ ਗਏ ਤਾਂ ਉਸ ਨੇ ਨਕਸ਼ੇ ਬਦਲੇ ਉਨ੍ਹਾਂ ਕੋਲੋਂ 1500 ਰੁਪਏ ਲਏ, ਜਦੋਂਕਿ ਇਸ ਨਕਸ਼ਾ ਦੀ ਸਰਕਾਰੀ ਫ਼ੀਸ ਸਿਰਫ਼ 80 ਰੁਪਏ ਬਣਦੀ ਸੀ।
ਚੰਡੀਗੜ੍ਹ ਸਰਹੱਦ ਤੋਂ ਡੇਰਾਬੱਸੀ ਤੱਕ ਕੌਮੀ ਮਾਰਗ ’ਤੇ 10 ਤੋਂ 12 ਕਿਲੋਮੀਟਰ ਲੰਬਾ ਜਾਮ ਲੱਗਾ ਹੋਇਆ ਹੈ। ਇਸ ਵਿੱਚ ਕਰੀਬ ਚਾਰ ਘੰਟੇ ਤੱਕ ਯਾਤਰੀ ਫਸੇ ਰਹੇ। ਦਰਅਸਲ ਸੋਮਵਾਰ ਸਵੇਰੇ 7.30 ਵਜੇ ਇਕ ਘੰਟੇ ਤੱਕ ਮੀਂਹ ਪਿਆ, ਜਿਸ ਕਾਰਨ ਹਾਈਵੇ 'ਤੇ ਮੀਂਹ ਦਾ ਪਾਣੀ ਭਰ ਗਿਆ। ਇਸ ਦੌਰਾਨ ਦਫ਼ਤਰ, ਸਕੂਲ ਅਤੇ ਕਾਲਜ ਦਾ ਸਮਾਂ ਹੋਣ ਕਾਰਨ ਆਵਾਜਾਈ ਦਾ ਦਬਾਅ ਅਚਾਨਕ ਵੱਧ ਗਿਆ, ਜਿਸ ਕਾਰਨ ਜਾਮ ਲੱਗ ਗਿਆ।
ਮੱਠੀ ਅੱਗ ਅਤੇ ਕੋਲੇ ਦੀ ਪੱਠੀ ਤੇ ਬਣੀ ਇਸ ਚਾਹ ਦੇ ਇਨ੍ਹੇਂ ਖ਼ਾਸ ਸਵਾਦ ਦੇ ਪਿੱਛੇ ਦੀ ਰੈਸਿਪੀ ਬਹੁਤ ਹੀ ਆਮ ਜਿਹੀ ਹੈ, ਉਹ ਕਹਿੰਦੇ ਹਨ, ਕਿ ਉਹ ਸਾਰੇ ਲੌਂਗ,ਇਲਾਇਚੀ ਅਦਰਕ ਆਦਿ ਪਾਕੇ ਇਸ ਦਾ ਸਵਾਦ ਬਹੁਤ ਅਦਭੁਤ ਹੋ ਜਾਂਦਾ ਹੈ ਜੋ ਲੋਕਾਂ ਨੂੰ ਬੇਹਦ ਪਸੰਦ ਆਓਂਦਾ ਹੈ। ਚੋਥੀ ਪਾਤਸ਼ਾਹੀ ਸ਼੍ਰੀ ਗੁਰੂ ਰਾਮਦਾਸ ਜੀ ਦੁਆਰਾ ਵਸਾਈ ਗਈ ਨਗਰੀ ਸ਼੍ਰੀ ਅਮ੍ਰਿਤਸਰ ਸਾਹਿਬ ਦੀ ਧਰਤੀ ਜਿੱਥੇ ਇੱਕ ਇਤਿਹਾਸਿਕ ਮਹੱਤਤਾ ਰੱਖਦੀ ਹੈ ਉੱਥੇ ਹੀ ਇਸ ਸ਼ਹਿਰ ਦੇ ਖਾਣ-ਪੀਣ ਦਾ ਵੀ ਹਰ ਕੋਈ ਸ਼ੌਕੀਨ ਹੈ। ਪੂਰੀ ਖ਼ਬਰ ਪੜ੍ਹਣ ਲਈ ਇੱਥੇ ਕੱਲਿਕ ਕਰੋ
ਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ। ਸੜਕਾਂ 'ਤੇ ਪਾਣੀ ਭਰਨ ਅਤੇ ਹੜ੍ਹਾਂ ਦੀ ਸਥਿਤੀ ਕਾਰਨ ਲੋਕਾਂ ਨੂੰ ਆਵਾਜਾਈ 'ਚ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਮੌਸਮ ਵਿਭਾਗ (IMD) ਨੇ ਮੌਸਮ ਨੂੰ ਲੈ ਕੇ ਨਵਾਂ ਅਪਡੇਟ ਜਾਰੀ ਕੀਤਾ ਹੈ।