ਕੈਪਟਨ ਅਮਰਿੰਦਰ ਸਿੰਘ ਨੇ ਮਲੇਸ਼ੀਆ ਜੇਲ ’ਚੋਂ ਪੰਜਾਬੀ ਨੌਜਵਾਨ ਦੀ ਰਿਹਾਈ ਲਈ ਕੇਂਦਰੀ ਵਿਦੇਸ਼ ਮੰਤਰੀ ਤੋਂ ਮੰਗੀ ਮਦਦ

By  Shanker Badra July 3rd 2019 10:37 AM -- Updated: July 3rd 2019 11:22 AM

ਕੈਪਟਨ ਅਮਰਿੰਦਰ ਸਿੰਘ ਨੇ ਮਲੇਸ਼ੀਆ ਜੇਲ ’ਚੋਂ ਪੰਜਾਬੀ ਨੌਜਵਾਨ ਦੀ ਰਿਹਾਈ ਲਈ ਕੇਂਦਰੀ ਵਿਦੇਸ਼ ਮੰਤਰੀ ਤੋਂ ਮੰਗੀ ਮਦਦ:ਚੰਡੀਗੜ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ੀ ਮਾਮਲਿਆਂ ਬਾਰੇ ਕੇਂਦਰੀ ਮੰਤਰੀ ਡਾ. ਐਸ. ਜੈਸ਼ੰਕਰ ਨੂੰ ਪੱਤਰ ਲਿਖ ਕੇ ਮਲੇਸ਼ੀਆ ਜੇਲ ਵਿੱਚ ਬੰਦ ਇਕ ਪੰਜਾਬੀ ਨੌਜਵਾਨ ਦੀ ਰਿਹਾਈ ਲਈ ਭਾਰਤ ਸਰਕਾਰ ਦੇ ਦਖ਼ਲ ਦੀ ਮੰਗ ਕੀਤੀ ਹੈ।ਇਕ ਪੱਤਰ ਵਿੱਚ ਮੁੱਖ ਮੰਤਰੀ ਨੇ ਜ਼ਿਲਾ ਬਠਿੰਡਾ ਦੀ ਤਹਿਸੀਲ ਫੂਲ ਦੇ ਪਿੰਡ ਗੁਮਟੀ ਕਲਾਂ ਦੇ ਵਾਸੀ ਹਰਬੰਸ ਸਿੰਘ ਪੁੱਤਰ ਚਰਨ ਸਿੰਘ ਦੇ ਮਾਮਲੇ ’ਚ ਡਾ. ਜੈਸ਼ੰਕਰ ਦਾ ਧਿਆਨ ਦਿਵਾਇਆ ਹੈ ਜੋ ਮਲੇਸ਼ੀਆ ਪੁਲੀਸ ਦੀ ਹਿਰਾਸਤ ਵਿੱਚ ਹੈ।

Punjab Cm Malaysia jail Punjabi youth release Union Foreign Minister Help ਕੈਪਟਨ ਅਮਰਿੰਦਰ ਸਿੰਘ ਨੇ ਮਲੇਸ਼ੀਆ ਜੇਲ ’ਚੋਂ ਪੰਜਾਬੀ ਨੌਜਵਾਨ ਦੀ ਰਿਹਾਈ ਲਈ ਕੇਂਦਰੀ ਵਿਦੇਸ਼ ਮੰਤਰੀ ਤੋਂ ਮੰਗੀ ਮਦਦ

ਮੁੱਖ ਮੰਤਰੀ ਨੇ ਦੱਸਿਆ ਕਿ ਪਰਿਵਾਰ ਮੁਤਾਬਕ ਹਰਬੰਸ ਅਗਸਤ, 2018 ਵਿੱਚ ਟੂਰਿਸਟ ਵੀਜ਼ੇ ’ਤੇ ਮਲੇਸ਼ੀਆ ਗਿਆ ਸੀ।ਹਾਲਾਂਕਿ ਉਸ ਦੀ ਗਿ੍ਰਫਤਾਰੀ ਦੇ ਆਧਾਰ ਤੋਂ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ।ਮੁੱਖ ਮੰਤਰੀ ਨੇ ਹਰਬੰਸ ਦੀ ਭਾਰਤੀ ਨਾਗਰਿਕਤਾ ਦੇ ਸਬੂਤ ਵਜੋਂ ਉਸ ਦਾ ਆਧਾਰ ਕਾਰਡ ਅਤੇ ਵੋਟਰ ਪੱਤਰ ਦੀਆਂ ਕਾਪੀਆਂ ਅਤੇ ਫੋਟੋ ਵੀ ਸੌਂਪੀ ਹੈ।

Punjab Cm Malaysia jail Punjabi youth release Union Foreign Minister Help ਕੈਪਟਨ ਅਮਰਿੰਦਰ ਸਿੰਘ ਨੇ ਮਲੇਸ਼ੀਆ ਜੇਲ ’ਚੋਂ ਪੰਜਾਬੀ ਨੌਜਵਾਨ ਦੀ ਰਿਹਾਈ ਲਈ ਕੇਂਦਰੀ ਵਿਦੇਸ਼ ਮੰਤਰੀ ਤੋਂ ਮੰਗੀ ਮਦਦ

ਹੋਰ ਖਬਰਾਂ ਪੜ੍ਹਨ ਲਈ ਇਸ ਲਿੰਕ 'ਤੇ ਕਲਿੱਕ ਕਰੋ :ਉੱਘੇ ਨਾਵਲਕਾਰ ਜਸਵੰਤ ਸਿੰਘ ਕੰਵਲ ਦੇ ਇਲਾਜ ਲਈ ਮੁੱਖ ਮੰਤਰੀ ਨੇ 5 ਲੱਖ ਰੁਪਏ ਦੇਣ ਦਾ ਕੀਤਾ ਐਲਾਨ

ਇਨਾਂ ਤੱਥਾਂ ਦੇ ਸਨੁਮਖ ਕੈਪਟਨ ਅਮਰਿੰਦਰ ਸਿੰਘ ਨੇ ਹਰਬੰਸ ਸਿੰਘ ਨੂੰ ਮਲੇਸ਼ੀਆ ਪੁਲੀਸ ਦੀ ਹਿਰਾਸਤ ਤੋਂ ਰਿਹਾਅ ਕਰਵਾਉਣ ਦੇ ਯਤਨਾਂ ਵਿੱਚ ਕੇਂਦਰੀ ਮੰਤਰੀ ਦੇ ਨਿੱਜੀ ਦਖ਼ਲ ਦੀ ਮੰਗ ਕੀਤੀ ਹੈ।

-PTCNews

Related Post