ਪੰਜਾਬ ਕੈਬਨਿਟ ਨੇ ਸੂਬੇ ਭਰ ਦੀਆਂ ਅਦਾਲਤਾਂ ਵਿੱਚ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਦਿੱਤੀ ਪ੍ਰਵਾਨਗੀ

By  Shanker Badra September 10th 2019 07:28 PM

ਪੰਜਾਬ ਕੈਬਨਿਟ ਨੇ ਸੂਬੇ ਭਰ ਦੀਆਂ ਅਦਾਲਤਾਂ ਵਿੱਚ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਦਿੱਤੀ ਪ੍ਰਵਾਨਗੀ:ਸੁਲਤਾਨਪੁਰ ਲੋਧੀ : ਸੂਬੇ ਦੀ ਨਿਆਂ ਪ੍ਰਣਾਲੀ ਵੱਲੋਂ ਨਿਆਂ ਦੇਣ ਵਿੱਚ ਹੋਰ ਵਧੇਰੇ ਕੁਸ਼ਲਤਾ ਤੇ ਤੇਜ਼ੀ ਲਿਆਉਣ ਦੇ ਮਕਸਦ ਨਾਲ ਮੰਤਰੀ ਮੰਡਲ ਨੇ ਅੱਜ ਸੂਬੇ ਭਰ ਦੀਆਂ ਅਧੀਨ ਅਦਾਲਤਾਂ ਵਿੱਚ ਕੋਰਟ ਮੈਨੇਜਰ ਗ੍ਰੇਡ-2 ਦੀਆਂ 24 ਅਸਾਮੀਆਂ ਸਿਰਜਣ ਦੀ ਪ੍ਰਵਾਨਗੀ ਦੇ ਦਿੱਤੀ।

PUNJAB CABINET OKAYS CREATION OF 24 POSTS OF COURT MANAGER GRADE-II IN SUBORDINATE COURTS ਪੰਜਾਬ ਕੈਬਨਿਟ ਨੇ ਸੂਬੇ ਭਰ ਦੀਆਂ ਅਦਾਲਤਾਂ ਵਿੱਚ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਦਿੱਤੀ ਪ੍ਰਵਾਨਗੀ

ਇਹ ਫੈਸਲਾ ਗ੍ਰਹਿ ਮਾਮਲਿਆਂ ਤੇ ਨਿਆਂ ਵਿਭਾਗ ਅਤੇ ਹਾਈ ਕੋਰਟ ਦੇ ਰਜਿਸਟਰਾਰ ਪਾਸੋਂ ਪ੍ਰਾਪਤ ਤਜਵੀਜ਼ ਦੇ ਸੰਦਰਭ ਵਿੱਚ ਲਿਆ ਗਿਆ ਹੈ। ਇਸ ਤਜਵੀਜ਼ ਵਿੱਚ 10300-34800+4800 ਦੇ ਪੇਅ ਸਕੇਲ ’ਤੇ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਮੰਗ ਕੀਤੀ ਗਈ ਸੀ।

PUNJAB CABINET OKAYS CREATION OF 24 POSTS OF COURT MANAGER GRADE-II IN SUBORDINATE COURTS ਪੰਜਾਬ ਕੈਬਨਿਟ ਨੇ ਸੂਬੇ ਭਰ ਦੀਆਂ ਅਦਾਲਤਾਂ ਵਿੱਚ ਕੋਰਟ ਮੈਨੇਜਰਾਂ ਦੀਆਂ 24 ਅਸਾਮੀਆਂ ਸਿਰਜਣ ਦੀ ਦਿੱਤੀ ਪ੍ਰਵਾਨਗੀ

ਇਨਾਂ ਅਸਾਮੀਆਂ ਵਿੱਚੋਂ 22 ਅਸਾਮੀਆਂ ਸੈਸ਼ਨ ਡਵੀਜ਼ਨਾਂ ਲਈ ਹੋਣਗੀਆਂ ਜਦਕਿ ਇੱਕ-ਇੱਕ ਅਸਾਮੀ ਚੰਡੀਗੜ ਅਤੇ ਹਾਈ ਕੋਰਟ ਲਈ ਹੋਵੇਗੀ। ਇਨਾਂ ਅਸਾਮੀਆਂ ਲਈ ਯੋਗਤਾ ਮਾਨਤਾ ਪ੍ਰਾਪਤ ਯੂਨੀਵਰਸਿਟੀ ਤੋਂ ਮਨੁੱਖੀ ਵਸੀਲਿਆਂ ਵਿੱਚ ਐਮ.ਬੀ.ਏ. ਜਾਂ ਕੋਰਟ ਮੈਨੇਜਮੈਂਟ ਵਿੱਚ ਐਮ.ਬੀ.ਏ. ਹੋਵੇਗੀ।ਉਮੀਦਵਾਰ ਨੂੰ ਕੰਪਿਊਟਰ/ਸੂਚਨਾ ਤਕਨਾਲੋਜੀ ਦਾ ਗਿਆਨ ਹੋਣਾ ਚਾਹੀਦਾ ਹੈ ਅਤੇ ਲਾਅ ਦਾ ਡਿਗਰੀ ਕਰਨ ਵਾਲਿਆਂ ਨੂੰ ਤਰਜੀਹ ਦਿੱਤੀ ਜਾਵੇਗੀ।

-PTCNews

Related Post