ਆਈਐਮਡੀ ਦੇ ਵਿਗਿਆਨੀ ਆਰਕੇ ਜਨਮਾਨੀ ਨੇ ਸੋਮਵਾਰ (24 ਜੁਲਾਈ) ਨੂੰ ਦੱਸਿਆ ਕਿ ਸੌਰਾਸ਼ਟਰ-ਕੱਛ ਖੇਤਰ, ਮੱਧ ਮਹਾਰਾਸ਼ਟਰ ਅਤੇ ਗੋਆ ਵਿੱਚ ਵੀ ਭਾਰੀ ਬਾਰਸ਼ ਜਾਰੀ ਹੈ। ਇਸ ਤੋਂ ਇਲਾਵਾ ਤੱਟਵਰਤੀ ਕਰਨਾਟਕ 'ਚ ਭਾਰੀ ਮੀਂਹ ਕਾਰਨ ਲੋਕ ਚਿੰਤਤ ਹਨ।
ਸਦਨ 'ਚ ਮਣੀਪੁਰ ਮੁੱਦੇ 'ਤੇ ਵਿਰੋਧੀ ਸੰਸਦ ਮੈਂਬਰਾਂ ਦੇ ਨਾਅਰੇਬਾਜ਼ੀ ਦੌਰਾਨ ਲੋਕ ਸਭਾ ਕੱਲ੍ਹ ਤੱਕ ਲਈ ਹੋਈ ਮੁਲਤਵੀ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਦੇ ਨੌਜਵਾਨਾਂ ਲਈ ਐਲਾਨ ਕੀਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇੰਗਲਿਸ਼ ਫਾਰ ਵਰਕ ਪ੍ਰੋਗਰਾਮ ਤਹਿਤ ਉਚੇਰੀ ਸਿੱਖਿਆ ਵਿਭਾਗ ਅਤੇ ਬ੍ਰਿਟਿਸ਼ ਕਾਉਂਸਲ ਦਰਮਿਆਨ ਐਮ.ਓ.ਯੂ ਸਾਈਨ ਕੀਤਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਅੰਗਰੇਜ਼ੀ ਵਿੱਚ ਵਿਸ਼ਵ ਪੱਧਰ ’ਤੇ ਮੁਕਾਬਲਾ ਕਰਨ ਲਈ ਸਮਰੱਥ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਉਚੇਰੀ ਸਿੱਖਿਆ ਵਿਭਾਗ ਐਮਓਯੂ ਤਹਿਤ ਅੰਗਰੇਜ਼ੀ ਦੀ ਮੁਫ਼ਤ ਸਿਖਲਾਈ ਲਈ ਪਹਿਲੇ ਬੈਚ ਵਿੱਚ 5000 ਵਿਦਿਆਰਥੀਆਂ ਦੀ ਚੋਣ ਕਰੇਗਾ।
ਅੰਕਿਤ ਚੌਹਾਨ ਕਤਲ ਕਾਂਡ ਤੋਂ ਬਾਅਦ ਉੱਤਰਾਖੰਡ ਦੇ ਹਲਦਵਾਨੀ ਦੀ ਇਨ੍ਹੀਂ ਦਿਨੀਂ ਦੇਸ਼ ਭਰ 'ਚ ਚਰਚਾ ਹੈ। ਜਿਸ 'ਚ ਉਸਦੀ ਪ੍ਰੇਮਿਕਾ ਮਾਹੀ ਨੇ ਆਪਣੇ ਪ੍ਰੇਮੀ ਨੂੰ ਸੱਪ ਦੇ ਡੰਗ ਨਾਲ ਮਾਰਵਾ ਦਿੱਤਾ। ਸੱਪ ਦੇ ਡੰਗ ਨਾਲ ਆਪਣੇ ਪ੍ਰੇਮੀ ਦਾ ਕਤਲ ਕਰਨ ਵਾਲੀ ਮਾਹੀ ਆਖਿਰਕਾਰ ਪੁਲਿਸ ਦੇ ਹੱਥੇ ਚੜ੍ਹ ਗਈ ਹੈ। ਪੁਲਿਸ ਨੇ ਮਾਹੀ ਅਤੇ ਉਸ ਦੇ ਦੂਜੇ ਪ੍ਰੇਮੀ ਦੀਪ ਕੰਦਪਾਲ ਨੂੰ ਰੁਦਰਪੁਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਇਹ ਦੋਵੇਂ ਆਤਮ ਸਮਰਪਣ ਕਰਨ ਲਈ ਗੁਰੂਗ੍ਰਾਮ ਤੋਂ ਹਲਦਵਾਨੀ ਆ ਰਹੇ ਸਨ। ਇਸ ਪੂਰੇ ਮਾਮਲੇ ਦਾ ਖੁਲਾਸਾ ਅੱਜ ਆਈ.ਜੀ. ਕੁਮਾਉਂ ਨੀਲੇਸ਼ ਆਨੰਦ ਭਰਨੇ ਅਤੇ ਐੱਸ.ਐੱਸ.ਪੀ ਨੈਨੀਤਾਲ ਪੰਕਜ ਭੱਟ ਨੇ ਸਾਂਝੇ ਤੌਰ 'ਤੇ ਕੀਤਾ ਹੈ। ਪੂਰੀ ਖ਼ਬਰ ਪੜ੍ਹਨ ਲਈ ਇੱਥੇ ਕਲਿੱਕ ਕਰੋ.......
ਤਰਨਤਾਰਨ ਵਿਖੇ ਮੋਟਰਸਾਈਕਲ ਅਤੇ ਕਾਰ ਦਰਮਿਆਨ ਵਾਪਰੇ ਸੜਕ ਹਾਦਸੇ ਵਿੱਚ ਮੋਟਰਸਾਈਕਲ ਸਵਾਰ 2 ਨੋਜਵਾਨਾਂ ਦੀ ਮੌਕੇ ‘ਤੇ ਮੌਤ ਹੋ ਗਈ ਜਦਕਿ ਤੀਜਾ ਗੰਭੀਰ ਰੂਪ ਵਿੱਚ ਜ਼ਖ਼ਮੀ ਦੱਸਿਆ ਜਾ ਰਿਹਾ ਹੈ। ਮਿਲੀ ਜਾਣਕਾਰੀ ਮੁਤਾਬਿਕ ਘਟਨਾ ਤੋਂ ਬਾਅਦ ਕਾਰ ਚਾਲਕ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਿੱਖਿਆ ਕ੍ਰਾਂਤੀ ਵੱਲ ਵਧਦਾ ਪੰਜਾਬ ਲਈ ਬੜੀ ਖੁਸ਼ੀ ਦੀ ਗੱਲ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖਲੇ ਪਿਛਲੇ ਸਾਲਾਂ ਨਾਲੋਂ ਵੱਧ ਰਹੇ ਹਨ। ਪ੍ਰੀ ਪ੍ਰਾਇਮਰੀ(1) ‘ਚ 16.3% ਦਾ ਵਾਧਾ ਤੇ ਪ੍ਰੀ ਪ੍ਰਾਇਮਰੀ(2) ‘ਚ 9.9% ਦਾ ਵਾਧਾ ਦਰਜ ਹੋਇਆ ਹੈ। ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਬੱਚਿਆਂ ਨੂੰ ਪੜਾਈ ਦਾ ਵਧੀਆ ਮਾਹੌਲ ਦੇਈਏ ਪੰਜਾਬ ਦੇ ਸਰਕਾਰੀ ਸਕੂਲਾਂ ਦੀ ਤਸਵੀਰ ਤੇ ਤਕਦੀਰ ਦੋਵੇਂ ਬਦਲ ਰਹੀ ਹੈ।
ਸਿੱਖਿਆ ਕ੍ਰਾਂਤੀ ਵੱਲ ਵਧਦਾ ਪੰਜਾਬ…
— Bhagwant Mann (@BhagwantMann) July 24, 2023
ਬੜੀ ਖੁਸ਼ੀ ਦੀ ਗੱਲ ਹੈ…ਪੰਜਾਬ ਦੇ ਸਰਕਾਰੀ ਸਕੂਲਾਂ ‘ਚ ਦਾਖਲੇ ਪਿਛਲੇ ਸਾਲਾਂ ਨਾਲੋਂ ਵੱਧ ਰਹੇ ਨੇ…ਪ੍ਰੀ ਪ੍ਰਾਇਮਰੀ(1) ‘ਚ 16.3% ਦਾ ਵਾਧਾ ਤੇ ਪ੍ਰੀ ਪ੍ਰਾਇਮਰੀ(2) ‘ਚ 9.9% ਦਾ ਵਾਧਾ ਦਰਜ ਹੋਇਆ ਹੈ…ਸਾਡੀ ਸਰਕਾਰ ਦੀ ਪੂਰੀ ਕੋਸ਼ਿਸ਼ ਹੈ ਬੱਚਿਆਂ ਨੂੰ ਪੜਾਈ ਦਾ ਵਧੀਆ ਮਾਹੌਲ ਦੇਈਏ…ਪੰਜਾਬ ਦੇ ਸਰਕਾਰੀ… pic.twitter.com/q6WSIclRKe
ਆਮ ਆਦਮੀ ਪਾਰਟੀ ਦੇ ਸੰਸਦ ਮੈਂਬਰ ਸੰਜੇ ਸਿੰਘ ਨੂੰ ਸਦਨ ਦੀ ਕਾਰਵਾਈ ਵਿੱਚ ਵਿਘਨ ਪਾਉਣ ਦੇ ਦੋਸ਼ ਵਿੱਚ ਪੂਰੇ ਸੈਸ਼ਨ ਲਈ ਮੁਅੱਤਲ ਕਰ ਦਿੱਤਾ ਗਿਆ ਹੈ।
ASI ਦੀ ਇੱਕ ਟੀਮ ਨੇ ਸੋਮਵਾਰ ਸਵੇਰੇ 7 ਵਜੇ ਵਾਰਾਣਸੀ ਜ਼ਿਲ੍ਹਾ ਅਦਾਲਤ ਦੇ ਹੁਕਮਾਂ ਅਨੁਸਾਰ ਗਿਆਨਵਾਪੀ ਕੰਪਲੈਕਸ ਦਾ ਸਰਵੇਖਣ ਸ਼ੁਰੂ ਕੀਤਾ। ਏ.ਐੱਸ.ਆਈ ਦੀ ਬਾਹਰੀ ਟੀਮ ਸਰਵੇਖਣ ਕਰਨ ਲਈ ਐਤਵਾਰ ਨੂੰ ਵਾਰਾਣਸੀ ਪਹੁੰਚੀ। ਜ਼ਿਲ੍ਹਾ ਪ੍ਰਸ਼ਾਸਨ ਅਤੇ ਪੁਲੀਸ ਨੇ ਸਬੰਧਤ ਧਿਰਾਂ ਨਾਲ ਤਾਲਮੇਲ ਮੀਟਿੰਗ ਵੀ ਕੀਤੀ। ਸੁਪਰੀਮ ਕੋਰਟ ਸੋਮਵਾਰ ਨੂੰ ਕਾਸ਼ੀ ਵਿਸ਼ਵਨਾਥ ਮੰਦਰ ਦੇ ਨਾਲ ਲੱਗਦੇ ਮਸਜਿਦ ਕੰਪਲੈਕਸ ਦੇ ਭਾਰਤੀ ਪੁਰਾਤੱਤਵ ਸਰਵੇਖਣ (ਏ.ਐੱਸ.ਆਈ) ਦੇ ਸਰਵੇਖਣ ਲਈ ਵਾਰਾਣਸੀ ਜ਼ਿਲ੍ਹਾ ਅਦਾਲਤ ਦੇ 21 ਜੁਲਾਈ ਦੇ ਆਦੇਸ਼ ਦੇ ਵਿਰੁੱਧ ਗਿਆਨਵਾਪੀ ਮਸਜਿਦ ਪ੍ਰਬੰਧਕ ਕਮੇਟੀ ਦੁਆਰਾ ਦਾਇਰ ਇੱਕ ਮਾਣਹਾਨੀ ਪਟੀਸ਼ਨ 'ਤੇ ਸੋਮਵਾਰ ਨੂੰ ਸੁਣਵਾਈ ਕਰਦਿਆਂ ASI ਸਰਵੇਖਣ ਤੇ ਰੋਕ ਲਗਾ ਦਿੱਤੀ ਹੈ।
ਵਿਜੀਲੈਂਸ ਬਿਊਰੋ ਪੰਜਾਬ ਰੇਂਜ ਬਠਿੰਡਾ ਦਫਤਰ ਵਿਖੇ ਪੰਜਾਬ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਿਜੀਲੈਂਸ ਦੇ ਸਾਹਮਣੇ ਪੇਸ਼ ਹੋਏ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਲੋਕ ਸਭਾ 'ਚ ਕਿਹਾ ਕਿ ਅਸੀਂ ਸੰਸਦ 'ਚ ਚਰਚਾ ਲਈ ਤਿਆਰ ਹਾਂ। ਵਿਰੋਧੀ ਧਿਰ ਦੇ ਸੰਸਦ ਮੈਂਬਰਾਂ ਨੇ ਮਨੀਪੁਰ 'ਤੇ ਪ੍ਰਧਾਨ ਮੰਤਰੀ ਮੋਦੀ ਦੇ ਬਿਆਨ ਦੀ ਮੰਗ ਕੀਤੀ
ਸ਼੍ਰੋਮਣੀ ਅਕਾਲੀ ਦਲ ਵੱਲੋਂ 'ਹਰ ਸੱਥ ‘ਚ ਸ਼੍ਰੋਮਣੀ ਅਕਾਲੀ ਦਲ' ਮੁਹਿੰਮ ਦਾ ਆਗਾਜ਼ ਕੀਤਾ ਗਿਆ।
ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਲੁਧਿਆਣਾ ਦੇ ਟਰਾਂਸਪੋਰਟ ਨਗਰ ਵਿੱਚ ਇੱਕ ਟਰਾਂਸਪੋਰਟ ਗੋਦਾਮ ਵਿੱਚ ਛਾਪਾ ਮਾਰ ਕੇ ਉਥੋਂ ਕਰੋੜਾਂ ਰੁਪਏ ਦੀ ਨਕਲੀ ਖਾਦ ਅਤੇ ਅਣ-ਅਧਿਕਾਰਤ ਦਵਾਈਆਂ ਬਰਾਮਦ ਕੀਤੀਆਂ ਹਨ। ਖੇਤੀਬਾੜੀ ਅਫ਼ਸਰ ਨਰਿੰਦਰ ਸਿੰਘ ਬੈਨੀਪਾਲ ਨੇ ਦੱਸਿਆ ਕਿ ਵਿਭਾਗ ਨੂੰ ਸੂਚਨਾ ਮਿਲੀ ਸੀ ਕਿ ਟਰਾਂਸਪੋਰਟ ਨਗਰ ਵਿੱਚ ਇੱਕ ਗੋਦਾਮ ਨਜਾਇਜ਼ ਤੌਰ ’ਤੇ ਬਣਾਇਆ ਹੋਇਆ ਹੈ, ਜਿੱਥੇ ਖੇਤਾਂ ਵਿੱਚ ਵਰਤੀਆਂ ਜਾਂਦੀਆਂ ਨਕਲੀ ਦਵਾਈਆਂ ਅਤੇ ਖਾਦਾਂ ਨੂੰ ਸਟੋਰ ਕੀਤਾ ਹੋਇਆ ਹੈ। ਜਿਸ ਨੂੰ ਕਰੋੜਾਂ ਰੁਪਏ ਵਿੱਚ ਵੇਚਿਆ ਜਾਣਾ ਸੀ।
ਰਾਜਾਸਾਂਸੀ ਦੇ ਪਿੰਡ ਮੁਹਲੇਕੇ ਵਿਖੇ ਦਰਿਆ ‘ਚ ਦੋ ਨੌਜਵਾਨ ਦੇ ਡੁੱਬਣ ਕਾਰਨ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੂਜੇ ਪਾਸੇ ਘਰ ਵਾਲਿਆਂ ਮੁਤਾਬਿਕ ਸਮਾਨ ਲੈਣ ਦੇ ਲਈ ਦੋਵੇਂ ਘਰੋਂ ਗਏ ਸੀ। ਮ੍ਰਿਤਕ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਇਕਲੌਤਾ ਪੁੱਤ ਸੀ।
ਬਠਿੰਡਾ ਪੁਲਿਸ ਵੱਲੋਂ ਨਸ਼ਿਆਂ ਖਿਲਾਫ ਵਿੱਢੀ ਮੁਹਿੰਮ ਤਹਿਤ ਇਤਿਹਾਸਿਕ ਨਗਰ ਤਲਵੰਡੀ ਸਾਬੋ ਵਿਖੇ ਸ਼ਹਿਰ ਅੰਦਰ ਸਰਚ ਆਪਰੇਸ਼ਨ ਚਲਾਇਆ ਜਾ ਰਿਹਾ ਹੈ ਜਿਸ ਦੇ ਮੱਦੇਨਜਰ ਡੀਐਸਪੀ ਬੂਟਾ ਸਿੰਘ ਦੀ ਅਗਵਾਈ ਵਿੱਚ ਵੱਡੀ ਗਿਣਤੀ ਵਿੱਚ ਪੁਲਿਸ ਫੋਰਸ ਨੇ ਜਨਤਕ ਥਾਵਾਂ ਜਿਨ੍ਹਾਂ ਵਿੱਚ ਸਿਵਲ ਹਸਪਤਾਲ, ਬੱਸ ਸਟੈਂਡ,ਪਾਰਕ ਅਤੇ ਵੱਖ ਵੱਖ ਚੋਂਕਾਂ ਵਿੱਚ ਸਰਚ ਅਭਿਆਨ ਚਲਾਇਆ। ਡੀਐਸਪੀ ਬੂਟਾ ਸਿੰਘ ਨੇ ਦੱਸਿਆ ਕਿ ਨਸ਼ੇ ਖਿਲਾਫ ਅਧਿਕਾਰੀਆਂ ਦੀਆਂ ਹਦਾਇਤਾਂ ’ਤੇ ਜਿਲ੍ਹੇ ਭਰ ਵਿੱਚ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ ਕਿਸੇ ਵੀ ਨਸ਼ੇ ਵੇਚਣ ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
Punjab Breaking News Live: ਪਟਿਆਲਾ ਵਿਖੇ ਬੀਤੀ ਰਾਤ ਕਾਲੀ ਮਾਤਾ ਮੰਦਿਰ ‘ਚ ਤੈਨਾਤ ਇੱਕ ਸੁਰੱਖਿਆ ਮੁਲਾਜ਼ਮ ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਿਕ ਮ੍ਰਿਤਕ ਦੋ ਦਿਨ ਪਹਿਲਾਂ ਹੀ ਲੰਬੀ ਛੁੱਟੀ ਤੋਂ ਵਾਪਸ ਡਿਊਟੀ ‘ਤੇ ਆਇਆ ਸੀ। ਦੱਸ ਦਈਏ ਕਿ ਮੰਦਿਰ ’ਚ ਸਥਿਤ ਗਊਸ਼ਾਲਾ ’ਚ ਉਸਦੀ ਲਾਸ਼ ਬਰਾਮਦ ਹੋਈ ਹੈ। ਉਸ ਕੋਲੋਂ ਏਕੇ 47 ਵੀ ਪਈ ਮਿਲੀ ਹੈ। ਮੌਕੇ ‘ਤੇ ਫੋਰੈਂਸਿਕ ਟੀਮਾਂ ਪਹੁੰਚ ਗਈਆਂ ਹਨ। ਪੁਲਿਸ ਵੱਲੋਂ ਲਾਸ਼ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
- PTC NEWS